ਕਪੂਰਥਲਾ, 27 ਦਸੰਬਰ (ਸਡਾਨਾ)-ਯੰਗਸਟਰ ਬਲੱਡ ਐਸੋਸੀਏਸ਼ਨ ਵੈੱਲਫੇਅਰ ਸੁਸਾਇਟੀ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਤੀਸਰਾ ਖ਼ੂਨਦਾਨ ਕੈਂਪ ਮੁਹੱਲਾ ਮੁਹੱਬਤ ਨਗਰ ਰੇਲਵੇ ਰੋਡ ਵਿਖੇ ਲਗਾਇਆ ਗਿਆ | ਇਸ ਖ਼ੂਨਦਾਨ ਕੈਂਪ ਦੌਰਾਨ 71 ਖ਼ੂਨਦਾਨੀਆਂ ਨੇ ਲੋੜਵੰਦਾਂ ਦੀ ਮਦਦ ਲਈ ਸਵੈਇੱਛਿਤ ਖ਼ੂਨਦਾਨ ਕੀਤਾ | ਕੈਂਪ ਦੌਰਾਨ ਵੱਖ-ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ ਤੇ ਸੁਸਾਇਟੀ ਦੇ ਊਧਮ ਦੀ ਸ਼ਲਾਘਾ ਕੀਤੀ ਜੋ ਹਰ ਸਾਲ ਮਾਨਵਤਾ ਦੇ ਭਲੇ ਲਈ ਇਹ ਕੈਂਪ ਲਗਾਉਂਦੇ ਹਨ | ਇਸ ਮੌਕੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚਿਰਾਗ ਧੀਰ, ਪਰਮਜੀਤ ਸਿੰਘ, ਪਾਰਸ ਕਸ਼ਯਪ, ਸਾਹਿਲ ਸ਼ਰਮਾ, ਗੁਰਭੇਜ ਸਿੰਘ ਔਲਖ, ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਪਾਲ ਸਿੰਘ ਇੰਡੀਅਨ, ਸਰਬਜੀਤ, ਨਿਤਿਨ, ਦੀਪਕ, ਅਵਿਨਾਸ਼ ਸ਼ਰਮਾ, ਦੀਪ, ਹਰਪ੍ਰੀਤ, ਗੌਰਵ ਕੰਡਾ, ਹਾਰਦਿਕ ਰਾਜਪੂਤ, ਪਰਸ਼ਿਵ ਰਾਜਪੂਤ, ਹਰਜੋਤ ਤੇ ਹੋਰ ਹਾਜ਼ਰ ਸਨ |