ਕਪੂਰਥਲਾ, 21 ਦਸੰਬਰ (ਅਮਰਜੀਤ ਕੋਮਲ)-ਮਾਨਵ ਸੇਵਾ ਸੰਮਤੀ (ਰਜਿ.) ਕਪੂਰਥਲਾ ਵਲੋਂ 29ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਸਥਾਨਕ ਮੰਡੀ ਜੰਜ ਘਰ ਵਿਚ ਸੰਮਤੀ ਦੇ ਪ੍ਰਧਾਨ ਬਿ੍ਜ ਭੂਸ਼ਣ ਮੋਦਗਿਲ ਦੀ ਅਗਵਾਈ ਵਿਚ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ 'ਤੇ ਸ੍ਰੀ ਹਨੂਮਾਨ ਚਲੀਸਾ ਦਾ ਪਾਠ ਕੀਤਾ ਗਿਆ | ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸੰਮਤੀ ਦੇ ਉਪ ਪ੍ਰਧਾਨ ਹਰਮਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਗਿਆ ਇਸ ਕੈਂਪ ਵਿਚ ਡੋਗਰਾ ਆਈ ਹਸਪਤਾਲ ਦੇ ਮਾਹਿਰ ਡਾ. ਨਿਰਭੈ ਡੋਗਰਾ ਤੇ ਉਨ੍ਹਾਂ ਦੀ ਟੀਮ ਵਲੋਂ 202 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 51 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ ਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਕੈਂਪ ਮੌਕੇ ਮਰੀਜ਼ਾਂ ਲਈ ਲੰਗਰ ਤੇ ਚਾਹ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਸਕੱਤਰ ਭਾਸਕਰ ਰੇਖੀ, ਖ਼ਜ਼ਾਨਚੀ ਵਿਜੇ ਭੰਡਾਰੀ, ਹਰਿੰਦਰਜੀਤ ਸਿੰਘ ਬਾਵਾ, ਵਿਕਾਸ ਖੰਨਾ, ਦਵਿੰਦਰ ਬਿੰਦੀ, ਕਪਿਲ ਵਾਲੀਆ, ਗੋਪਾਲ ਅਰੋੜਾ, ਨੰਦੀਸ਼ ਮੋਦਗਿਲ ਗੁਰਵਿੰਦਰ ਸਿੰਘ ਲਾਡੀ, ਨਵੀਨ ਕੁਮਾਰ, ਜੋਤੀ ਭੰਡਾਰੀ, ਮੰਨਤ, ਜੋਤੀ ਜੋਸ਼ੀ, ਰਮਣੀਕ ਕੌਰ ਬਾਵਾ, ਡਾ. ਨਵਨੀਤ ਕੌਰ ਬਾਵਾ, ਅਨੀਤਾ ਖ਼ੰਨਾ, ਪ੍ਰਣਵ ਅਰੋੜਾ, ਰੋਹਿਣੀ, ਸੀਮਾ, ਮੋਨਿਕਾ ਵਾਲੀਆ, ਵੰਸ਼ਿਤਾ ਆਦਿ ਹਾਜ਼ਰ ਸਨ |