ਨਡਾਲਾ, 28 ਦਸੰਬਰ (ਰਘਬਿੰਦਰ ਸਿੰਘ)-ਸਾਹਿਤਕ ਪਿੜ ਨਡਾਲਾ ਦਾ ਵਿਸ਼ੇਸ਼ ਸਨਮਾਨ ਤੇ ਗੋਸ਼ਟੀ ਸਮਾਗਮ ਵਾਲੀਆ ਹਸਪਤਾਲ ਨਡਾਲਾ ਦੇ ਸਾਹਿਤਕ ਭਵਨ 'ਚ ਕੀਤਾ ਗਿਆ | ਇਸ ਮੌਕੇ ਪਹਿਲਗਾਮ (ਕਸ਼ਮੀਰ) ਤੋਂ ਆਏ ਪ੍ਰਸਿੱਧ ਕਹਾਣੀਕਾਰ ਤੇ ਨਾਵਲਕਾਰ ਰਤਨ ਸਿੰਘ ਕੰਵਲ ਤੇ ਸੀਰਾਜਾ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਵਿਦਵਾਨ ਡਾ. ਸੁਖਵਿੰਦਰ ਸਿੰਘ ਪਠਾਨਕੋਟ ਤੇ ਪ੍ਰਸਿੱਧ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ 'ਪਾਰਸ ਤੇ ਕੰਵਲ' ਜੰਮੂ ਕਸ਼ਮੀਰ ਦੇ ਸਾਹਿਤ ਜਗਤ ਦੇ ਧਰੂ ਤਾਰੇ ਹਨ | ਇਹਨਾਂ ਦੋਵੇਂ ਨੇ ਉੱਥੇ ਦੀ ਕਹਾਣੀ ਨਾਵਲ ਤੇ ਸੰਪਾਦਕੀ ਦੇ ਖੇਤਰ 'ਚ ਮੀਲ ਪੱਥਰ ਰੱਖੇ ਹਨ | ਦੋਵੇਂ ਹੀ ਹਰ ਵੇਲੇ ਪੰਜਾਬੀ ਸੋਚ, ਪੰਜਾਬੀ ਭਾਸ਼ਾ ਦੀ ਬੁਲੰਦੀ ਲਈ ਕੰਮ ਕਰਦੇ ਰਹਿੰਦੇ ਹਨ | ਉਹ ਦੋਵਾਂ ਦੀ ਜੰਮੂ ਕਸ਼ਮੀਰ ਤੇ ਦੁਨੀਆਂ 'ਚ ਵੱਸਦੇ ਪੰਜਾਬੀ ਲੇਖਕਾਂ ਲਈ ਪੁਲ ਦਾ ਕੰਮ ਕਰਦੇ ਰਹਿੰਦੇ ਹਨ | ਇਸ ਮੌਕੇ ਪ੍ਰੋ. ਗੁਰਨਾਮ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਆਹਲੂਵਾਲੀਆ, ਸੰਪਾਦਕ 'ਮੰਤਵ' ਵਿਸ਼ਾਲ, ਡਾ. ਧਰਮਪਾਲ ਸਾਹਿਲ, ਪ੍ਰੋ. ਸਰਦੂਲ ਸਿੰਘ ਔਜਲਾ, ਡਾ. ਲੇਖ ਰਾਜ ਪਠਾਨਕੋਟ, ਸਰਵਨ ਸਿੰਘ ਪ੍ਰਦੇਸੀ, ਡਾ. ਸੁਖਪਾਲ ਸਿੰਘ ਥਿੰਦ, ਸੁਰਜੀਤ ਸਿੰਘ ਲਾਇਲਪੁਰੀ, ਨਿਰਮਲ ਸਿੰਘ ਸੈਕਟਰੀ, ਗੁਰਬਚਨ ਸਿੰਘ, ਰਤਨ ਸਿੰਘ ਸੰਧੂ, ਦਲਜੀਤ ਮਹਿਮਾ, ਡਾ. ਭੁਪਿੰਦਰ ਕੌਰ, ਨਾਨਕ ਚੰਦ ਵਿਰਲੀ, ਮੱਖਣ ਸਿੰਘ ਜਲੰਧਰ, ਜਨਕਪ੍ਰੀਤ ਸਿੰਘ ਬੇਗੋਵਾਲੀਆ, ਸਰਬਜੀਤ ਸਿੰਘ ਖਾਨਪੁਰੀ, ਬਲਦੇਵ ਸਿੰਘ ਚੀਮਾ, ਸੋਢੀ ਸੱਤੋਵਾਲੀ, ਬਿੱਟੂ ਖੱਖ, ਰਜਿੰਦਰ ਸਿੰਘ ਢੱਡਾ, ਸੁਖਵੰਤ ਸਿੰਘ ਕੰਗ, ਪ੍ਰੋਮਿਲਾ ਅਰੋੜਾ, ਸਲਮਾਨ, ਸੁਰਜੀਤ ਸਾਜਨ, ਜਰਨੈਲ ਸਿੰਘ ਸਾਖੀ, ਰਾਜਿੰਦਰਪਾਲ ਸਿੰਘ ਘੁੰਮਣ, ਕਰਨੈਲ ਸਿੰਘ ਸੈਤਪੁਰੀ, ਸਰਬਜੀਤ ਸਿੰਘ ਨਾਗਰਾ, ਬਲਦੇਵ ਸਿੰਘ ਪੱਡਾ ਤੇ ਹੋਰਨਾਂ ਨੇ ਭਾਗ ਲਿਆ | ਇਸ ਮੌਕੇ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਦੇ ਨਵੇਂ ਕਹਾਣੀ ਸੰਗ੍ਰਹਿ 'ਗਲੇਸ਼ੀਅਰ ਪਿਘਲ ਗਿਆ' ਤੇ ਵੀ ਭਰਪੂਰ ਵਿਚਾਰ ਚਰਚਾ ਕੀਤੀ ਗਈ | ਇਸ ਉਪਰੰਤ ਰਤਨ ਸਿੰਘ ਕੰਵਲ ਤੇ ਪੋਪਿੰਦਰ ਸਿੰਘ ਪਾਰਸ ਦਾ ਇੱਕ-ਇੱਕ ਲੋਈ, ਸਨਮਾਨ ਪੱਤਰ ਦੀਆਂ ਸ਼ੀਲਡਾਂ, ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨ ਕੀਤਾ ਗਿਆ | ਮੰਚ ਸੰਚਾਲਨ ਡਾ. ਮੱਖਣ ਸਿੰਘ ਨੇ ਕੀਤਾ ਅੰਤ 'ਚ ਸਾਰੇ ਸਾਹਿਤ ਪ੍ਰੇਮੀਆਂ ਦਾ ਆਉਣ ਤੇ ਧੰਨਵਾਦ ਪ੍ਰਧਾਨ ਨਿਰਮਲ ਸਿੰਘ ਖੱਖ ਵੱਲੋਂ ਕੀਤਾ ਗਿਆ |