29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਗੁਰਦੁਆਰਾ ਟਾਹਲੀ ਸਾਹਿਬ ਪਾਤਿਸ਼ਾਹੀ ਛੇਵੀਂ ਸੁਰਖਪੁਰ ਵਿਚ ਗੁਰਮਤਿ ਸਮਾਗਮ 1 ਨਵੰਬਰ ਨੂੰ ਸਮਾਗਮ ਸੰਬੰਧੀ ਅੱਜ ਗੁਰਦੁਆਰਾ ਸਾਹਿਬ ਵਿਚ 22 ਅਖੰਡ ਪਾਠ ਆਰੰਭ ਹੋਣਗੇ-ਬਾਬਾ ਲੀਡਰ ਸਿੰਘ

ਕਪੂਰਥਲਾ, 29 ਅਕਤੂਬਰ (ਅਮਰਜੀਤ ਕੋਮਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਪੁਰਬ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸੱਚਖੰਡ ਵਾਸੀ ਤੇਜਾ ਸਿੰਘ, ਬਾਬਾ ਮਿਲਖਾ ਸਿੰਘ, ਬਾਬਾ ਦਇਆ ਸਿੰਘ, ਬਾਬਾ ਭਗਵਾਨ ਦਾਸ ਤੇ ਜਥੇਦਾਰ ਗੁਰਮੇਜ ਸਿੰਘ ਦੀ ਯਾਦ ਵਿਚ 20ਵਾਂ ਮਹਾਨ ਗੁਰਮਤਿ ਸਮਾਗਮ 30, 31 ਅਕਤੂਬਰ ਤੇ 1 ਨਵੰਬਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸੁਰਖਪੁਰ ਤੇ ਅਕਬਰਪੁਰ (ਜ਼ਿਲ੍ਹਾ ਕਪੂਰਥਲਾ) ਵਿਚ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਬਲੇਰਖਾਨਪੁਰ ਨੇ ਦੱਸਿਆ ਕਿ ਗੁਰਮਤਿ ਸਮਾਗਮ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ, ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਮੋਨੀ, ਗਿਆਨੀ ਦਿਲਬਾਗ ਸਿੰਘ ਬਲੇਰ ਕਥਾਵਾਚਕ ਤੇ ਨੱਥੂ ਚਾਹਲ ਵਾਲਿਆਂ ਦਾ ਢਾਡੀ ਜਥਾ ਕੀਰਤਨ ਤੇ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋਡ਼ੇਗਾ।

Ad Position 21
No active advertisement
ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ 30-10-2026
ਕਪੂਰਥਲਾ, 29 ਅਕਤੂਬਰ (ਅਮਰਜੀਤ ਕੋਮਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਪੁਰਬ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸੱਚਖੰਡ ਵਾਸੀ ਤੇਜਾ ਸਿੰਘ, ਬਾਬਾ ਮਿਲਖਾ ਸਿੰਘ, ਬਾਬਾ ਦਇਆ ਸਿੰਘ, ਬਾਬਾ ਭਗਵਾਨ ਦਾਸ ਤੇ ਜਥੇਦਾਰ ਗੁਰਮੇਜ ਸਿੰਘ ਦੀ ਯਾਦ ਵਿਚ 20ਵਾਂ ਮਹਾਨ ਗੁਰਮਤਿ ਸਮਾਗਮ 30, 31 ਅਕਤੂਬਰ ਤੇ 1 ਨਵੰਬਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਸੁਰਖਪੁਰ ਤੇ ਅਕਬਰਪੁਰ (ਜ਼ਿਲ੍ਹਾ ਕਪੂਰਥਲਾ) ਵਿਚ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਬਲੇਰਖਾਨਪੁਰ ਨੇ ਦੱਸਿਆ ਕਿ ਗੁਰਮਤਿ ਸਮਾਗਮ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਦੀਪ ਸਿੰਘ, ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਦੇ ਹਜ਼ੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਮੋਨੀ, ਗਿਆਨੀ ਦਿਲਬਾਗ ਸਿੰਘ ਬਲੇਰ ਕਥਾਵਾਚਕ ਤੇ ਨੱਥੂ ਚਾਹਲ ਵਾਲਿਆਂ ਦਾ ਢਾਡੀ ਜਥਾ ਕੀਰਤਨ ਤੇ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋਡ਼ੇਗਾ। ਸੰਤ ਮਹਾਂਪੁਰਸ਼ਾਂ ਨੇ ਦੱਸਿਆ ਕਿ ਗੁਰਮਤਿ ਸਮਾਗਮ ਦੇ ਸਬੰਧ ਵਿਚ 30 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਚ 22 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 1 ਨਵੰਬਰ ਨੂੰ ਸਵੇਰੇ 9 ਵਜੇ ਪੈਣਗੇ। ਉਪਰੰਤ ਧਾਰਮਿਕ ਦੀਵਾਨ ਸਜੇਗਾ। ਬਾਬਾ ਲੀਡਰ ਸਿੰਘ ਨੇ ਦੱਸਿਆ ਕਿ ਧਾਰਮਿਕ ਦੀਵਾਨ ਦੀ ਸਮਾਪਤੀ ’ਤੇ ਸ਼ਾਮ 4 ਵਜੇ ਮੀਰੀ-ਪੀਰੀ ਗਤਕਾ ਅਖਾਡ਼ਾ ਸੈਫਲਾਬਾਦ ਦੇ ਵਿਦਿਆਰਥੀ ਸ਼ਸ਼ਤਰਬਾਜ਼ੀ ਦੇ ਜੌਹਰ ਦਿਖਾਉਣਗੇ।
Ad Position 22
No active advertisement
ਪਿਛਲੀ ਖ਼ਬਰ ਹਿੰਦੂ ਕੰਨਿਆ ਕਾਲਜ ਦੇ ਕਾਸਮੋਟੋਲੋਜੀ ਵਿਭਾਗ ਨੇ ਲਾਇਆ ਕਾਲਜ ’ਚ ਮਹਿੰਦੀ ਦਾ ਸਟਾਲ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24