ਫਗਵਾੜਾ, 27 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਡੇਰਾ ਸੰਤ ਬਾਬਾ ਗੋਬਿੰਦ ਦਾਸ, ਸੰਤ ਗੋਬਿੰਦ ਦਾਸ ਮਾਰਗ ਮੁਹੱਲਾ ਗੋਬਿੰਦਪੁਰਾ ਫਗਵਾੜਾ ਵਿਖੇ ਮਹਾਨ ਉਪਕਾਰੀ ਨਾਮ ਦੇ ਰਸੀਏ ਬ੍ਰਹਮ ਗਿਆਨੀ ਸੰਤ ਬਾਬਾ ਗੋਬਿੰਦ ਦਾਸ ਦਾ 132ਵਾਂ ਆਗਮਨ ਪੁਰਬ ਡੇਰੇ ਦੇ ਸੰਚਾਲਕ ਸੰਤ ਬਾਬਾ ਦੇਸ ਰਾਜ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ | ਖੁੱਲੇ੍ਹ ਪੰਡਾਲ 'ਚ ਸਜੇ ਧਾਰਮਿਕ ਦੀਵਾਨ 'ਚ ਵੱਡੀ ਗਿਣਤੀ 'ਚ ਸੰਤਾਂ ਮਹਾਪੁਰਸ਼ਾਂ ਜਿਨ੍ਹਾਂ 'ਚ ਸੰਤ ਨਿਰਮਲ ਸਿੰਘ ਅਬਾਦਾਨ, ਸੰਤ ਕਪੂਰ ਦਾਸ ਅਬਾਦਪੁਰ, ਸੰਤ ਦਿਨੇਸ਼ ਗਿਰ ਥਰੀਕੇ, ਸੰਤ ਜਸਵਿੰਦਰ ਸਿੰਘ ਡਾਡੀਆ, ਸੰਤ ਮੇਜਰ ਸਿੰਘ ਤਿੰਮੋਵਾਲ, ਸੰਤ ਦਿਨੇਸ਼ ਗਿਰ ਹੁਸ਼ਿਆਰਪੁਰ, ਸੰਤ ਸਤਨਾਮ ਦਾਸ, ਸੰਤ ਰਣਜੀਤ ਸਿੰਘ ਥਰੀਕੇ, ਸੰਤ ਟਹਿਲ ਨਾਥ ਨੰਗਲ, ਸੰਤ ਰਾਮ ਸੇਵਕ, ਸੰਤ ਗੁਰਮੇਲ ਦਾਸ ਹੁਸ਼ਿਆਰਪੁਰ, ਸੰਤ ਚਰਨ ਦਾਸ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਸੰਤ ਬਾਬਾ ਗੋਬਿੰਦ ਦਾਸ ਮਹਾਰਾਜ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਵਾਲੇ ਬਣਨ ਦੀ ਪੇ੍ਰਰਨਾ ਦਿੱਤੀ | ਇਸ ਤੋਂ ਪਹਿਲਾ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਵੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਸਰਵਣ ਕਰਵਾਇਆ | ਇਸ ਮੌਕੇ ਡੇਰੇ ਵਲੋਂ ਤਿਆਰ ਕੀਤਾ 2026 ਦਾ ਕਲੰਡਰ ਪੁੱਜੇ ਹੋਏ ਮਹਾਪੁਰਸ਼ਾਂ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਥ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਵਿਧਾਇਕ ਬਲਵੀਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਕਮਲ ਧਾਲੀਵਾਲ, ਰਾਮਪਾਲ ਉੱਪਲ ਮੇਅਰ, ਤੇਜਪਾਲ ਸਿੰਘ ਬਸਰਾ ਸੀਨੀਅਰ ਮੇਅਰ, ਵਿੱਕੀ ਸੂਦ ਡਿਪਟੀ ਮੇਅਰ, ਰਵੀ ਕੌਂਸਲਰ, ਗੁਰਦੀਪ ਸਿੰਘ ਖੇੜਾ, ਅਸ਼ੋਕ ਸੰਧੂ, ਸਰੂਪ ਸਿੰਘ ਖਲਵਾੜਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |