06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਜ਼ਿਲ੍ਹੇ ਦੇ ਚਾਰ ਹਲਕਿਆਂ ਦੀਆਂ ਡਰਾਫ਼ਟ ਵੋਟਰ ਸੂਚੀਆਂ 13 ਅਗਸਤ ਨੂੰ ਪ੍ਰਕਾਸ਼ਿਤ ਹੋਣਗੀਆਂ-ਅਕਾਸ਼ ਬਾਂਸਲ

ਕਪੂਰਥਲਾ, 6 ਅਗਸਤ (ਅਮਰਜੀਤ ਕੋਮਲ)-ਐਸ. ਆਈ.

Ad Position 21
No active advertisement
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਜਾਣਕਾਰੀ ਦਿੰਦੇ ਹੋਏ। 07-08-2026
ਕਪੂਰਥਲਾ, 6 ਅਗਸਤ (ਅਮਰਜੀਤ ਕੋਮਲ)-ਐਸ.ਆਈ.ਆਰ. ਉਪਰੰਤ ਕਪੂਰਥਲਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਦੀ ਡਰਾਫ਼ਟ ਵੋਟਰ ਸੂਚੀਆਂ 13 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਤੇ ਇਸ ਵੋਟਰ ਸੂਚੀ ਵਿਚ ਜ਼ਿਲ੍ਹੇ ਦੇ ਕੁੱਲ 5 ਲੱਖ 36303 ਵੋਟਰਾਂ ਵਿਚੋਂ ਭੁਲੱਥ ਹਲਕੇ ਦੇ 1 ਲੱਖ 15296, ਕਪੂਰਥਲਾ ਹਲਕੇ ਦੇ 1 ਲੱਖ 25677, ਸੁਲਤਾਨਪੁਰ ਲੋਧੀ ਹਲਕੇ ਦੇ 1 ਲੱਖ 33250 ਤੇ ਫਗਵਾੜਾ ਰਿਜ਼ਰਵ ਹਲਕੇ ਦੇ 1 ਲੱਖ 62080 ਵੋਟਰ ਸ਼ਾਮਲ ਹੋਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਬੀ.ਐਲ.ਓ. ਵਲੋਂ ਬੀਤੀ 25 ਜੂਨ ਤੋਂ ਲੈ ਕੇ 3 ਅਗਸਤ ਤੱਕ ਚਲਾਈ ਗਈ ਵਿਸ਼ੇਸ਼ ਗਹਿਰੀ ਸੁਧਾਈ ਦੌਰਾਨ 5 ਲੱਖ 36303 ਗਣਨਾ ਫਾਰਮ ਇਕੱਤਰ ਕਰਕੇ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਮੁਹਿੰਮ ਤੋਂ ਪਹਿਲਾਂ ਕਪੂਰਥਲਾ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਵਿਚ 6 ਲੱਖ 14981 ਰਜਿਸਟਰਡ ਵੋਟਰ ਸਨ | ਇਨ੍ਹਾਂ ਵਿਚੋਂ 78678 ਗਣਨਾ ਫਾਰਮ ਇਕੱਠੇ ਨਹੀਂ ਕੀਤੇ ਜਾ ਸਕੇ, ਜਿਨ੍ਹਾਂ ਵਿਚ 21746 ਮਿ੍ਤਕ ਵੋਟਰ, 14753 ਗੈਰ ਹਾਜ਼ਰ ਵੋਟਰ, 39336 ਪੱਕੇ ਤੌਰ ‘ਤੇ ਚਲੇ ਗਏ ਵੋਟਰ, 2520 ਡੁਪਲੀਕੇਟ ਵੋਟਰ, ਜਦਕਿ 323 ਵੋਟਰਾਂ ਨੇ ਗਣਨਾ ਫਾਰਮਾਂ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਅਗਸਤ ਨੂੰ ਡਰਾਫ਼ਟ ਵੋਟਰ ਸੂਚੀਆਂ ਦੀ ਪ੍ਰਕਾਸ਼ਨਾਂ ਤੋਂ ਬਾਅਦ ਵੋਟਰ ਸੂਚੀ ਵਿਚ ਨਾ ਦਰਜ ਕਰਵਾਉਣ, ਹਟਾਉਣ ਜਾਂ ਅੰਦਰਾਜ ਦੀ ਸੁਧਾਈ ਸਬੰਧੀ ਦਾਅਵੇ ਅਤੇ ਇਤਰਾਜ਼ 12 ਸਤੰਬਰ ਤੱਕ ਸਵੀਕਾਰ ਕੀਤੇ ਜਾਣਗੇ, ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਡਰਾਫ਼ਟ ਵੋਟਰ ਸੂਚੀਆਂ ਵਿਚ ਆਪਣੇ ਵੇਰਵਿਆਂ ਦੀ ਤਸਦੀਕ ਕਰਨ ਅਤੇ ਸਹੀ ਤੇ ਤਰੁੱਟੀ ਰਹਿਤ ਵੋਟਰ ਸੂਚੀਆਂ ਦੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਨਿਰਧਾਰਿਤ ਸਮੇਂ ਦੇ ਅੰਦਰ ਜੇਕਰ ਕੋਈ ਦਾਅਵਾ ਜਾਂ ਇਤਰਾਜ਼ ਹੋਵੇ, ਉਹ ਸਬੰਧਿਤ ਬੀ.ਐਲ.ਓ. ਕੋਲ ਦਰਜ ਕਰਵਾਉਣ | ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕਾਂ ਨੂੰ ਕਿਹਾ ਕਿ ਉਹ ਐਸ.ਆਈ.ਆਰ. ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਟੋਲ ਫਰੀ ਵੋਟਰ ਹੈਲਪਲਾਈਨ ਨੰਬਰ 1950 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-23377 ‘ਤੇ ਸੰਪਰਕ ਕਰਨ |
Ad Position 22
No active advertisement
ਪਿਛਲੀ ਖ਼ਬਰ ਕਪੂਰਥਲਾ ਜ਼ਿਲ੍ਹੇ ’ਚ ਕੌਮੀ ਲੋਕ ਅਦਾਲਤ 12 ਸਤੰਬਰ ਨੂੰ -ਹਿਰਦੇਜੀਤ ਸਿੰਘ ਅਗਲੀ ਖ਼ਬਰ ਭੁਲੱਥ-ਕਰਤਾਰਪੁਰ ਸੜਕ ਨੂੰ ਜਲਦ ਤਿਆਰ ਕਰਕੇ ਆਵਾਜਾਈ ਪੂਰਨ ਤੌਰ ’ਤੇ ਬਹਾਲ ਕੀਤੀ ਜਾਵੇ- ਕਿਸਾਨ ਆਗੂ
Ad Position 24
No active advertisement