ਬੇਗੋਵਾਲ, 26 ਦਸੰਬਰ (ਸੁਖਜਿੰਦਰ ਸਿੰਘ)-ਸਮਾਜ ਸੇਵੀ ਕੰਮਾਂ ਵਿਚ ਮੋਹਰੀ ਜਾਣੀ ਜਾਂਦੀ ਲਾਇਨਜ਼ ਕਲੱਬ ਬੇਗੋਵਾਲ ਰਾਇਲ ਬੰਦਗੀ ਵਲੋਂ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਇਨ ਆਗੂ ਰਛਪਾਲ ਸਿੰਘ ਬੱਚਾਜੀਵੀ ਤੇ ਪ੍ਰਧਾਨ ਹਰਵਿੰਦਰ ਸਿੰਘ ਜੈਦ ਦੀ ਅਗਵਾਈ ਹੇਠ 7 ਦਿਨ ਲਈ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਕਲੱਬ ਵਲੋਂ ਲਾਇਨ ਕਲੱਬ ਬੇਗੋਵਾਲ ਡਾਇਮੰਡ ਬੰਦਗੀ ਦੀ ਸਮੂਹ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਰਛਪਾਲ ਸਿੰਘ ਬੱਚਾਜੀਵੀ ਨੇ ਕਿਹਾ ਕਿ ਉਨ੍ਹਾਂ ਦੀ ਕਲੱਬ ਵਲੋਂ ਹਰ ਸਾਲ ਇਸ ਸ਼ਹੀਦੀ ਦਿਹਾੜੇ ਮੌਕੇ 7 ਦਿਨਾਂ ਲਈ ਦੁੱਧ ਦਾ ਲੰਗਰ ਲਾਇਆ ਜਾਂਦਾ ਹੈ ਤੇ ਉਨ੍ਹਾਂ ਸ਼ਹੀਦਾਂ ਦੀ ਲਾਸਾਨੀ ਸ਼ਹਾਦਤਾਂ ਨੂੰ ਯਾਦ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਮਹਾਨ ਰੂਹਾਨੀ ਰੂਹਾਂ ਬਾਰੇ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਕਿਸ ਤਰ੍ਹਾਂ ਛੋਟੀਆਂ ਉਮਰਾਂ ਵਿਚ ਸ਼ਹੀਦੀ ਦੇ ਕੇ ਸਾਡੀ ਕੌਮ ਨੂੰ ਬਚਾਇਆ | ਇਸ ਮੌਕੇ ਸੁਖਦੇਵ ਰਾਜ ਜੰਗੀ, ਗੁਰਸੇਵਕ ਸਿੰਘ ਪ੍ਰਧਾਨ ਲਾਇਨ ਕਲੱਬ ਬੇਗੋਵਾਲ ਡਾਇਮੰਡ, ਜਗਜੀਤ ਸਿੰਘ ਜੱਗੀ ਵਾਈਸ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਸਰੂਪ ਸਿੰਘ ਖਾਸਰੀਆ, ਵਿੱਕੀ ਚੌਹਾਨ, ਸਰਬਜੀਤ ਬਬਲਾ ਆਦਿ ਹਾਜ਼ਰ ਸਨ |