ਬਾਬਾ ਪੀਰ ਟਾਹਲੀ ਸਾਹਿਬ ਦਾ 59ਵਾਂ ਸਾਲਾਨਾ ਦੋ ਦਿਨਾ ਖੁਸ਼ਰੰਗ ਮੇਲਾ ਭਲਕੇ
ਨਡਾਲਾ, 29 ਅਕਤੂਬਰ (ਰਘਬਿੰਦਰ ਸਿੰਘ)-ਸਵ: ਸ੍ਰੀ ਪੀ. ਐਲ.
ਨਡਾਲਾ, 29 ਅਕਤੂਬਰ (ਰਘਬਿੰਦਰ ਸਿੰਘ)-ਸਵ: ਸ੍ਰੀ ਪੀ.ਐਲ. ਸ਼ਰਮਾ ਅਤੇ ਵਿਜੇ ਸ਼ਰਮਾ ਦੇ ਪਰਿਵਾਰ ਅਤੇ ਸਾਥੀਆਂ ਤੇ ਇਲਾਕੇ ਦੀ ਸੰਗਤ ਵੱਲੋਂ ਨਡਾਲਾ ਤੇ ਭੁਲੱਥ ਵਿਚਕਾਰ ਜਵਾਹਰ ਨਗਰ ਦੇ ਨੇਡ਼ੇ ਸਥਿਤ ਬਾਬਾ ਪੀਰ ਟਾਹਲੀ ਸਾਹਿਬ ਦੀ ਦਰਗਾਹ ’ਤੇ 59ਵਾਂ ਸਾਲਾਨਾ ਦੋ ਦਿਨਾਂ ਖੁਸ਼ਰੰਗ ਮੇਲਾ ਇਸ ਵਾਰ 31 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਸੰਬੰਧੀ ਅੱਜ ਮੀਟਿੰਗ ਦੌਰਾਨ ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਕੱਲ 31 ਅਕਤੂਬਰ ਨੂੰ ਸਵੇਰੇ 9 ਵਜੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਉਪਰੰਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਜਾਵੇਗਾ। ਜਿਸ ਵਿੱਚ ਰਾਜਨ ਆਈ ਹਸਪਤਾਲ ਜਲੰਧਰ ਦੀ ਮਾਹਿਰ ਟੀਮ ਵੱਲੋਂ ਲੋਡ਼ਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਲੋਡ਼ ਅਨੁਸਾਰ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਉਣ ਦੇ ਨਾਲ-ਨਾਲ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।ਮੇਲੇ ਦੇ ਦੂਜੇ ਅਤੇ ਆਖ਼ਰੀ ਦਿਨ 1 ਨਵੰਬਰ, ਐਤਵਾਰ ਨੂੰ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਦੌਰਾਨ ਸੂਫ਼ੀ ਗਾਇਕ ਸ਼ਮਪ੍ਰੀਤ ਅਤੇ ਮਸ਼ਹੂਰ ਕਲਾਕਾਰ ਜੀ ਖਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ।ਉਨ੍ਹਾਂ ਕਿ ਮੇਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਉਨ੍ਹਾਂ ਸੰਗਤਾਂ ਨੂੰ ਮੇਲੇ ਵਿੱਚ ਪਹੁੰਚ ਕੇ ਬਾਬਾ ਪੀਰ ਟਾਹਲੀ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਧਾਰਮਿਕ ਤੇ ਸੱਭਿਆਚਾਰਕ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਮਾਤਾ ਦਰਸ਼ਨਾ ਸ਼ਰਮਾ, ਵਿਨੋਦ ਸ਼ਰਮਾ, ਰਣਜੀਵ ਸ਼ਰਮਾ, ਨਰੇਸ਼ ਸ਼ਰਮਾ, ਸੰਨੀ ਸ਼ਰਮਾ, ਗੌਰਵ ਸ਼ਰਮਾ, ਡਾਕਟਰ ਆਸਾ ਸਿੰਘ ਘੁੰਮਣ, ਸ਼ੀਸ਼ਨ ਸਿੰਘ ਤਲਵਾਡ਼ਾ, ਸਰਪੰਚ ਦਵਿੰਦਰ ਸਿੰਘ ਤਲਵਾਡ਼ਾ, ਸੁਖਜਿੰਦਰ ਸਿੰਘ ਖਾਲਸਾ, ਕੁਲਵੰਤ ਸਿੰਘ ਕਮਰਾਵਾਂ, ਗੁਰਜੀਤ ਸਿੰਘ ਕੰਗ, ਰਣਜੀਤ ਸਿੰਘ ਘੁੰਮਣ, ਕਰਨੈਲ ਸਿੰਘ ਤਲਵਾਡ਼ਾ, ਮਲਕੀਤ ਸਿੰਘ ਸਾਹੀ, ਇੰਦਰਜੀਤ ਸਿੰਘ ਪੱਡਾ, ਮਾਸਟਰ ਸੁਖਦੇਵ ਸਿੰਘ ਘੁੰਮਣ, ਥਾਣੇਦਾਰ ਕੁਲਵੰਤ ਸਿੰਘ, ਫ਼ਕੀਰ ਸਿੰਘ ਮਿਰਜ਼ਾਪੁਰੀ, ਸੁਰਮਖ ਸਿੰਘ ਘੁੰਮਣ, ਤਰਲੋਕ ਸਿੰਘ ਫੌਜੀ, ਮਹਿੰਦਰ ਸਿੰਘ ਘੁੰਮਣ, ਗੁਰਦਿਆਲ ਸਿੰਘ, ਤਾਰਾ ਸਿੰਘ, ਛੋਟੂ ਲਾਲ, ਫਤਿਹ ਸਿੰਘ, ਅਮਰੀਕ ਸਿੰਘ, ਕੁਲਵੰਤ ਸਿੰਘ, ਥਾਣੇਦਾਰ ਗੁਰਦੀਪ ਸਿੰਘ ਦੀਪਾ, ਸਾਬਕਾ ਸਰਪੰਚ ਗੁਰਮੇਜ ਸਿੰਘ ਅਤੇ ਹੋਰ ਹਾਜ਼ਰ ਸਨ।