29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪਟਾਕਿਆਂ ਦੇ ਗੋਦਾਮ ’ਚ ਗੰਭੀਰ ਖ਼ਾਮੀਆਂ ਸਾਹਮਣੇ ਆਉਣ ’ਤੇ ਐਸ.ਡੀ.ਐਮ. ਵਲੋਂ ਲਾਇਸੰਸ ਦੀ ਸਮੀਖਿਆ ਦੀ ਸਿਫ਼ਾਰਸ਼

ਕਪੂਰਥਲਾ, 29 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹੇ ’ਚ ਪਟਾਕਿਆਂ ਦੇ ਗੋਦਾਮ ਦੀ ਜਾਂਚ ਦੌਰਾਨ ਸੁਰੱਖਿਆ ਪ੍ਰਬੰਧਾਂ ਵਿਚ ਕਈ ਗੰਭੀਰ ਖ਼ਾਮੀਆਂ ਸਾਹਮਣੇ ਆਉਣ ਤੋਂ ਬਾਅਦ ਐਸ. ਡੀ.

Ad Position 21
No active advertisement
ਜਾਂਚ ਦੌਰਾਨ ਅੱਗ ਬੁਝਾਉਣ ਲਈ ਪਾਣੀ ਦਾ ਕੋਈ ਵੀ ਸਰੋਤ ਉਪਲਬਧ ਨਹੀਂ ਪਾਇਆ ਗਿਆ 30-10-2026
ਕਪੂਰਥਲਾ, 29 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹੇ ’ਚ ਪਟਾਕਿਆਂ ਦੇ ਗੋਦਾਮ ਦੀ ਜਾਂਚ ਦੌਰਾਨ ਸੁਰੱਖਿਆ ਪ੍ਰਬੰਧਾਂ ਵਿਚ ਕਈ ਗੰਭੀਰ ਖ਼ਾਮੀਆਂ ਸਾਹਮਣੇ ਆਉਣ ਤੋਂ ਬਾਅਦ ਐਸ.ਡੀ.ਐਮ. ਕਪੂਰਥਲਾ ਮੇਜਰ ਡਾ. ਇਰਵਿਨ ਕੌਰ ਨੇ ਸਮਰੱਥ ਅਥਾਰਿਟੀ ਨੂੰ ਗੋਦਾਮ ਦੇ ਲਾਇਸੰਸ ਦੀ ਤੁਰੰਤ ਸਮੀਖਿਆ ਕਰਨ ਤੇ ਢੁਕਵੀਂ ਕਾਰਵਾਈ ਲਈ ਸਿਫ਼ਾਰਸ਼ ਕੀਤੀ ਹੈ। ਇੱਥੇ ਵਰਨਣਯੋਗ ਹੈ ਕਿ ਬੀਤੇ ਦਿਨੀਂ ਐਸ.ਡੀ.ਐਮ. ਮੇਜਰ ਡਾ. ਇਰਵਿਨ ਕੌਰ ਤੇ ਡੀ.ਐਸ.ਪੀ. ਸਬ ਡਵੀਜ਼ਨ ਡਾ. ਸੀਤਲ ਸਿੰਘ ਨੇ ਇਸ ਗੋਦਾਮ ਨਿਰੀਖਣ ਕੀਤਾ ਸੀ ਤੇ ਇਸ ਟੀਮ ਨੂੰ ਜਾਂਚ ਮੌਕੇ ਪਾਣੀ ਦੀਆਂ ਤਿੰਨ ਟੈਂਕੀਆਂ ਦੇਖੀਆਂ ਜਿਨ੍ਹਾਂ ’ਚੋਂ ਕਿਸੇ ਵਿਚ ਪਾਣੀ ਨਹੀਂ ਸੀ, ਇਨ੍ਹਾਂ ’ਚੋਂ ਦੋ ਟੈਂਕੀਆਂ ਵਿਚ ਤਰੇਡ਼ਾਂ ਆ ਚੁੱਕੀਆਂ ਸਨ, ਜਦਕਿ ਛੱਤ ’ਤੇ ਸਥਿਤ ਤੀਜੀ ਟੈਂਕੀ ਵੀ ਨੁਕਸਾਨੀ ਹੋਈ ਸੀ। ਇਸ ਮੌਕੇ ਅੱਗ ਬੁਝਾਉਣ ਲਈ ਕੋਈ ਕਾਰਜਸ਼ੀਲ ਸਰੋਤ ਉਪਲਬਧ ਨਹੀਂ ਪਾਇਆ ਗਿਆ। ਜਾਂਚ ਟੀਮ ਨੇ ਇਹ ਵੀ ਨੋਟ ਕੀਤਾ ਕਿ ਗੋਦਾਮ ਦੇ ਹਾਤੇ ਵਿਚ ਇਕ ਪਰਿਵਾਰ ਰਹਿ ਰਿਹਾ ਸੀ। ਗੋਦਾਮ ਵਿਚ ਅੱਗ ਲੱਗਣ ਜਾਂ ਧਮਾਕੇ ਵਰਗੀ ਅਣਸੁਖਾਵੀਂ ਘਟਨਾ ਨਾਲ ਇਸ ਪਰਿਵਾਰ ਨੂੰ ਜਾਨ ਦਾ ਖ਼ਤਰਾ ਪੈਦਾ ਹੋ ਸਕਦਾ ਸੀ। ਦੱਸਿਆ ਜਾਂਦਾ ਹੈ ਕਿ ਇਸ ਟੀਮ ਨੇ ਜਾਂਚ ਦੌਰਾਨ ਲਾਇਸੰਸ ਧਾਰਕ ਨੂੰ ਸੁਰੱਖਿਆ ਸਬੰਧੀ ਖ਼ਾਮੀਆਂ ਦੂਰ ਕਰਨ ਤੇ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ, ਪਰ ਇਹ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਬੰਧਿਤ ਵਿਅਕਤੀ ਵਲੋਂ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਲਾਇਸੰਸ ਧਾਰਕ ਵਲੋਂ ਗੋਦਾਮ ਵਿਚ ਪਟਾਕੇ ਸਟੋਰ ਕਰਨ ਤੇ ਉਨ੍ਹਾਂ ਨੂੰ ਅੱਗੇ ਭੇਜਣ ਤੇ ਵੰਡਣ ਦਾ ਕੰਮ ਨਿਰੰਤਰ ਜਾਰੀ ਰੱਖਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਜਾਗਰੂਕਤਾ ਹਫ਼ਤੇ ਸੰਬੰਧੀ ਫੱਤੂਢੀਂਗਾ ਕਾਲਜ ’ਚ ਵਿਦਿਆਰਥਣਾਂ ਤੇ ਸਟਾਫ਼ ਨੂੰ ਸਹੁੰ ਚੁਕਾਈ ਅਗਲੀ ਖ਼ਬਰ ਹਿੰਦੂ ਕੰਨਿਆ ਕਾਲਜ ਦੇ ਕਾਸਮੋਟੋਲੋਜੀ ਵਿਭਾਗ ਨੇ ਲਾਇਆ ਕਾਲਜ ’ਚ ਮਹਿੰਦੀ ਦਾ ਸਟਾਲ
Ad Position 24