29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਦਰਬਾਰ ਮੌਲਾ ਅਲੀ ਵਿਖੇ 20ਵਾਂ ਸਾਲਾਨਾ ਦੋ ਰੋਜ਼ਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸਮਾਪਤ

ਨਡਾਲਾ, 29 ਅਕਤੂਬਰ (ਰਘਬਿੰਦਰ ਸਿੰਘ)-ਸ਼ੇਰ-ਏ-ਖ਼ੁਦਾ ਮੁਸ਼ਕਿਲ ਕੁਸ਼ਾ ਹਜ਼ਰਤ ਮੌਲਾ ਅਲੀ ਦੀ ਦਰਗਾਹ, ਡੇਰਾ ਬਾਬਾ ਮਸਤੂ ਸ਼ਾਹ,ਵਿਖੇ ਸਾਲਾਨਾ ਦੋ ਰੋਜ਼ਾ ਮੇਲਾ ਬਡ਼ੀ ਸ਼ਰਧਾ, ਉਤਸ਼ਾਹ ਨਾਲ ਸਮਾਪਤ ਹੋ ਗਿਆ। ਇਸ ਮੌਕੇ ਜਿੱਥੇ ਵੱਡੀ ਗਿਣਤੀ ’ਚ ਸੰਗਤਾਂ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ , ਉੱਥੇ ਹੀ ਦਰਬਾਰ ਮੌਲਾ ਅਲੀ ਸੁਸਾਇਟੀ ਨਡਾਲਾ ਵਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਈ ਸਮਾਜ ਭਲਾਈ ਦੇ ਕਾਰਜ ਵੀ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 30-10-2026
ਨਡਾਲਾ, 29 ਅਕਤੂਬਰ (ਰਘਬਿੰਦਰ ਸਿੰਘ)-ਸ਼ੇਰ-ਏ-ਖ਼ੁਦਾ ਮੁਸ਼ਕਿਲ ਕੁਸ਼ਾ ਹਜ਼ਰਤ ਮੌਲਾ ਅਲੀ ਦੀ ਦਰਗਾਹ, ਡੇਰਾ ਬਾਬਾ ਮਸਤੂ ਸ਼ਾਹ,ਵਿਖੇ ਸਾਲਾਨਾ ਦੋ ਰੋਜ਼ਾ ਮੇਲਾ ਬਡ਼ੀ ਸ਼ਰਧਾ, ਉਤਸ਼ਾਹ ਨਾਲ ਸਮਾਪਤ ਹੋ ਗਿਆ। ਇਸ ਮੌਕੇ ਜਿੱਥੇ ਵੱਡੀ ਗਿਣਤੀ ’ਚ ਸੰਗਤਾਂ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ , ਉੱਥੇ ਹੀ ਦਰਬਾਰ ਮੌਲਾ ਅਲੀ ਸੁਸਾਇਟੀ ਨਡਾਲਾ ਵਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਈ ਸਮਾਜ ਭਲਾਈ ਦੇ ਕਾਰਜ ਵੀ ਕਰਵਾਏ ਗਏ। ਇਸ ਸਬੰਧੀ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਮਸਤੂ ਸ਼ਾਹ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਦਰਬਾਰ ਵਿਖੇ ਪੂਰੀਆਂ ਧਾਰਮਿਕ ਰਸਮਾਂ ਅਨੁਸਾਰ ਝੰਡੇ ਦੀ ਰਸਮ ਅਦਾ ਕੀਤੀ ਗਈ। ਸ਼ਾਮ ਸਮੇਂ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਅਤੇ ਕੱਵਾਲੀਆਂ ਦੀ ਮਹਿਫ਼ਲ ਸਜਾਈ ਗਈ। ਉਨ੍ਹਾਂ ਦੱਸਿਆ ਕਿ ਮੇਲੇ ਦੇ ਦੂਜੇ ਅਤੇ ਆਖ਼ਰੀ ਦਿਨ ਦਰਬਾਰ ਮੌਲਾ ਅਲੀ ਸੁਸਾਇਟੀ ਨਡਾਲਾ ਵਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਉਪਰਾਲੇ ਕੀਤੇ ਗਏ। ਇਸ ਦੌਰਾਨ ਹਰ ਸਾਲ ਦੀ ਤਰ੍ਹਾਂ ਕਰੀਬ 500 ਸਾਧੂ-ਸੰਤਾਂ ਅਤੇ ਫ਼ਕੀਰਾਂ ਨੂੰ ਵਸਤਰ, ਭੋਜਨ ਅਤੇ ਮਾਇਆ ਭੇਟ ਕਰਕੇ ਸਨਮਾਨਿਤ ਕਰਨ ਤੋਂ ਇਲਾਵਾ ਪਿਤਾ ਦੇ ਸਾਏ ਤੋਂ ਵਾਂਝੀਆਂ 11 ਲਡ਼ਕੀਆਂ ਨੂੰ ਆਤਮ-ਨਿਰਭਰ ਬਣਾਉਣ ਅਤੇ ਸਵੈ-ਰੁਜ਼ਗਾਰ ਸ਼ੁਰੂ ਕਰਨ ਦੇ ਮਕਸਦ ਨਾਲ ਸਿਲਾਈ ਮਸ਼ੀਨਾਂ ਅਤੇ ਲੋਡ਼ੀਂਦਾ ਸਾਮਾਨ ਵੰਡਿਆ ਗਿਆ। ਇਸੇ ਤਰ੍ਹਾਂ 51 ਲੋਡ਼ਵੰਦ ਪਰਿਵਾਰਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਵਾਲੀਆਂ ਰਾਸ਼ਨ ਕਿੱਟਾਂ ਵੀ ਭੇਟ ਕੀਤੀਆਂ ਗਈਆਂ ਅਤੇ ਮਨੁੱਖਤਾ ਦੀ ਭਲਾਈ ਲਈ ਵਿਸ਼ੇਸ਼ ਖ਼ੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਕੈਂਪ ਵੀ ਲਗਾਏ ਗਏ। ਮੈਡੀਕਲ ਕੈਂਪ ਦੌਰਾਨ ਲੋਡ਼ਵੰਦ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਧਾਰਮਿਕ ਸਮਾਗਮ ਮੌਕੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ, ਉੱਘੇ ਖੇਡ ਪ੍ਰਮੋਟਰ ਦਲਜੀਤ ਸਿੰਘ ਨਡਾਲਾ, ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ, ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਅਤੇ ਸੌਰਵ ਖੁੱਲਰ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਅਤੇ ਦਰਬਾਰ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।ਮੇਲੇ ਦੌਰਾਨ ਕਰਵਾਏ ਗਏ ਸੱਭਿਆਚਾਰਕ ਅਤੇ ਸੂਫ਼ੀਆਨਾ ਪ੍ਰੋਗਰਾਮ ਵਿੱਚ ਪ੍ਰਸਿੱਧ ਕੱਵਾਲ ਪਰਵੇਜ਼ ਆਲਮ, ਦਲੇਰ ਅਲੀ ਅਤੇ ਪੰਜਾਬ ਦੇ ਨਾਮਵਰ ਗਾਇਕ ਹੈਪੀ ਰਾਏਕੋਟੀ ਨੇ ਆਪਣੀ ਕਲਾ ਦੇ ਜੌਹਰ ਦਿਖਾਉਂਦਿਆਂ ਹਾਜ਼ਰ ਸੰਗਤਾਂ ਦਾ ਭਰਪੂਰ ਮਨੋਰੰਜਨ ਕੀਤਾ।ਇਸ ਮੌਕੇ ਬਾਬਾ ਮਸਤੂ ਸ਼ਾਹ ਨੇ ਕਿਹਾ ਕਿ ਦਰਬਾਰ ਮੌਲਾ ਅਲੀ ਸੁਸਾਇਟੀ ਨਡਾਲਾ ਦਾ ਮੁੱਖ ਉਦੇਸ਼ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਲੋਡ਼ਵੰਦਾਂ ਦੀ ਸਹਾਇਤਾ ਕਰਨਾ ਅਤੇ ਮਨੁੱਖਤਾ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕਿਸੇ ਲੋਡ਼ਵੰਦ ਦੀ ਮਦਦ ਕਰਨਾ ਹੀ ਸਭ ਤੋਂ ਵੱਡੀ ਇਬਾਦਤ ਹੈ। ਇਸ ਮੌਕੇ ਰਮਨ ਸਿੰਘ ਈਟੀਓ ਕਰਨਾਲ, ਐਡੀਸ਼ਨਲ ਜਨਰਲ ਹਾਈਕੋਰਟ ਹਰੀਸ਼ ਕੁਮਾਰ ਮਹਿਤਾ, ਕੁੰਵਰ ਪ੍ਰਤਾਪ ਸਿੰਘ ਅੰਮ੍ਰਿਤਸਰ, ਸੇਠੀ ਬਰਦਰ ਲੁਧਿਆਣਾ, ਹਿਮਾਂਸ਼ੂ,ਰਜਤ ਨਕੋਦਰ, ਡਾਕਟਰ ਸੰਦੀਪ ਪਸਰੀਚਾ, ਬਲਰਾਮ ਸਿੰਘ ਮਾਨ, ਇੰਦਰਜੀਤ ਸਿੰਘ ਖੱਖ, ਗੁਰਪ੍ਰੀਤ ਸਿੰਘ ਵਾਲੀਆ, ਰਸ਼ਪਾਲ ਸਿੰਘ ਬੱਚਾਜੀਵੀ, ਗੁਰਪ੍ਰੀਤ ਪੱਡਾ ਮਾਸਟਰ ਬਲਦੇਵ ਰਾਜ, ਸਾਹਿਲ ਬਾਵਾ,,ਡਾਕਟਰ ਸੰਦੀਪ ਕੁਮਾਰ ਟੋਨੀ, ਸੰਜੀਵ ਕੁਮਾਰ ਜੋਸ਼ੀ ਮਨਜਿੰਦਰ ਸਿੰਘ ਲਾਡੀ ਜਗਜੀਤ ਸਿੰਘ ਔਜਲਾ, ਹੈਪੀ ਜੁਲਕਾ, ਸੁਖਮਨਬੀਰ ਸਿੰਘ ਘੱਗ, ਬੱਬੂ ਵਰਮਾ, ਬਲਦੇਵ ਸਿੰਘ ਬਾਜਵਾ, ਸਰਪੰਚ ਹੈਪੀ ਲਾਲੀਆ, ਸੁਖਜਿੰਦਰ ਲਵਲੀ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੰਨ ਦੇ ਨਾਲ ਪਤੀ ਦਾ ਦੀਦਾਰ ਕਰਕੇ ਸੁਹਾਗਣਾਂ ਨੇ ਖੋਲ੍ਹਿਆ ਕਰਵਾ ਚੌਥ ਦਾ ਵਰਤ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ ਵਿਖੇ ਪੂਰਨਮਾਸ਼ੀ ਦਾ ਤਿਉਹਾਰ ਮਨਾਇਆ
Ad Position 24