ਫਗਵਾੜਾ, 27 ਦਸੰਬਰ (ਹਰਜੋਤ ਸਿੰਘ ਚਾਨਾ)-2025-2026 ਬੈਚ ਵਿਚ ਬੀ.ਐਸ.ਸੀ. ਨਰਸਿੰਗ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਜੀ.ਬੀ. ਇੰਸਟੀਚਿਊਟ ਆਫ ਨਰਸਿੰਗ ਐਂਡ ਹੈਲਥ ਸਾਇੰਸ ਵਲੋਂ ਇੱਕ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ | ਜਿਸ ਦੇ ਤਹਿਤ ਕਾਉਂਸਲਿੰਗ ਦੀ ਆਖ਼ਰੀ ਤਰੀਕ 29 ਦਸੰਬਰ ਰੱਖੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀਬੀ ਇੰਸਟੀਚਿਊਟ ਆਫ ਨਰਸਿੰਗ ਐਂਡ ਹੈਲਥ ਸਾਇੰਸ ਦੇ ਪ੍ਰਧਾਨ ਡਾ: ਜੀਬੀ ਸਿੰਘ ਅਤੇ ਮੀਤ ਪ੍ਰਧਾਨ ਡਾ: ਬੀਐਸ ਭਾਟੀਆ ਨੇ ਦੱਸਿਆ ਕਿ 2025-2026 ਬੈਚ ਵਿਚ ਬੀ ਐਸ ਸੀ ਨਰਸਿੰਗ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਕਾਊਾਸਲਿੰਗ ਦੇ ਸਿਰਫ਼ ਦੋ ਦਿਨ ਬਾਕੀ ਹਨ | ਇੰਡੀਅਨ ਨਰਸਿੰਗ ਕੌਂਸਲ ਵੱਲੋਂ ਜੀਬੀ ਇੰਸਟੀਚਿਊਟ ਆਫ ਨਰਸਿੰਗ ਐਂਡ ਹੈਲਥ ਸਾਇੰਸ ਵਿਖੇ 20 ਸੀਟਾਂ ਦਾ ਵਾਧਾ ਹੋਇਆ ਹੈ | ਵਾਧੇ ਮੁਤਾਬਿਕ 20 ਵਧੀਆਂ ਹੋਈਆਂ ਸੀਟਾਂ 'ਚ ਦਾਖ਼ਲੇ ਲਈ ਚਾਹਵਾਨ ਵਿਦਿਆਰਥੀ 29 ਦਸੰਬਰ ਤੱਕ ਜੀਬੀ ਇੰਸਟੀਚਿਊਟ ਆਫ ਨਰਸਿੰਗ ਐਂਡ ਹੈਲਥ ਸਾਇੰਸ ਵਿਖੇ ਸੰਪਰਕ ਕਰ ਸਕਦੇ ਹਨ ਜਿਸਦੀ ਫਿਜ਼ੀਕਲ ਕਾਊਾਸਲਿੰਗ 30 ਦਸੰਬਰ ਨੰੂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਕੈਂਪਸ ਵਿਚ ਹੋਵੇਗੀ | 30 ਦਸੰਬਰ ਤੋਂ ਬਾਦ ਸਾਲ 2025-2026 ਬੈਚ ਲਈ ਕੋਈ ਐਡਮਿਸ਼ਨ ਨਹੀਂ ਹੋ ਸਕੇਗੀ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਦਿਆਰਥੀ ਵੀ ਦਾਖਲਾ ਲੈਣਾ ਚਾਹੁੰਦਾ ਠੀਕ ਤੇ ਉਹ ਇੰਸਟੀਚਿਊਟ ਆਕੇ 29 ਦਸੰਬਰ ਤੱਕ ਸੰਪਰਕ ਕਰ ਸਕਦਾ ਹੈ | ਜੋ ਵਿਦਿਆਰਥੀ ਦਾਖਲਾ ਲੈਣਾ ਚਾਹੁੰਦਾ ਹੈ ਆਪਣੇ ਸਾਰੇ ਦਸਤਾਵੇਜ, ਬੀਐਸਸੀ ਦੀ ਬਣਦੀ ਫ਼ੀਸ, ਦਸਵੀਂ, ਪਲਸਟੂ ਦਾ ਸਰਟੀਫਿਕੇਟ, ਆਧਾਰ ਕਾਰਡ, ਮਾਈਗ੍ਰੇਸ਼ਨਸ਼ਨ ਸਰਟੀਫਿਕੇਟ, ਕਾਸਟ ਸਰਟੀਫਿਕੇਟ ਨਾਲ ਲੈ ਕੇ ਜਾਣ ਤੇ ਸਾਰੇ ਬੱਚਿਆਂ ਲਈ ਚਾਹੇ ਉਹ ਜਨਰਲ ਕੈਟੇਗਰੀ ਦੇ ਹੋਣ, ਐਸ.ਸੀ. ਕੈਟਾਗਰੀ ਅਤੇ ਚਾਹੇ ਬੀਸੀ ਕੈਟਾਗਰੀ ਹੋਵੇ ਉਨ੍ਹਾਂ ਲਈ ਸੀਟਾਂ ਮੌਜੂਦ ਹਨ | ਚਾਹਵਾਨ ਵਿਦਿਆਰਥੀ ਕਾਲਜ ਆਕੇ ਸੰਪਰਕ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਸੋਮਵਾਰ ਤੱਕ ਜੀ.ਬੀ. ਇੰਸਟੀਚਿਊਟ ਆਫ ਨਰਸਿੰਗ ਐਂਡ ਹੈਲਥ ਸਾਇੰਸ ਵਿਖੇ ਆਕੇ ਸੰਪਰਕ ਕਰ ਸਕਦੇ ਹਨ |