07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸ਼ਿਸ਼ੂ ਮਾਡਲ ਅੰਤਰਰਾਸ਼ਟਰੀ ਪੰਜਾਬੀ ਉਲੰਪੀਆਡ ਦੇ ਤੀਜੇ ਸਟੇਟ ਲੈਵਲ ਰਾਊਾਡ 'ਚ ਪਹੁੰਚਿਆ

Ad Position 21
No active advertisement
ਅਜੀਤ ਡੈਸਕ 24-12-2025
ਭੁਲੱਥ, 23 ਦਸੰਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਹਾਈ ਸਕੂਲ ਭੁਲੱਥ ਦੀਆਂ ਵਿਦਿਆਰਥਣਾਂ ਗੁਰਜੋਤ ਕੌਰ ਕਲਾਸ ਚੌਥੀ ਤੇ ਗੁਰਸੀਰਤ ਕੌਰ ਕਲਾਸ ਛੇਵੀਂ ਨੇ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ ਦੇ ਪਹਿਲੇ ਤੇ ਦੂਜੇ ਰਾਊਾਡ ਨੂੰ ਜਿੱਤ ਕੇ ਸਟੇਟ ਲੈਵਲ ਦੇ ਤੀਜੇ ਰਾਊਾਡ ਵਿਚ ਪ੍ਰਵੇਸ਼ ਕੀਤਾ ਹੈ | ਪੰਜਾਬੀ ਭਾਸ਼ਾ ਦੇ ਹੈੱਡ ਜਸਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਵੱਖ-ਵੱਖ ਰਾਊਾਡ ਵਿਚ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ ਅਤੇ ਆਪਣੇ ਆਪਣੇ ਪੱਧਰ ਦੇ ਹਿਸਾਬ ਨਾਲ ਰਾਉਂਡ ਕਲੀਅਰ ਕੀਤੇ ਗਏ | ਸਕੂਲ ਵਿਚੋਂ ਪੰਜਾਬੀ ਭਾਸ਼ਾ ਦੇ ਮੁਕਾਬਲਿਆਂ ਲਈ ਟੀਮਾਂ ਤਿਆਰ ਹਨ | ਇਸ ਮੌਕੇ ਤੇ ਪਿ੍ੰਸੀਪਲ ਡਾ. ਸੁਨੀਲ ਸ਼ਰਮਾ ਵੱਲੋਂ ਵੱਖ-ਵੱਖ ਰਾਊਾਡ ਵਿਚ ਸਫਲ ਹੋ ਚੁੱਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਗੁਰਦੁਆਰਾ ਸਾਹਿਬ ਪਿੰਡ ਭੁੱਲਾਰਾਈ ਵਿਖੇ ਸ਼ਹੀਦੀ ਸਮਾਗਮ ਸੰਬੰਧੀ ਪ੍ਰਭਾਤ ਫੇਰੀਆਂ ਜਾਰੀ ਅਗਲੀ ਖ਼ਬਰ ਬਾਬਾ ਫ਼ਤਹਿ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ ਕੀਰਤਨ ਦਰਬਾਰ 28 ਨੂੰ
Ad Position 24
No active advertisement