15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਰਕਾਰਾਂ ਨੇ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੋਈ ਉਪਰਾਲਾ ਨਹੀਂ ਕੀਤਾ- ਸ਼ੇਰਪੁਰ ਸੱਦਾ

Ad Position 21
No active advertisement
ਅਜੀਤ ਡੈਸਕ 22-12-2025
ਕਪੂਰਥਲਾ, 21 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਇਲਾਕਾ ਪੱਧਰੀ ਡੈਲੀਗੇਟ ਇਜਲਾਸ ਪਿੰਡ ਵਿਲਾ ਕੋਠੀ ਵਿਚ ਹੋਇਆ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਲੁਭਾਇਆ ਰਾਮ ਝੁੱਗੀਆਂ ਗੁਲਾਮ, ਸੁਰਿੰਦਰ ਸਿੰਘ ਵਿਲਾ ਕੋਠੀ, ਸੁਖਵਿੰਦਰ ਕੌਰ ਜਵਾਲਾਪੁਰ ਸ਼ਾਮਿਲ ਸਨ | ਇਜਲਾਸ 'ਚ ਵੱਖ-ਵੱਖ ਪਿੰਡਾਂ ਤੋਂ ਚੁਣੇ ਗਏ 50 ਡੈਲੀਗੇਟਾਂ ਨੇ ਭਾਗ ਲਿਆ | ਇਜਲਾਸ ਦੀ ਆਰੰਭਤਾ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ ਨੇ ਯੂਨੀਅਨ ਦਾ ਝੰਡਾ ਚੜ੍ਹਾਉਣ ਤੋਂ ਬਾਅਦ ਮਜ਼ਦੂਰ ਲਹਿਰ ਦੇ ਪਿਛੜੇ ਸਮੇਂ ਦੌਰਾਨ ਵਿੱਛੜੇ ਮਜ਼ਦੂਰ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਨੇ ਪੇਂਡੂ ਮਜ਼ਦੂਰ ਯੂਨੀਅਨ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਇੱਕਜੁੱਟ ਹੋਣ ਤੇ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕਰਨ | ਯੂਨੀਅਨ ਦੇ ਆਗੂ ਕਸ਼ਮੀਰਾ ਸਿੰਘ ਭੰਡਾਲ ਨੇ ਇਲਾਕੇ ਦੀਆਂ ਸਰਗਰਮੀਆਂ ਦੀ ਰੀਵਿਊ ਰਿਪੋਰਟ ਵਿਧਾਨ ਤੇ ਐਲਾਨਨਾਮਾ ਪੇਸ਼ ਕੀਤਾ | ਜਿਸਨੂੰ ਵਿਚਾਰ ਵਟਾਂਦਰੇ ਉਪਰੰਤ ਪਾਸ ਕੀਤਾ ਗਿਆ | ਇਜਲਾਸ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਭਰਾਤਰੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਹਾਜ਼ਰ ਡੈਲੀਗੇਟਾਂ ਨੂੰ ਸੰਬੋਧਨ ਕੀਤਾ ਤੇ ਮਜ਼ਦੂਰਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਉਨ੍ਹਾਂ ਵਲੋਂ ਸਹਿਯੋਗ ਦਿਵਾਉਣ ਦਾ ਭਰੋਸਾ ਦਿਵਾਇਆ | ਇਜਲਾਸ ਵਿਚ 7 ਮੈਂਬਰੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿਚ ਕਸ਼ਮੀਰਾ ਸਿੰਘ ਭੰਡਾਲ ਦੋਨਾ ਨੂੰ ਪ੍ਰਧਾਨ, ਲੁਭਾਇਆ ਰਾਮ ਝੁੱਗੀਆਂ ਗੁਲਾਮ ਨੂੰ ਸਕੱਤਰ, ਪਿਆਰਾ ਸਿੰਘ ਭੰਡਾਲ ਦੋਨਾ ਨੂੰ ਵਿੱਤ ਸਕੱਤਰ, ਸੁਰਿੰਦਰ ਸਿੰਘ ਵਿਲਾ ਕੋਠੀ ਨੂੰ ਉਪ ਪ੍ਰਧਾਨ, ਰੂਪ ਲਾਲ ਜਵਾਲਾਪੁਰ ਤੇ ਮਨਦੀਪ ਕੌਰ ਨੂੰ ਕਮੇਟੀ ਦਾ ਮੈਂਬਰ ਚੁਣਿਆ ਗਿਆ | ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਸ਼ੇਰਪੁਰ ਸੱਧਾ ਸੂਬਾਈ ਆਗੂ ਪੇਂਡੂ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਹੁਣ ਤੱਕ ਜੋ ਵੀ ਸਰਕਾਰਾਂ ਰਾਜ ਸੱਤਾ 'ਤੇ ਕਾਬਜ਼ ਰਹੀਆਂ ਹਨ ਇਨ੍ਹਾਂ ਨੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ, ਜਗੀਰਦਾਰ ਤੇ ਸਰਮਾਏਦਾਰ ਪੱਖੀ ਨੀਤੀਆਂ ਲਿਆਂਦੀਆਂ ਤੇ ਲਾਗੂ ਕੀਤੀਆਂ ਹਨ ਤੇ ਮਜ਼ਦੂਰਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਲਈ ਕੋਈ ਉਪਰਾਲਾ ਨਹੀਂ ਕੀਤਾ | ਇਸ ਮੌਕੇ ਮਾਸਟਰ ਕਰਮ ਸਿੰਘ ਨੇ ਨਵੀਂ ਚੁਣੀ ਇਲਾਕਾ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਨਵੀਂ ਚੁਣੀ ਟੀਮ ਤੇ ਹਾਜ਼ਰ ਡੈਲੀਗੇਟਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਕਰ ਰਹੀ ਉਪਰਾਲੇ- ਜੁਗਨੂੰ ਅਗਲੀ ਖ਼ਬਰ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ 'ਚ ਅਹਿਮ ਵਿਚਾਰਾਂ
Ad Position 24