ਤਲਵੰਡੀ ਚੌਧਰੀਆਂ, 24 ਦਸੰਬਰ (ਪਰਸਨ ਲਾਲ ਭੋਲਾ)-ਪੀ.ਐਮ.ਸੀ. ਸਕੀਮਾਂ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਬੂੜੇਵਾਲ ਵਿਖੇ ਖੇਡ ਦਿਵਸ ਮਨਾਇਆ ਗਿਆ, ਜਿਸ 'ਚ ਬੀ.ਐਨ.ਓ. ਪਿ੍ੰਸੀਪਲ ਸ਼ਸ਼ੀ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਬਤੌਰ ਮੁੱਖ ਮਹਿਮਾਨ ਪਹੁੰਚੇ | ਇਸ ਤੋਂ ਇਲਾਵਾ ਬੂੜੇਵਾਲ ਦੇ ਸਰਪੰਚ ਆਤਮਾ ਰਾਮ ਤੇ ਸਾਬਕਾ ਚੇਅਰਮੈਨ ਜਸਪਾਲ ਸਿੰਘ ਵੀ ਉਚੇਚੇ ਤੌਰ 'ਤੇ ਹਾਜ਼ਰ ਹੋਏ | ਬੱਚਿਆਂ ਦੇ ਚਾਰ ਹਾਊਸ ਬਣਾ ਕੇ ਖੇਡ ਮੁਕਾਬਲੇ ਤੇ ਮਨੋਰੰਜਨ ਖੇਡਾਂ ਕਰਵਾਈਆਂ ਗਈਆਂ | ਇਸ ਮੌਕੇ 100 ਮੀਟਰ ਦੌੜ ਲੜਕੇ ਤੇ ਲੜਕੀਆਂ, ਰੱਸਾਕਸ਼ੀ ਲੜਕੇ ਤੇ ਲੜਕੀਆਂ, ਨਿੰਬੂ ਨਮਕ ਰੇਸ, ਬੋਰੀ ਰੇਸ, ਲੱਤਾਂ ਬੰਨ੍ਹ ਕੇ ਰੇਸ ਕਰਵਾਈਆਂ ਗਈਆਂ | ਇਸ ਮੌਕੇ ਜੇਤੂ ਬੱਚਿਆਂ ਨੂੰ ਟਰਾਫ਼ੀਆਂ ਤੇ ਮੈਡਲ ਦਿੱਤੇ ਗਏ | ਪਿ੍ੰਸੀਪਲ ਸ਼ਸ਼ੀ ਕਪੂਰ ਤੇ ਹੈੱਡ ਮਾਸਟਰ ਬਲਕਾਰ ਸਿੰਘ ਵਲੋਂ ਖੇਡਾਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਬਹੁਤ ਜ਼ਰੂਰੀ ਹਨ | ਇਸ ਮੌਕੇ ਚੇਅਰਪਰਸਨ ਨੀਲਮ ਸਰਪੰਚ, ਆਤਮਾ ਰਾਮ, ਜਸਕਰਨ ਸਿੰਘ, ਮਾਸਟਰ ਨਿਰੰਜਨ ਸਿੰਘ, ਚੇਅਰਮੈਨ ਜਸਪਾਲ ਸਿੰਘ, ਰੁਪਿੰਦਰ ਕੌਰ ਬੱਸੀ, ਸੰਜੀਵ ਆਨੰਦ, ਬਲਜਿੰਦਰ ਧੰਜੂ, ਸੀਮਾ ਪੀ.ਟੀ.ਆਈ. ਰਾਜਵਿੰਦਰ ਸਿੰਘ ਤੋਂ ਇਲਾਵਾ ਹਰਪ੍ਰੀਤ ਪਾਲ ਸਿੰਘ, ਪਰਮਜੀਤ ਸਿੰਘ ਤੇ ਦਲਜੀਤ ਕੌਰ ਨੇ ਖੇਡਾਂ ਕਰਾਉਣ 'ਚ ਵਿਸ਼ੇਸ਼ ਸਹਿਯੋਗ ਦਿੱਤਾ |