27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪਿੰਡ ਨਰੂੜ 'ਚ ਸੰਧਿਆ ਫੇਰੀ ਨਾਲ ਤਿੰਨ-ਦਿਨਾ ਗੁਰਮਤਿ ਸਮਾਗਮ ਆਰੰਭ <br/>

Ad Position 21
No active advertisement
ਅਜੀਤ ਡੈਸਕ 29-12-2025
ਪਾਂਸ਼ਟਾ, 28 ਦਸੰਬਰ (ਸਤਵੰਤ ਸਿੰਘ)–ਇਨਸਾਨੀ ਹੱਕਾਂ ਦੀ ਰਾਖੀ ਲਈ ਜਬਰ-ਜ਼ੁਲਮ ਵਿਰੁੱਧ ਜੂਝਦੇ ਹੋਏ ਸ਼ਹੀਦੀ ਪਾਉਣ ਵਾਲੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਤਿੰਨ-ਰੋਜ਼ਾ ਗੁਰਮਤਿ ਸਮਾਗਮ ਅੱਜ ਸ਼ਾਮ ਪਿੰਡ ਨਰੂੜ 'ਚ ਗੁਰਦੁਆਰਾ ਨਾਗਾ ਸਾਹਿਬ ਤੋਂ ਸੰਧਿਆ ਫੇਰੀ ਨਾਲ ਆਰੰਭ ਹੋਇਆ | ਜਿਸ ਅਧੀਨ, ਫੁੱਲਾਂ ਨਾਲ ਸਜਾਈ ਪਾਲਕੀ ਵਿਚ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਰਿਵਾਇਤੀ ਬਾਣੇ ਵਿਚ ਸਜੇ ਪੰਜ ਸਿੰਘਾਂ ਦੀ ਅਗਵਾਈ ਵਿਚ ਵੱਡੀ ਗਿਣਤੀ ਸੰਗਤ ਵਲੋਂ ਗੁਰਬਾਣੀ ਦਾ ਗਾਇਨ ਕਰਦੇ ਹੋਏ ਸਮੁੱਚੇ ਨਗਰ ਦੀ ਪ੍ਰਕਰਮਾ ਕੀਤੀ ਗਈ ਅਤੇ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਇਹ ਸੰਧਿਆ ਫੇਰੀ ਗੁਰਦੁਆਰਾ ਨਾਗਾ ਸਾਹਿਬ ਵਿਖੇ ਆ ਕੇ ਸਮਾਪਤ ਹੋਈ | ਗੁਰਦੁਆਰਾ ਨਾਗਾ ਸਾਹਿਬ ਪ੍ਰਬੰਧਕ ਕਮੇਟੀ ਨਰੂੜ ਵਲੋਂ ਨੌਜਵਾਨ ਸਭਾ ਨਰੂੜ, ਐੱਨ. ਆਰ. ਆਈ.ਵੀਰ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ਼ ਲਗਭਗ ਇੱਕ ਦਹਾਕੇ ਤੋਂ ਵੱਧ ਅਰਸੇ ਤੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਗੀਚਾ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ ਸੱਤੀ, ਜਸਵਿੰਦਰ ਸਿੰਘ ਕੈਸ਼ੀਅਰ, ਜਨਰਲ ਸਕੱਤਰ ਸਲਿੰਦਰ ਸਿੰਘ, ਜਸਪਾਲ ਸਿੰਘ, ਕੰਵਲਜੀਤ ਸਿੰਘ, ਜੋਗਿੰਦਰ ਸਿੰਘ, ਦਲਜੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ 28, 29 ਅਤੇ 30 ਦਸੰਬਰ ਰੋਜ਼ਾਨਾ ਸ਼ਾਮ 6 ਵਜੇ ਤੋਂ 10 ਵਜੋਂ ਤੱਕ ਗੁਰਦੁਆਰਾ ਨਾਗਾ ਸਾਹਿਬ ਵਿਖੇ ਦੀਵਾਨ ਸਜਣਗੇ ਅਤੇ ਭਾਈ ਸਰਤਾਜ ਸਿੰਘ, ਭਾਈ ਜਤਿੰਦਰ ਸਿੰਘ ਪਿੱਪਲ਼ੀ, ਭਾਈ ਗਗਨਦੀਪ ਸਿੰਘ ਗੰਗਾਨਗਰ, ਭਾਈ ਇਕਬਾਲ ਸਿੰਘ ਹੁਸ਼ਿਆਰਪੁਰ, ਭਾਈ ਗੁਰਜੰਟ ਸਿੰਘ ਬੈਂਕਾਂ ਅਤੇ ਭਾਈ ਮਨਜਿੰਦਰ ਸਿੰਘ ਹਰਿ ਰਾਏਪੁਰ ਸਮੇਤ ਵੱਖ-ਵੱਖ ਪੰਥ-ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਜਥੇ ਅਤੇ ਵਿਦਵਾਨ ਸੰਗਤ ਨੂੰ ਗੁਰਬਾਣੀ ਅਤੇ ਗੁਰ-ਇਤਿਹਾਸ ਨਾਲ਼ ਜੋੜਨ ਦਾ ਉਪਰਾਲਾ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਗੋਸ਼ਟੀ ਸਮਾਗਮ ਦੌਰਾਨ ਪਾਰਸ ਤੇ ਕੰਵਲ ਦਾ ਸਨਮਾਨ <br/> ਅਗਲੀ ਖ਼ਬਰ ਪੰਜਾਬੀ ਗਾਇਕ ਬੱਬੂ ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ <br/>
Ad Position 24