ਕਪੂਰਥਲਾ, 28 ਦਸੰਬਰ (ਵਿ.ਪ੍ਰ.)-ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਵਲੋਂ ਮਾਤਾ ਗੁਜਰੀ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਗਿਆ | ਇਸ ਮੌਕੇ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾਈ ਬੁਲਾਰੇ ਓਮਕਾਰ ਕਾਲੀਆ, ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ ਤੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਪੰਡਿਤ ਨੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਤੇ ਨੌਜਵਾਨਾਂ ਨੂੰ ਦੇਸ਼, ਧਰਮ ਤੇ ਸਮਾਜ ਦੀ ਰੱਖਿਆ ਲਈ ਅੱਗੇ ਆਉਣ ਦੀ ਅਪੀਲ ਕੀਤੀ | ਅਰਦਾਸ ਉਪਰੰਤ ਸ਼ਿਵ ਸੈਨਿਕਾਂ ਨੇ ਲੰਗਰ ਵਰਤਾਉਣ ਦੀ ਸੇਵਾ ਨਿਭਾਈ | ਇਸ ਮੌਕੇ ਬੋਲਦਿਆਂ ਓਮਕਾਰ ਕਾਲੀਆ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਅਨਿਆਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਮਿਸਾਲ ਇਤਿਹਾਸ ਵਿਚ ਕਿਤੇ ਨਹੀਂ ਮਿਲਦੀ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਨੇ ਛੋਟੀ ਉਮਰ ਵਿਚ ਧਰਮ ਤੇ ਸੱਚ ਲਈ ਹਿੰਮਤ ਦਿਖਾਈ ਉਹ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ | ਇਸ ਮੌਕੇ ਰਾਜੇਸ਼ ਮਦਾਨ, ਸੁਸ਼ੀਲ ਮਦਾਨ, ਰਾਜੇਸ਼ ਕੁਮਾਰ, ਸ਼ੈਂਕੀ ਅਰੋੜਾ, ਮੋਨੂੰ ਸਰਕੋਟੀਆ, ਰਾਜਿੰਦਰ ਵਰਮਾ, ਸੰਦੀਪ ਪੰਡਿਤ, ਧਰਮਿੰਦਰ ਕਾਕਾ, ਬਲਵੀਰ ਡੀਸੀ, ਲਵਲੇਸ਼ ਢੀਂਗਰਾ, ਲਾਲੀ ਭਾਸਕਰ, ਸਮੀਰ ਸ਼ਰਮਾ, ਪੰਕੁਸ਼, ਪੰਮ ਖ਼ੁਸ਼, ਅਵਿਨਾਸ਼ ਸ਼ਰਮਾ, ਹੈਪੀ ਅਰੋੜਾ, ਬਲਵਿੰਦਰ ਸਿੰਘ ਪਿੰਕਾ, ਨਰੇਸ਼ ਦੱਤ, ਸੂਰਜ ਕੁਮਾਰ, ਹੈਪੀ ਸਿੰਘ ਆਦਿ ਹਾਜ਼ਰ ਸਨ |