25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ਼ਕਤੀਮਾਨ ਕੰਪਨੀ ਵਲੋਂ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਨੂੰ ਭਾਰਤ ਦੇ ਬੈਸਟ ਡੀਲਰ ਦਾ ਪੁਰਸਕਾਰ

Ad Position 21
No active advertisement
ਅਜੀਤ ਡੈਸਕ 25-12-2025
• ਕਿਸਾਨਾਂ ਦੀ ਸੰਤੁਸ਼ਟੀ ਹੀ ਸਾਡਾ ਮਕਸਦ-ਥਿੰਦ ਬ੍ਰਦਰਜ਼
ਸੁਲਤਾਨਪੁਰ ਲੋਧੀ, 24 ਦਸੰਬਰ (ਥਿੰਦ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਸਥਿਤ ਸ਼ਕਤੀਮਾਨ ਕੰਪਨੀ ਦੇ ਖੇਤੀਬਾੜੀ ਸੰਦਾਂ ਦੇ ਪੰਜਾਬ 'ਚ ਸਭ ਤੋਂ ਵੱਡੇ ਡੀਲਰ ਥਿੰਦ ਮਸ਼ੀਨਰੀ ਸਟੋਰ ਨੇ ਇੱਕ ਹੋਰ ਮੀਲ ਪੱਥਰ ਸਥਾਪਿਤ ਕਰਦਿਆਂ ਸੇਲ, ਸਰਵਿਸ ਤੇ ਸਪੇਅਰ ਪਾਰਟਸ ਮੁਹੱਈਆ ਕਰਵਾਉਣ 'ਚ ਭਾਰਤ ਦੇ ਸਭ ਤੋਂ ਵੱਡੇ ਡੀਲਰ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ | ਖੇਤੀਬਾੜੀ ਸੰਦ ਬਣਾਉਣ ਵਾਲੀ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਸ਼ਕਤੀਮਾਨ ਐਗਰੋ ਇੰਪਲੀਮੈਂਟਸ ਵਲੋਂ ਉੱਤਰ ਪ੍ਰਦੇਸ਼ ਵਿਚ ਕਰਵਾਏ ਗਏ ਡੀਲਰ ਮੀਟ ਪ੍ਰੋਗਰਾਮ ਦੌਰਾਨ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਦੇ ਐਮ.ਡੀ. ਜੋਗਾ ਸਿੰਘ ਥਿੰਦ ਅਤੇ ਰਣਜੀਤ ਸਿੰਘ ਥਿੰਦ ਨੂੰ ਭਾਰਤ ਦੇ ਸਭ ਤੋਂ ਵੱਡੇ ਡੀਲਰ ਦੇ ਰੂਪ ਵਿਚ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕੰਪਨੀ ਅਧਿਕਾਰੀਆਂ ਨੇ ਕਿਹਾ ਕਿ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਨੇ ਸਖ਼ਤ ਮਿਹਨਤ ਕਰਦਿਆਂ ਕਿਸਾਨਾਂ ਵਿਚ ਵੱਡਾ ਵਿਸ਼ਵਾਸ ਪੈਦਾ ਕੀਤਾ ਹੈ, ਜਿਸ ਦੇ ਸਦਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿਚ ਕਿਸਾਨਾਂ ਨੇ ਸ਼ਕਤੀਮਾਨ ਕੰਪਨੀ ਦੇ ਰੋਟਾਵੇਟਰ, ਸੁਪਰ ਸੀਡਰ, ਬੇਲਰ, ਮਲਚਰ, ਪਟੈਟੋ ਪਲਾਂਟਰ ਤੇ ਹੋਰ ਸੰਦਾਂ ਨੂੰ ਭਰਵਾਂ ਹੁੰਗਾਰਾ ਦਿੱਤਾ | ਥਿੰਦ ਮਸ਼ੀਨਰੀ ਸਟੋਰ ਵੱਲੋਂ ਕਿਸਾਨਾਂ ਨੂੰ ਸ਼ਕਤੀਮਾਨ ਦੇ ਸੰਦਾਂ ਉੱਪਰ ਸਰਵਿਸ ਵੀ ਉਨ੍ਹਾਂ ਦੇ ਖੇਤਾਂ ਤੱਕ ਮੁਹੱਈਆ ਕਰਵਾਈ ਹੈ, ਜਿਸ ਨਾਲ ਕਿਸਾਨਾਂ ਵਿਚ ਵੱਡਾ ਵਿਸ਼ਵਾਸ ਪੈਦਾ ਹੋਇਆ ਹੈ | ਇਸ ਮੌਕੇ ਕੰਪਨੀ ਦਾ ਧੰਨਵਾਦ ਕਰਦਿਆਂ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਦੇ ਐਮ.ਡੀ. ਜੋਗਾ ਸਿੰਘ ਥਿੰਦ ਤੇ ਰਣਜੀਤ ਸਿੰਘ ਥਿੰਦ ਨੇ ਦੱਸਿਆ ਕਿ ਸ਼ਕਤੀਮਾਨ ਕੰਪਨੀ ਵਲੋਂ ਖੇਤੀਬਾੜੀ ਨਾਲ ਸਬੰਧਿਤ ਸਾਰੇ ਸੰਦ ਨਵੀਂ ਤਕਨੀਕ ਨਾਲ ਤਿਆਰ ਕੀਤੇ ਜਾਂਦੇ ਹਨ ਤੇ ਇਹ ਕਿਸਾਨਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸਾਨ ਸ਼ਕਤੀਮਾਨ ਕੰਪਨੀ ਦੇ ਸੰਦਾਂ ਨੂੰ ਖ਼ਰੀਦਣ ਵਿਚ ਪਹਿਲ ਕਰਦੇ ਹਨ | ਉਨ੍ਹਾਂ ਨੇ ਕਿਹਾ ਉਨ੍ਹਾਂ ਦਾ ਮਕਸਦ ਕਿਸਾਨਾਂ ਦੀ ਸੰਤੁਸ਼ਟੀ ਕਰਨਾ ਅਤੇ ਖੇਤਾਂ ਤੱਕ ਸੇਵਾਵਾਂ ਦੇਣਾ ਹੈ |
Ad Position 22
No active advertisement
ਪਿਛਲੀ ਖ਼ਬਰ ਖੇਡਾਂ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਦੀਆਂ ਹਨ-ਪਿ੍ੰਸੀਪਲ ਸ਼ਸ਼ੀ ਕੁਮਾਰ ਅਗਲੀ ਖ਼ਬਰ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ 'ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਬੰਧੀ ਸਮਾਗਮ
Ad Position 24