25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬਿਜਲੀ ਬਿੱਲ ਪ੍ਰਾਈਵੇਟ ਕਰਨ ਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਡਟ ਕੇ ਵਿਰੋਧ ਕਰੇਗੀ-ਲਿੱਟਾਂ, ਧੀਰਪੁਰ, ਮਾਨਾ ਤਲਵੰਡੀ

Ad Position 21
No active advertisement
ਅਜੀਤ ਡੈਸਕ 25-12-2025
ਭੁਲੱਥ, 24 ਦਸੰਬਰ (ਮਨਜੀਤ ਸਿੰਘ ਰਤਨ)-ਬਿਜਲੀ ਬਿੱਲ 2025 ਜੋ ਪੰਜਾਬ ਤੇ ਕੇਂਦਰ ਸਰਕਾਰ ਦੋਵਾਂ ਦੀ ਮਿਲੀ ਭੁਗਤ ਨਾਲ ਪ੍ਰਾਈਵੇਟ ਕਰਨ ਜਾ ਰਹੇ ਹਨ ਇਸ ਦਾ ਸੰਯੁਕਤ ਕਿਸਾਨ ਮੋਰਚਾ ਤੇ ਕਾਦੀਆਂ ਜਥੇਬੰਦੀ ਡਟ ਕੇ ਵਿਰੋਧ ਕਰੇਗੀ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਜ਼ਿਲ੍ਹਾ ਜਨਰਲ ਸਕੱਤਰ ਸਰਬਜੀਤ ਸਿੰਘ ਧੀਰਪੁਰ ਅਤੇ ਜਸਵਿੰਦਰ ਸਿੰਘ ਮਾਨਾ ਤਲਵੰਡੀ ਮੀਤ ਪ੍ਰਧਾਨ ਨੇ ਇੱਕ ਸਾਂਝੇ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਜੋ ਪੰਜਾਬ ਸਰਕਾਰ ਸਮਾਰਟ ਮੀਟਰ ਚਿੱਪ ਵਾਲੇ ਲਾਉਣ ਦੀ ਤਿਆਰੀ ਕਰ ਰਹੀ ਹੈ ਉਸ ਦਾ ਵੀ ਜਥੇਬੰਦੀ ਡਟ ਕੇ ਵਿਰੋਧ ਕਰੇਗੀ ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਮੀਟਰ ਲਾਉਣ ਤੋਂ ਰੋਕਿਆ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਜੋ ਆਲੂਆਂ ਦੀ ਫ਼ਸਲ ਦੀ ਕੱਚੀ ਪੁਟਾਈ ਹੋ ਰਹੀ ਹੈ ਉਹ ਆਲੂ ਬਹੁਤ ਘੱਟ ਰੇਟ ਤੇ ਕਿਸਾਨ ਵੇਚ ਰਹੇ ਹਨ | ਉਨ੍ਹਾਂ ਦਾ ਸਰਕਾਰ ਕੋਈ ਪੱਕਾ ਰੇਟ ਬੰਨੇ ਕਿਉਂਕਿ ਪਹਿਲਾਂ ਵੀ ਕਿਸਾਨਾਂ ਨੂੰ ਝੋਨੇ ਵਿਚ ਹੜ੍ਹਾਂ ਦੀ ਮਾਰ ਨਾਲ ਬਹੁਤ ਵੱਡਾ ਘਾਟਾ ਪਿਆ ਹੈ | ਇਸ ਲਈ ਆਲੂ ਗੁਆਂਢੀ ਦੇਸ਼ਾਂ ਨੂੰ ਜਿਵੇਂ ਪਾਕਿਸਤਾਨ ਨੂੰ ਭੇਜੇ ਜਾਣ ਉੱਥੇ ਆਲੂ ਬਹੁਤ ਮਹਿੰਗਾ ਵਿਕ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸੈਨੇਟਰੀ ਦੀ ਦੁਕਾਨ 'ਚੋਂ ਲੱਖਾਂ ਰੁਪਏ ਦੀ ਨਕਦੀ ਤੇ ਸਾਮਾਨ ਚੋਰੀ ਅਗਲੀ ਖ਼ਬਰ ਅਣਪਛਾਤੇ ਨੌਜਵਾਨ ਲੜਕੇ ਦੀ ਲਾਸ਼ ਬਰਾਮਦ
Ad Position 24