ਫਗਵਾੜਾ, 28 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਪਿੰਡ ਪੰਡਵਾ ਦੇ ਸਰਪੰਚ ਬਲਜੀਤ ਸਿੰਘ ਅਤੇ ਦਲਜੀਤ ਸਿੰਘ ਦੇ ਪਿਤਾ ਜਸਵੀਰ ਸਿੰਘ ਜੌਹਲ ਜਿਨ੍ਹਾਂ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ ਦੇ ਨਮਿੱਤ ਰੱਖੇ ਗਏ ਸ੍ਰੀ ਅਖੰਡ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਪੰਡਵਾ ਵਿਖੇ ਪਾਏ ਗਏ | ਉਪਰੰਤ ਅੰਤਿਮ ਅਰਦਾਸ ਪੰਡਵਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ, ਜਿਸ ਵਿਚ ਸੰਤ ਗੁਰਚਰਨ ਸਿੰਘ ਪੰਡਵਾ ਵਾਲਿਆਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ | ਉਪਰੰਤ ਭਾਈ ਪਰਮਜੀਤ ਸਿੰਘ ਖ਼ਾਲਸਾ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ 'ਤੇ ਵੱਖ-ਵੱਖ ਧਾਰਮਿਕ, ਰਾਜਨੀਤੀ ਅਤੇ ਸਮਾਜਿਕ ਆਗੂਆਂ ਨੇ ਜਸਵੀਰ ਸਿੰਘ ਜੌਹਲ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਉਹ ਇੱਕ ਬੇਹੱਦ ਇਮਾਨਦਾਰ ਸ਼ਖ਼ਸੀਅਤ ਸਨ ਜਿਨ੍ਹਾਂ ਨੇ ਆਪਣੀ ਉਮਰ ਲੋਕ ਸੇਵਾ ਵਿਚ ਗੁਜਾਰੀ ਅਤੇ ਉਨ੍ਹਾਂ ਦੇ ਇਮਾਨਦਾਰੀ ਨਾਲ ਕੀਤੇ ਕੰਮਾਂ ਕਰਕੇ ਪਰਿਵਾਰ ਵੀ ਦੇਸ਼ਾਂ ਵਿਦੇਸ਼ਾਂ ਵਿਚ ਵਧੀਆਂ ਕਾਰੋਬਾਰ ਕਰ ਰਿਹਾ ਹੈ | ਅੰਤ ਵਿਚ ਸਰਪੰਚ ਬਲਜੀਤ ਸਿੰਘ ਪੰਡਵਾ ਨੇ ਇਸ ਦੁੱਖ ਦੀ ਘੜੀ ਵਿਚ ਪੁੱਜਣ ਵਾਲੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੰਤ ਗੁਰਚਰਨ ਸਿੰਘ ਪੰਡਵਾ, ਸੰਤ ਜਸਵਿੰਦਰਪਾਲ ਪੰਡਵਾ, ਸਰਪੰਚ ਬਲਜੀਤ ਸਿੰਘ, ਦਲਜੀਤ ਸਿੰਘ, ਅਰਮਾਨ ਸਿੰਘ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ, ਗੁਰਦੀਪ ਸਿੰਘ ਖੇੜਾ, ਮੋਹਨ ਲਾਲ ਸਾਬਕਾ ਮੰਤਰੀ, ਅਮਨਪਾਲ ਸਿੰਘ ਐਸ ਡੀ ਐਮ, ਮੁਲਖ ਰਾਜ ਰਿਟਾਇਰਡ ਨਾਇਬ ਤਹਿਸੀਲਦਾਰ, ਰਸ਼ਪਾਲ ਸਿੰਘ ਖ਼ਜ਼ਾਨਾ ਅਫ਼ਸਰ, ਪ੍ਰਭਜੀਤ ਸਿੰਘ, ਜੀਤਾ ਪੰਡਵਾ, ਪਾਲਾ ਮੌਲੀ, ਬਹਾਦਰ ਸਿੰਘ ਮੌਲੀ, ਇੰਸਪੈਕਟਰ ਹਰਦੀਪ ਸਿੰਘ, ਸੀਤਲ ਕੋਹਨੀ, ਕਰਨ ਕਲੇਰ, ਮਨਦੀਪ ਸਿੰਘ ਪ੍ਰਧਾਨ ਤੋ ਇਲਾਵਾ ਵੱਡੀ ਗਿਣਤੀ ਵਿਚ ਰਾਜਨੀਤੀ, ਧਾਰਮਿਕ ਅਤੇ ਸਮਾਜਿਕ ਆਗੂ ਹਾਜ਼ਰ ਸਨ |