16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਰਕਾਰੀ ਹਾਈ ਸਕੂਲ ਖਲਵਾੜਾ ਵਿਖੇ ਮੈਗਾ ਮਾਪੇ-ਅਧਿਆਪਕ ਮੀਟਿੰਗ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 22-12-2025
ਖਲਵਾੜਾ, 21 ਦਸੰਬਰ (ਮਨਦੀਪ ਸਿੰਘ ਸੰਧੂ)-ਸਰਕਾਰੀ ਹਾਈ ਸਕੂਲ ਖਲਵਾੜਾ ਵਿਖੇ ਸਮੂਹ ਸਕੂਲ ਸਟਾਫ਼ ਦੁਆਰਾ ਮੈਗਾ ਮਾਪੇ-ਅਧਿਆਪਕ ਮੀਟਿੰਗ ਦਾ ਆਯੋਜਨ ਕੀਤਾ ਗਿਆ | ਮੀਟਿੰਗ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਮਾਪਿਆਂ, ਐਸ.ਐਮ.ਸੀ. ਮੈਂਬਰਾਂ ਤੇ ਪੰਚਾਇਤ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਸਵਿਤਾ ਪਵਾਰ ਤੇ ਅਤਿਕਾ ਧੀਰ ਦੁਆਰਾ ਮੀਟਿੰਗ 'ਚ ਸ਼ਾਮਿਲ ਮਾਪਿਆਂ ਦੀ ਭਾਗੀਦਾਰੀ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਮਾਪੇ ਤੇ ਅਧਿਆਪਕ ਬੱਚਿਆਂ ਨਾਲ ਮਿੱਤਰਤਾ ਪੂਰਨ ਵਿਵਹਾਰ ਤੇ ਹੌਸਲਾ ਅਫ਼ਜਾਈ ਦੁਆਰਾ ਉਨ੍ਹਾਂ ਨੂੰ ਹੋਰ ਨਿਖਾਰ ਸਕਦੇ ਹਨ | ਉਨ੍ਹਾਂ ਨਾਲ ਹੀ ਮਾਪਿਆਂ ਨੂੰ ਸਿੱਖਿਆ ਕ੍ਰਾਂਤੀ ਤਹਿਤ ਸਰਕਾਰ ਦੁਆਰਾ ਕੀਤੇ ਜਾ ਰਹੇ ਯਤਨਾਂ ਤੇ ਸਕੂਲ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਵੀ ਦਿੱਤੀ | ਬੀ.ਡੀ.ਪੀ.ਓ. ਦਫ਼ਤਰ ਦੇ ਅਧਿਕਾਰੀਆਂ ਵੱਲੋਂ ਮਾਪਿਆਂ ਨੂੰ ਬਾਲ-ਵਿਆਹ ਰੋਕਣ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਤੋਂ ਬਾਅਦ ਮਾਪਿਆਂ ਨੇ ਜਮਾਤ ਇੰਚਾਰਜਾਂ ਨਾਲ ਮਿਲ ਕੇ ਆਪਣੇ ਬੱਚੇ ਦੀ ਵਿੱਦਿਅਕ ਅਤੇ ਸਹਿ-ਵਿੱਦਿਅਕ ਕਾਰਗੁਜ਼ਾਰੀ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਸਕੂਲ ਵਿਚ ਪੁਸਤਕ ਪ੍ਰਦਰਸ਼ਨੀ, ਵਿਸ਼ਾ ਵਾਰ ਮਾਡਲ ਪ੍ਰਦਰਸ਼ਨੀਆਂ, ਏਨਰੋਲਮੈਂਟ ਕਾਉਂਟਰ, ਯੁੱਧ ਨਸ਼ਿਆਂ ਵਿਰੁੱਧ ਕਾਉਂਟਰ, ਫੀਡ ਬੈਕ ਕਾਉਂਟਰ ਆਦਿ ਵੀ ਲਗਾਏ ਗਏ | ਸਾਰੇ ਮਹਿਮਾਨਾਂ ਲਈ ਹਾਈ-ਟੀ ਦਾ ਪ੍ਰਬੰਧ ਵੀ ਕੀਤਾ ਗਿਆ | ਅੰਤ ਵਿਚ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਸਤੀਸ਼ ਕੁਮਾਰ ਨੇ ਸਾਰੇ ਮਾਪਿਆਂ ਦਾ ਕੀਮਤੀ ਸਮਾਂ ਦੇਣ ਲਈ ਅਤੇ ਸਾਰੇ ਸਟਾਫ਼ ਦਾ ਸ਼ਾਨਦਾਰ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ | ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਸਕੂਲ ਸਟਾਫ਼ ਹਰਸਿਮਰਨ ਸਿੰਘ, ਰਜਿੰਦਰ ਕੌਰ, ਸਵਿਤਾ ਪਵਾਰ, ਅਤਿਕਾ ਧੀਰ, ਪੂਜਾ ਸੂਦ, ਆਸ਼ਾ ਰਾਣੀ, ਜੋਤੀ ਕੁਮਾਰੀ, ਰਚਨਾ ਦੇਵੀ, ਦੀਪਾਵਲੀ, ਸੁਖਵਿੰਦਰ ਕੌਰ, ਮਮਤਾ ਰਾਣੀ, ਦਵਿੰਦਰ, ਜਗਦੀਸ਼ ਕੌਰ ਅਤੇ ਮਨਜੀਤ ਕੌਰ ਨੇ ਭਰਪੂਰ ਸਹਿਯੋਗ ਕੀਤਾ |
Ad Position 22
No active advertisement
ਪਿਛਲੀ ਖ਼ਬਰ ਡੇਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਭੋਗਪੁਰ ਵਿਖੇ ਧਾਰਮਿਕ ਸਮਾਗਮ ਅਗਲੀ ਖ਼ਬਰ ਅੱਖਾਂ ਦੇ ਮੁਫ਼ਤ ਚੈੱਕਅਪ ਕੈਂਪ 'ਚ 202 ਮਰੀਜ਼ਾਂ ਦੀ ਜਾਂਚ
Ad Position 24