25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੈਨੇਟਰੀ ਦੀ ਦੁਕਾਨ 'ਚੋਂ ਲੱਖਾਂ ਰੁਪਏ ਦੀ ਨਕਦੀ ਤੇ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 25-12-2025

• ਥਾਣਾ ਸਿਟੀ ਦੇ ਖੇਤਰ 'ਚ ਚੋਰੀਆਂ ਦੀਆਂ ਘਟਨਾਵਾਂ ਤੋਂ ਲੋਕ ਖ਼ਫ਼ਾ
ਫਗਵਾੜਾ, 24 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ 'ਚ ਚੋਰ ਆਏ ਦਿਨ ਕੋਈ ਨਾ ਕੋਈ ਘਟਨਾ ਨੂੰ ਅੰਜਾਮ ਦੇ ਰਹੇ ਹਨ ਤੇ ਹੁਣ ਚੋਰ ਸਿਟੀ ਪੁਲਿਸ ਦੇ ਲਾਗਲੀਆਂ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾ ਕੇ ਪੁਲਿਸ ਨੂੰ ਚੁਣੌਤੀ ਦੇ ਰਹੇ ਹਨ, ਪਰ ਪੁਲਿਸ ਇਨ੍ਹਾਂ ਨੂੰ ਕਾਬੂ ਕਰਨ 'ਚ ਅਸਫਲ ਹੀ ਨਜ਼ਰ ਆ ਰਹੀ ਹੈ | ਅੱਜ ਤੜਕਸਾਰ ਬੰਗਾ ਰੋਡ ਚੌਕ ਦੇ ਲਾਗੇ ਪੈਂਦੇ ਚੱਢਾ ਮਾਰਕੀਟ ਦੇ ਕੋਲ ਇੱਕ ਸੈਨੇਟਰੀ ਤੇ ਇੱਕ ਨਕਸ਼ਾ ਨਵੀਸ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸੂਚਨਾ ਮਿਲੀ ਹੈ | ਘਟਨਾ ਸੰਬੰਧੀ ਵਧਵਾ ਸੈਨੇਟਰੀ ਦੇ ਮਾਲਕ ਅਸ਼ੋਕ ਵਧਵਾ ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਗਿਆ ਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਉੱਪਰ ਦਾ ਦਰਵਾਜ਼ਾ ਟੁੱਟਾ ਹੋਇਆ ਸੀ ਤੇ ਚੋਰ ਉੱਪਰੋਂ ਗੁਆਂਢੀਆਂ ਦੀ ਬੰਦ ਪਈ ਦੁਕਾਨ ਵਲੋਂ ਦਾਖ਼ਲ ਹੋ ਗਏ ਤੇ ਗੱਲੇ 'ਚੋਂ ਕਰੀਬ ਢਾਈ ਲੱਖ ਰੁਪਏ ਦੀ ਰਾਸ਼ੀ ਲੈ ਗਏ, ਜਿਸ 'ਚ ਮੰਦਰ ਤੇ ਦੁਕਾਨ ਦੇ ਪੈਸੇ ਪਏ ਸਨ | ਇਸੇ ਤਰ੍ਹਾਂ ਚੋਰ ਦੁਕਾਨ 'ਚੋਂ ਕੁਝ ਟੂਟੀਆਂ, ਗੇਟਬਾਲ ਤੇ ਹੋਰ ਕੀਮਤੀ ਸਾਮਾਨ ਵੀ ਲੈ ਗਏ | ਇਸੇ ਤਰ੍ਹਾਂ ਇਨ੍ਹਾਂ ਦੇ ਨਾਲ ਲੱਗਦੀ ਇੱਕ ਰਾਜਨ ਐਂਡ ਕੰਪਨੀ ਆਰਕੀਟੈਕਟ ਦੀ ਦੁਕਾਨ 'ਚ ਵੀ ਚੋਰ ਦਾਖ਼ਲ ਹੋਏ ਪਰ ਉੱਥੋਂ ਕੋਈ ਸਾਮਾਨ ਗ਼ਾਇਬ ਨਹੀਂ ਹੋਇਆ | ਘਟਨਾ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਪੁਲਿਸ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ | ਦੁਕਾਨ ਮਾਲਕ ਅਸ਼ੋਕ ਵਧਵਾ ਨੇ ਕਿਹਾ ਕਿ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਨੂੰ ਹਰ ਕੀਮਤ 'ਤੇ ਯਕੀਨੀ ਬਣਾਉਣਾ ਚਾਹੀਦਾ ਹੈ | ਵਰਨਣਯੋਗ ਹੈ ਕਿ ਕੁੱਝ ਦਿਨ ਪਹਿਲਾ ਇੱਥੋਂ ਦੇ ਥਾਣਾ ਸਿਟੀ ਦੇ ਨਾਲ ਲੱਗਦੀਆਂ ਦੁਕਾਨਾਂ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ ਪਰ ਪੁਲਿਸ ਇਸ 'ਚ ਵੀ ਕੋਈ ਪ੍ਰਾਪਤੀ ਨਹੀਂ ਹੋਈ | ਦੁਕਾਨਦਾਰਾ ਦਾ ਕਹਿਣਾ ਹੈ ਕਿ ਜੇਕਰ ਬੰਗਾ ਰੋਡ 'ਤੇ ਮੁੱਖ ਮਾਰਕੀਟ ਜੋ ਥਾਣਾ ਸਿਟੀ ਦੇ ਨਜ਼ਦੀਕ ਪੈਂਦੀ ਹੈ ਉਹ ਸੁਰੱਖਿਅਤ ਨਹੀਂ ਤਾਂ ਹੋਰ ਕੀ ਸੁਰੱਖਿਅਤ ਹੋਵੇਗਾ ਤੇ ਲੋਕਾਂ ਦੀ ਸੁਰੱਖਿਆ ਤਾਂ ਰੱਬ ਆਸਰੇ ਹੀ ਨਜ਼ਰ ਆ ਰਹੀ ਹੈ | ਲੋਕਾਂ ਨੇ ਐਸ.ਐਸ.ਪੀ. ਤੋਂ ਮੰਗ ਕੀਤੀ ਕਿ ਸ਼ਹਿਰ 'ਚ ਚੋਰੀ ਤੇ ਲੁੱਟ ਦੀਆਂ ਘਟਨਾਵਾਂ ਨੂੰ ਰੋਕਣ ਲਈ ਯੋਗ ਕਦਮ ਚੁੱਕੇ ਜਾਣ |
ਸਿਨੇਮਾ ਰੋਡ 'ਤੇ ਮਹਿਲਾਵਾਂ ਦੇ ਪਰਸ ਚੋਰੀ
ਇਸੇ ਤਰ੍ਹਾਂ ਸਿਨੇਮਾ ਰੋਡ 'ਤੇ ਖ਼ਰੀਦਦਾਰੀ ਕਰਨ ਆ ਰਹੀਆਂ ਮਹਿਲਾਵਾਂ ਦੇ ਪਰਸ ਚੋਰੀ ਹੋਣ ਕਾਰਨ ਪੀੜਤ ਤੇ ਦੁਕਾਨਦਾਰ ਪ੍ਰੇਸ਼ਾਨ ਹਨ | ਅੱਜ ਇੱਥੋਂ ਦੇ ਸਿਨੇਮਾ ਰੋਡ 'ਤੇ 2 ਚੋਰੀਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ | ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਰਿੰਪੀ ਵਾਸੀ ਕ੍ਰਿਪਾਲਪੁਰ ਨੇ ਦੱਸਿਆ ਕਿ ਉਹ ਖ਼ਰੀਦਦਾਰੀ ਕਰਨ ਲਈ ਆਈ ਸੀ ਤੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਦਾ ਪਰਸ ਖੋਲਿ੍ਹਆ ਹੋਇਆ ਸੀ ਤੇ ਉਸ 'ਚੋਂ ਕਰੀਬ 3 ਹਜ਼ਾਰ ਦੀ ਨਕਦੀ ਤੇ ਹੋਰ ਕਾਗ਼ਜ਼ਾਤ ਚੋਰੀ ਸਨ | ਗੱਲਬਾਤ ਕਰਦਿਆਂ ਦੁਕਾਨਦਾਰ ਹਰਜਿੰਦਰ ਮਾਹੀ ਨੇ ਦੱਸਿਆ ਕਿ ਇਸ ਤੋਂ ਪਹਿਲਾ ਵੀ ਇੱਕ ਪ੍ਰਵਾਸੀ ਭਾਰਤੀ ਮਹਿਲਾ ਜੋ ਖ਼ਰੀਦਦਾਰੀ ਕਰਨ ਆਈ ਸੀ ਉਸ ਨੂੰ ਵੀ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ |
ਕੀ ਕਹਿਣਾ ਡੀ.ਐਸ.ਪੀ. ਦਾ
ਇਸ ਸੰਬੰਧੀ ਸੰਪਰਕ ਕਰਨ 'ਤੇ ਡੀ.ਐਸ.ਪੀ. ਭਾਰਤ ਭੂਸ਼ਨ ਨੇ ਕਿਹਾ ਕਿ ਪੁਲਿਸ ਵਲੋਂ ਇਨ੍ਹਾਂ ਚੋਰੀ ਦੀਆਂ ਘਟਨਾਵਾਂ ਨੂੰ ਜਲਦ ਹੱਲ ਕੀਤਾ ਜਾਵੇਗਾ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਨੀਵੇਂ ਪਲਾਟ 'ਚ ਭਰਤੀ ਪਾਉਣ ਦੀ ਸੇਵਾ ਸ਼ੁਰੂ-ਗੁਰਦਿਆਲ ਸਿੰਘ ਅਗਲੀ ਖ਼ਬਰ ਬਿਜਲੀ ਬਿੱਲ ਪ੍ਰਾਈਵੇਟ ਕਰਨ ਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਡਟ ਕੇ ਵਿਰੋਧ ਕਰੇਗੀ-ਲਿੱਟਾਂ, ਧੀਰਪੁਰ, ਮਾਨਾ ਤਲਵੰਡੀ...
Ad Position 24