ਭੁਲੱਥ, 27 ਦਸੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਕਿ੍ਸਮਸ ਦੇ ਤਿਉਹਾਰ ਮੌਕੇ ਅਮਾਨੀਅਲ ਮਸੀਹ ਮਾਨ ਰਾਜਪੁਰ ਵੱਲੋਂ ਲਵਲੀ ਯੂ.ਐਸ.ਏ., ਹੈਪੀ ਯੂ.ਐਸ.ਏ., ਰੋਬਿਨ ਸਿੱਧੂ ਯੂ.ਐਸ.ਏ. ਦੇ ਸਹਿਯੋਗ ਸਦਕਾ ਲੰਗਰ ਲਗਾਇਆ ਗਿਆ | ਇਸ ਮੌਕੇ ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਰਸ਼ਪਾਲ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਰਿਬਨ ਕੱਟਣ ਦੀ ਰਸਮ ਅਦਾ ਕੀਤੀ ਤੇ ਮਸੀਹੀ ਭਾਈਚਾਰੇ ਨੂੰ ਕਿ੍ਸਮਸ ਦੇ ਤਿਉਹਾਰ ਮੌਕੇ ਮੁਬਾਰਕਾਂ ਪੇਸ਼ ਕੀਤੀਆਂ | ਪਾਸਟਰ ਸੁਖਵਿੰਦਰ ਸਿੰਘ ਬਾਗੜੀਆਂ ਵੱਲੋਂ ਪਵਿੱਤਰ ਬਾਈਬਲ ਵਿਚੋਂ ਵਚਨ ਸੁਣਾ ਕੇ ਪ੍ਰਾਰਥਨਾ ਕੀਤੀ ਗਈ | ਇਸ ਮੌਕੇ ਮੰਗੀ ਯਾਕੂਬ, ਰਮੇਸ਼ ਲਾਲ, ਲਖਵਿੰਦਰ ਖੋਸਲਾ, ਰਮਨ ਖੋਸਲਾ, ਮਨਜ਼ੂਰ ਖੋਸਲਾ, ਅਮਨ, ਸੰਨੀ, ਸੁਦੇਸ਼ ਕੁਮਾਰ ਦੱਤਾ, ਨਿਰਮਲ ਸਿੰਘ ਗੁਰਾਇਆ, ਸੁੱਚਾ ਖੋਸਲਾ, ਗੋਪੀ, ਸ਼ੁਭਮ ਖੋਸਲਾ ਤੇ ਹੋਰ ਹਾਜ਼ਰ ਸਨ |