ਪਤੀ ਦੀ ਕੁੱਟਮਾਰ ਕਰਨ ਸੰਬੰਧੀ ਪਤਨੀ ਸਣੇ 3 ਖ਼ਿਲਾਫ਼ ਕੇਸ ਦਰਜ
ਫਗਵਾਡ਼ਾ, 29 ਅਕਤੂਬਰ (ਹਰਜੋਤ ਸਿੰਘ ਚਾਨਾ)- ਪਤਨੀ ਨਾਲ ਮਾਮੂਲੀ ਤਕਰਾਰ ਤੋਂ ਬਾਅਦ ਪਤਨੀ ਵਲੋਂ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਬੁਲਾ ਕੇ ਪਤੀ ਦੀ ਕੁੱਟਮਾਰ ਕਰਨ ਦੇ ਸਬੰਧ ’ਚ ਸਿਟੀ ਪੁਲਿਸ ਨੇ ਪਤਨੀ ਸਣੇ ਤਿੰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨਵਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਉਂਕਾਰ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦਾ ਆਪਣੀ ਪਤਨੀ ਰਾਣੀ ਨਾਲ ਕਾਫ਼ੀ ਦੇਰ ਤੋਂ ਲਡ਼ਾਈ ਝਗਡ਼ਾ ਰਹਿੰਦਾ ਹੈ ਤੇ ਕਈ ਵਾਰ ਫ਼ੈਸਲਾ ਵੀ ਹੋ ਚੁੱਕਾ ਹੈ।
ਫਗਵਾਡ਼ਾ, 29 ਅਕਤੂਬਰ (ਹਰਜੋਤ ਸਿੰਘ ਚਾਨਾ)- ਪਤਨੀ ਨਾਲ ਮਾਮੂਲੀ ਤਕਰਾਰ ਤੋਂ ਬਾਅਦ ਪਤਨੀ ਵਲੋਂ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਬੁਲਾ ਕੇ ਪਤੀ ਦੀ ਕੁੱਟਮਾਰ ਕਰਨ ਦੇ ਸਬੰਧ ’ਚ ਸਿਟੀ ਪੁਲਿਸ ਨੇ ਪਤਨੀ ਸਣੇ ਤਿੰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨਵਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਉਂਕਾਰ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦਾ ਆਪਣੀ ਪਤਨੀ ਰਾਣੀ ਨਾਲ ਕਾਫ਼ੀ ਦੇਰ ਤੋਂ ਲਡ਼ਾਈ ਝਗਡ਼ਾ ਰਹਿੰਦਾ ਹੈ ਤੇ ਕਈ ਵਾਰ ਫ਼ੈਸਲਾ ਵੀ ਹੋ ਚੁੱਕਾ ਹੈ। ਉਸਦੀ ਪਤਨੀ ਰਾਣੀ ਉਸ ਨਾਲ ਅਕਸਰ ਹੀ ਛੋਟੀਆਂ ਗੱਲਾਂ ’ਤੇ ਲਡ਼ਦੀ ਰਹਿੰਦੀ ਸੀ। 25 ਅਕਤੂਬਰ ਨੂੰ ਉਹ ਆਪਣੇ ਲਡ਼ਕੇ ਦਿਲਪ੍ਰੀਤ ਸਿੰਘ ਨਾਲ ਗੱਲ ਕਰ ਰਿਹਾ ਸੀ ਕਿ ਉਸਦੀ ਪਤਨੀ ਰਾਣੀ ਉਸਨੂੰ ਬੋਲਣ ਲੱਗ ਪਈ ਤੇ ਬਾਅਦ ’ਚ ਉਸਦੇ ਸਹੁਰੇ ਧਰਮਪਾਲ ਤੇ ਆਪਣੇ ਭਰਾ ਹਰਪਾਲ ਨੂੰ ਬੁਲਾ ਲਿਆ ਤੇ ਉਸਦੀ ਕੁੱਟਮਾਰ ਕੀਤੀ। ਜਿਸ ਸਬੰਧ ’ਚ ਪੁਲਿਸ ਨੇ ਰਾਣੀ ਪਤਨੀ ਨਵਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਉਂਕਾਰ ਨਗਰ, ਧਰਮਪਾਲ ਪੁੱਤਰ ਅਮਰੂ ਚੰਦ ਵਾਸੀ ਪਿੰਡ ਜੰਡਿਆਲੀ ਤੇ ਹਰਪਾਲ ਪੁੱਤਰ ਧਰਮਪਾਲ ਵਾਸੀ ਪਿੰਡ ਜੰਡਿਆਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।