27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪੰਜਾਬੀ ਗਾਇਕ ਬੱਬੂ ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ <br/>

Ad Position 21
No active advertisement
ਅਜੀਤ ਡੈਸਕ 29-12-2025
ਨਡਾਲਾ, 28 ਦਸੰਬਰ (ਰਘਬਿੰਦਰ ਸਿੰਘ)-ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਅੱਜ ਆਪਣੀ ਟੀਮ ਨਾਲ ਸਬ ਡਵੀਜ਼ਨ ਭੁਲੱਥ ਦੇ ਪਿੰਡ ਟਾਂਡੀ ਦਾਖਲੀ ਪੁੱਜੇ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ | ਇਸ ਦੌਰਾਨ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਟਾਂਡੀ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਬੱਬੂ ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹੜ੍ਹਾਂ ਨੇ ਲੋਕਾਂ ਤੋਂ ਸਿਰਫ਼ ਘਰ-ਬਾਰ ਹੀ ਨਹੀਂ, ਸਗੋਂ ਸੁੱਖ-ਚੈਨ ਵੀ ਖੋਇਆ ਹੈ | ਇਸ ਸਮੇਂ ਵਿਚ ਪੀੜਤਾਂ ਦੇ ਨਾਲ ਖੜ੍ਹਨਾ, ਉਨ੍ਹਾਂ ਦਾ ਦਰਦ ਸੁਣਨਾ ਅਤੇ ਸੰਭਵ ਮਦਦ ਕਰਨਾ ਹੀ ਸੱਚੀ ਮਨੁੱਖਤਾ ਹੈ | ਉਨ੍ਹਾਂ ਕਿਹਾ ਕਿ ਦੁੱਖ ਦੀ ਘੜੀ ਵਿਚ ਕਿਸੇ ਦਾ ਹੱਥ ਫੜਨਾ ਹੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਇਸ ਮੌਕੇ ਬੱਬੂ ਮਾਨ ਨੇ ਸਿੱਖ ਗੁਰੂਆਂ ਦੇ ਦਰਸਾਏ ਰਾਹਾਂ ਦੀ ਵੀ ਗੱਲ ਕੀਤੀ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਰਬੱਤ ਦਾ ਭਲਾ, ਸੇਵਾ, ਤਿਆਗ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ ਹੈ ਅਤੇ ਸ਼ਹੀਦੀ ਦਿਹਾੜੇ ਸਾਨੂੰ ਇਹ ਯਾਦ ਦਿਵਾਉਂਦੇ ਹਨ ਕਿ ਮਨੁੱਖਤਾ ਦੀ ਸੇਵਾ ਕਰਨਾ ਹੀ ਗੁਰੂਆਂ ਨੂੰ ਸੱਚੀ ਸ਼ਰਧਾਂਜਲੀ ਹੈ | ਨੌਜਵਾਨੀ ਦੇ ਮਸਲੇ 'ਤੇ ਬੋਲਦਿਆਂ ਬੱਬੂ ਮਾਨ ਨੇ ਗਹਿਰੀ ਚਿੰਤਾ ਜ਼ਾਹਰ ਕੀਤੀ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿਚ ਪਲੀਤ ਹੋ ਰਹੀ ਹੈ, ਜੋ ਸੂਬੇ ਦੇ ਭਵਿੱਖ ਲਈ ਗੰਭੀਰ ਚੁਣੌਤੀ ਹੈ | ਉਨ੍ਹਾਂ ਅਪੀਲ ਕੀਤੀ ਕਿ ਨੌਜਵਾਨ ਗੁਰੂਆਂ ਦੇ ਦਰਸਾਏ ਰਾਹਾਂ 'ਤੇ ਤੁਰਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜਿਕ ਸੇਵਾ, ਖੇਡਾਂ ਤੇ ਸਭਿਆਚਾਰ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਹੀ ਦਿਸ਼ਾ ਵੱਲ ਲੈ ਜਾਣ | ਇਸ ਦੌਰਾਨ ਕੁਲਦੀਪ ਸਿੰਘ ਟਾਂਡੀ, ਹੜ੍ਹ ਪੀੜਤ ਪਰਿਵਾਰਾਂ ਅਤੇ ਪਿੰਡ ਵਾਸੀਆਂ ਨੇ ਬੱਬੂ ਮਾਨ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਮਦਦ ਨਾਲ ਉਨ੍ਹਾਂ ਨੂੰ ਸਿਰਫ਼ ਰਾਹਤ ਹੀ ਨਹੀਂ ਮਿਲੀ, ਸਗੋਂ ਇਹ ਅਹਿਸਾਸ ਵੀ ਹੋਇਆ ਕਿ ਮੁਸੀਬਤ ਦੀ ਘੜੀ ਵਿਚ ਸਮਾਜ ਉਨ੍ਹਾਂ ਦੇ ਨਾਲ ਖੜ੍ਹਾ ਹੈ | ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ ਟਾਂਡੀ, ਤਜਿੰਦਰ ਸਿੰਘ ਨਿੱਝਰ, ਮਨੀਸ਼ ਸ਼ਰਮਾ, ਮਨੋਹਰ ਲਾਲ, ਰਿਟਾ: ਡੀਐਸਪੀ ਲਖਵਿੰਦਰ ਸਿੰਘ, ਚੇਅਰਮੈਨ ਰਣਜੀਤ ਸਿੰਘ ਬਿੱਲਾ, ਜੋਗਾ ਸਿੰਘ ਇਬਰਾਹੀਮਵਾਲ, ਨਿਰਮਲ ਸਿੰਘ ਮੰਡ, ਪ੍ਰਧਾਨ ਨਿਸ਼ਾਨ ਸਿੰਘ, ਜਸਵਿੰਦਰ ਸਿੰਘ ਕੂਕਾ, ਚੰਚਲ ਸਿੰਘ, ਸਰਪੰਚ ਤਰਵੇਲ ਸਿੰਘ, ਪਰਮਜੀਤ ਸਿੰਘ ਬਾਮੂਵਾਲ, ਬਲਕਾਰ ਸਿੰਘ, ਕੁਲਦੀਪ ਸਿੰਘ, ਤਰਲੋਕ ਸਿੰਘ, ਮੰਗਤ ਸਿੰਘ, ਸਰਪੰਚ ਵਿਸਾਖਾ ਸਿੰਘ, ਸਰਪੰਚ ਸੁਬੇਗ ਸਿੰਘ, ਹਰਜੀਤ ਸਿੰਘ ਜੀਤ, ਮੈਂਬਰ ਸੁਖਜਿੰਦਰ ਸਿੰਘ, ਕਸਤੂਰੀ ਲਾਲ, ਸੋਢੀ, ਠੇਕੇਦਾਰ ਸੁਨੀਲ ਕੁਮਾਰ, ਬਲਾਕ ਸੰਮਤੀ ਮੈਂਬਰ ਸਹਿਜ ਚੀਮਾ, ਕਿੱਕੀ ਪੱਡਾ, ਖੁਸ਼ਦੀਪ ਸਿੰਘ ਖਹਿਰਾ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਨਰੂੜ 'ਚ ਸੰਧਿਆ ਫੇਰੀ ਨਾਲ ਤਿੰਨ-ਦਿਨਾ ਗੁਰਮਤਿ ਸਮਾਗਮ ਆਰੰਭ <br/> ਅਗਲੀ ਖ਼ਬਰ ਪਿੰਡ ਬੋਹਾਨੀ 'ਚ ਦੁਕਾਨ 'ਤੇ ਤਕਰਾਰ ਦੌਰਾਨ ਹਵਾਈ ਫ਼ਾਈਰਿੰਗ, ਇਕ ਕਾਬੂ <br/>
Ad Position 24