06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਸਲ੍ਹਾ ਲਾਇਸੈਂਸਾਂ ਸੰਬੰਧੀ ਰਾਣਾ ਇੰਦਰ ਪ੍ਰਤਾਪ ਵੱਲੋਂ ਵਿਧਾਨ ਸਭਾ ਵਿਚ ਆਵਾਜ਼ ਉਠਾਉਣ ’ਤੇ ਹਲਕਾ ਨਿਵਾਸੀਆਂ ਵਲੋਂ ਧੰਨਵਾਦ - ਮੋਮੀ, ਖਿੰਡਾ, ਨੂਰੋਵਾਲ

ਸੁਲਤਾਨਪੁਰ ਲੋਧੀ, 6 ਅਗਸਤ (ਪ. ਪ.

Ad Position 21
No active advertisement
ਅਜੀਤ ਡੈਸਕ 07-08-2026
ਸੁਲਤਾਨਪੁਰ ਲੋਧੀ, 6 ਅਗਸਤ (ਪ.ਪ. ਰਾਹੀਂ) ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਵਿਧਾਨ ਸਭਾ ਵਿਚ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਸਲਾ ਲਾਇਸੈਂਸ ਬਣਾਉਣ ਲਈ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਆਵਾਜ਼ ਉਠਾਉਣ ਤੇ ਸਮਾਜ ਸੇਵਕ ਨੰਬਰਦਾਰ ਜੋਗਾ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ, ਬਲਾਕ ਸੰਮਤੀ ਮੈਂਬਰ ਲਾਲੀ ਹਾਂਡਾ,ਕੁਲਵੰਤ ਸਿੰਘ ਨੂਰੋ ਵਾਲ , ਸਤਨਾਮ ਸਿੰਘ ਮਾਹਲਾ, ਜ਼ੈਲ ਸਿੰਘ ਆਦਿ ਨੇ ਧੰਨਵਾਦ ਕਰਦਿਆਂ ਕਿਹਾ ਕਿ ਲਗਾਤਾਰ ਲੁੱਟ ਖੋਹ ਦੀਆਂ ਘਟਨਾਵਾਂ ਵੱਧ ਰਹੀਆਂ ਹਨ |ਆਏ ਦਿਨ ਲੋਕ ਲੁੱਟਾਂ ਖੋਹਾਂ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ |ਡੇਰਿਆਂ ਵਿਚ ਬੈਠੇ ਲੋਕ ਅਸੁਰੱਖਿਅਤ ਹਨ ਅਤੇ ਲਗਾਤਾਰ ਲੁੱਟਾਂ ਦਾ ਸ਼ਿਕਾਰ ਹੋ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਅਸਲਾ ਲਾਇਸੈਂਸ ਬਣਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰਾਂ ਵਿਚ ਲੋਕਾਂ ਦੀ ਖੱਜਲ ਖ਼ੁਆਰੀ ਹੋ ਰਹੀ ਹੈ | ਦਲਾਲ ਲੋਕ ਮੋਟੀਆਂ ਕਮਾਈਆਂ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਅਸਲਾ ਲਾਇਸੈਂਸ ਲੈਣ ਲਈ ਸਾਰੀ ਪ੍ਰਕਿਰਿਆ ਸਰਲ ਬਣਾਈ ਜਾਵੇ ਅਤੇ ਇਸ ਨੂੰ ਸਿਆਸੀ ਦਖਲ ਅੰਦਾਜ਼ੀ ਤੋਂ ਮੁਕਤ ਕੀਤਾ ਜਾਵੇ | ਉਨ੍ਹਾਂ ਨੇ ਕਿਹਾ ਕਿ ਅਸਲਾ ਲਾਇਸੈਂਸ ਹੋਲਡਰ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਅਸਲੇ ਦਾ ਲਾਇਸੈਂਸ ਬਿਨਾਂ ਕਿਸੇ ਸ਼ਰਤ ਦੇ ਜਾਰੀ ਕੀਤਾ ਜਾਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਮਿਡਲ ਸਕੂਲ ਪ੍ਰਵੇਜ਼ ਨਗਰ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਤੇ ਪ੍ਰੋ. ਕੁਲਵੰਤ ਸਿੰਘ ਔਜਲਾ ਦਾ ਸਨਮਾਨ ਅਗਲੀ ਖ਼ਬਰ ਪੰਜਾਬ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਸੱਤਾ ਵਿਚ ਹੋਣਾ ਜ਼ਰੂਰੀ-ਜੋਸਨ
Ad Position 24
No active advertisement