ਕਾਲਾ ਸੰਘਿਆਂ, 27 ਦਸੰਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ 'ਚ ਬਾਬਾ ਵਿਸ਼ਵਕਰਮਾ ਮੰਦਿਰ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਨਗਰ ਨਿਵਾਸੀਆਂ ਅਤੇ ਐਨ ਆਰ ਆਈਜ਼ ਦੇ ਸਹਿਯੋਗ ਨਾਲ ਦੁੱਧ ਅਤੇ ਬਿਸਕੁਟਾਂ ਦਾ ਸਾਲਾਨਾ ਲੰਗਰ ਲਗਾਇਆ ਗਿਆ | ਇਸ ਮੌਕੇ ਸੇਵਾਦਾਰਾਂ ਵਲੋਂ ਰਾਹਗੀਰਾਂ ਨੂੰ ਰੋਕ ਕੇ ਬਦਾਮ, ਕਾਜੂ ਆਦਿ ਵਾਲਾ ਦੁੱਧ ਸਵੇਰ ਤੋਂ ਸ਼ਾਮ ਤੱਕ ਛਕਾਇਆ ਗਿਆ | ਇਸ ਮੌਕੇ ਗੁਰਦੀਪ ਸਿੰਘ ਵੱਡਾ, ਸਰਬਜੀਤ ਸਿੰਘ ਬੱਬੀ, ਸੁਰਿੰਦਰ ਕੁਮਾਰ ਬਾਊ, ਰਜਿੰਦਰ ਸਿੰਘ ਮੈਂਬਰ ਪੰਚਾਇਤ, ਧਰਮਿੰਦਰ ਸਿੰਘ ਬਿੱਲਖੂ, ਨਰਿੰਦਰ ਮਾਨ, ਜਸਪਾਲ ਸਿੰਘ ਬਿੱਲਖੂ ਪੰਚ, ਰਮਨਦੀਪ ਸਿੰਘ, ਅੰਮਿ੍ਤਪਾਲ ਸਿੰਘ, ਬਿੱਟੂ ਬਿੱਲਖੂ, ਅੰਮਿ੍ਤ ਸਿੰਘ, ਅਨਮੋਲ ਹੀਰ ਆਦਿ ਸੇਵਾਦਾਰ ਅਤੇ ਪ੍ਰਬੰਧਕ ਵਲੋਂ ਬਾਖ਼ੂਬੀ ਸੇਵਾਵਾਂ ਨਿਭਾਈਆਂ ਗਈਆਂ |