06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਮਿਡਲ ਸਕੂਲ ਪ੍ਰਵੇਜ਼ ਨਗਰ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਤੇ ਪ੍ਰੋ. ਕੁਲਵੰਤ ਸਿੰਘ ਔਜਲਾ ਦਾ ਸਨਮਾਨ

ਕਪੂਰਥਲਾ, 6 ਅਗਸਤ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 07-08-2026
ਕਪੂਰਥਲਾ, 6 ਅਗਸਤ (ਵਿ.ਪ੍ਰ.)-ਸਰਕਾਰੀ ਮਿਡਲ ਸਕੂਲ ਪ੍ਰਵੇਜ਼ ਨਗਰ ਵਿਚ ਮੁੱਖ ਅਧਿਆਪਕ ਜੋਤੀ ਮਹਿੰਦਰੂ ਦੀ ਦੇਖ ਰੇਖ ਹੇਠ ਪੁਰਾਣੇ ਅਧਿਆਪਕਾਂ ਦੇ ਸਨਮਾਨ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸ਼ੋ੍ਰਮਣੀ ਪ੍ਰਵਾਸੀ ਸਾਹਿਤਕਾਰ, ਡਾ. ਗੁਰਬਖ਼ਸ਼ ਸਿੰਘ ਭੰਡਾਲ ਤੇ ਉੱਘੇ ਲੇਖਕ ਤੇ ਚਿੰਤਕ ਪ੍ਰੋ . ਕੁਲਵੰਤ ਸਿੰਘ ਔਜਲਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਜੋਤੀ ਮਹਿੰਦਰੂ ਨੇ ਕਾਲਜ ਦੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਤੇ ਆਪਣੇ ਅਧਿਆਪਕਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਬੋਲਦਿਆਂ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਕਿਹਾ ਕਿ ਚੰਗੇ ਵਿਦਿਆਰਥੀਆਂ ਨੂੰ ਨਿਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਜਦਕਿ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਆਪਣੇ ਅਧਿਆਪਕਾਂ ਨੂੰ ਯਾਦ ਕਰਨ ਦੀ ਪਿਰਤ ਨੂੰ ਕਾਬਲੇ ਤਾਰੀਫ਼ ਕਿਹਾ | ਸਮਾਗਮ ਵਿਚ ਅੱਖਰ ਮੰਚ ਦੇ ਪ੍ਰਧਾਨ ਸਰਵਣ ਸਿੰਘ ਔਜਲਾ ਨੇ ਵਿਦਵਾਨ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਚੰਗੇ ਅਧਿਆਪਕਾਂ ਨੂੰ ਵਿਦਿਆਰਥੀਆਂ ਲਈ ਮਾਰਗ ਦਰਸ਼ਨ ਦੱਸਿਆ | ਇਸ ਮੌਕੇ ਉੱਘੇ ਲੇਖਕ ਤੇ ਆਲੋਚਕ ਡਾ. ਸਰਦੂਲ ਸਿੰਘ ਔਜਲਾ, ਬਲਜੀਤ ਸਿੰਘ ਬਾਜਵਾ ਤੋਂ ਇਲਾਵਾ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਸਮਾਗਮ ਦੇ ਅੰਤ ਵਿਚ ਲੇਖਕਾਂ ਨੇ ਸਕੂਲ ਦੀ ਲਾਇਬ੍ਰੇਰੀ ਲਈ ਮੁੱਖ ਅਧਿਆਪਕ ਨੂੰ ਕਿਤਾਬਾਂ ਭੇਟ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ ਜਨਮ ਦਿਹਾੜਾ 15 ਨੂੰ ਉਤਸ਼ਾਹ ਨਾਲ ਮਨਾਇਆ ਜਾਵੇਗਾ-ਸ਼ਾਹ, ਪ੍ਰਧਾਨ ਅਗਲੀ ਖ਼ਬਰ ਅਸਲ੍ਹਾ ਲਾਇਸੈਂਸਾਂ ਸੰਬੰਧੀ ਰਾਣਾ ਇੰਦਰ ਪ੍ਰਤਾਪ ਵੱਲੋਂ ਵਿਧਾਨ ਸਭਾ ਵਿਚ ਆਵਾਜ਼ ਉਠਾਉਣ ’ਤੇ ਹਲਕਾ ਨਿਵਾਸੀਆਂ ਵਲੋਂ ਧੰਨਵ...
Ad Position 24
No active advertisement