27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਫ਼ਿਲਮ 'ਚਾਰ ਸਾਹਿਬਜ਼ਾਦੇ ਭਾਗ-2' ਦਿਖਾਈ <br/>

Ad Position 21
No active advertisement
ਅਜੀਤ ਡੈਸਕ 29-12-2025
ਤਲਵੰਡੀ ਚੌਧਰੀਆਂ, 28 ਦਸੰਬਰ (ਪਰਸਨ ਲਾਲ ਭੋਲਾ)-ਧਰਮ ਦੀ ਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਨੂੰ ਉਨ੍ਹਾਂ ਦੇ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਲਪੁਰ, ਗ੍ਰਾਮ ਪੰਚਾਇਤ ਬੂਲਪੁਰ ਤੇ ਪਿੰਡ ਦੇ ਨੌਜਵਾਨਾਂ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ, ਸਿੱਖ ਵਿਰਸੇ ਤੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਦੇ ਉਦੇਸ਼ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਫ਼ਿਲਮ ਚਾਰ ਸਾਹਿਬਜ਼ਾਦੇ ਭਾਗ-2 ਵਿਖਾਈ ਗਈ | ਇਸ ਦੌਰਾਨ ਬੱਚਿਆਂ, ਨੌਜਵਾਨਾਂ ਤੇ ਸਮੂਹ ਨਗਰ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਉਤਸ਼ਾਹ ਨਾਲ ਚਾਰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਤੇ ਪ੍ਰਣ ਕੀਤਾ ਕਿ ਸਾਰੇ ਗੁਰੂ ਵਾਲੇ ਬਣ ਕੇ ਨੌਜਵਾਨ ਸਿਰਾਂ ਤੇ ਦਸਤਾਰਾਂ ਸਜਾਉਣਗੇ | ਇਸ ਮੌਕੇ ਗੁਰਪ੍ਰੀਤ ਸਿੰਘ ਜੋਸਨ, ਲਖਵਿੰਦਰ ਸਿੰਘ ਮਹਿਰੋਕ, ਹਰਜਿੰਦਰ ਸਿੰਘ, ਜਸਜੀਤ ਸਿੰਘ, ਕੁੰਵਰਦੀਪ ਸਿੰਘ, ਹਰਪ੍ਰੀਤ ਸਿੰਘ ਹੈਪੀ, ਬਲਵਿੰਦਰ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਮਹਿਰੋਕ, ਸਰਵਣ ਸਿੰਘ ਚੰਦੀ, ਅਨਮੋਲਪ੍ਰੀਤ ਸਿੰਘ, ਕਮਲਜੀਤ ਸਿੰਘ, ਪਰਮਿੰਦਰ ਸਿੰਘ ਜੋਸਨ ਸਰਬਜੀਤ ਸਿੰਘ ਆੜਤੀਆ, ਮਲਕੀਤ ਸਿੰਘ ਆੜਤੀਆ, ਗੁਰਪ੍ਰੀਤ ਸਿੰਘ, ਤੇਜਿੰਦਰਪਾਲ ਸਿੰਘ, ਸਾਧੂ ਸਿੰਘ, ਰਾਜਬੀਰ ਸਿੰਘ, ਕੇਵਲ ਸਿੰਘ ਫੌਜੀ, ਸੁਰਜੀਤ ਸਿੰਘ, ਗੁਰਸ਼ਰਨ ਸਿੰਘ ਨੰਬਰਦਾਰ, ਹਰਨੇਕ ਸਿੰਘ ਧੰਜੂ, ਭਿੰਦਰਪਾਲ, ਗੁਰਬਿੰਦਰਪਾਲ ਸਿੰਘ, ਲਖਵਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਮੁੱਤੀ, ਗੁਰਮੁਖ ਸਿੰਘ, ਦਾਰਾ ਸਿੰਘ ਪਟਵਾਰੀ, ਦਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬੋਹਾਨੀ 'ਚ ਦੁਕਾਨ 'ਤੇ ਤਕਰਾਰ ਦੌਰਾਨ ਹਵਾਈ ਫ਼ਾਈਰਿੰਗ, ਇਕ ਕਾਬੂ <br/> ਅਗਲੀ ਖ਼ਬਰ ਪਤਨੀ ਨਾਲ ਲੜਾਈ ਮਗਰੋਂ ਪਤੀ ਨੇ ਆਪਣੇ-ਆਪ ਨੂੰ ਲਗਾਈ ਅੱਗ <br/>
Ad Position 24