27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਦੋਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ ਭੋਗਪੁਰ ਥਾਣੇ ਦਾ ਘਿਰਾਓ 2 ਨੂੰ

Ad Position 21
No active advertisement
ਅਜੀਤ ਡੈਸਕ 29-12-2025
ਭੋਗਪੁਰ, 28 ਦਸੰਬਰ (ਕਮਲਜੀਤ ਸਿੰਘ ਡੱਲੀ)-ਗੁਰਦੁਆਰਾ ਬੱਦੋਆਣਾ ਸਾਹਿਬ ਪਿੰਡ ਡੱਲੀ ਵਿਖੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁੱਖ ਮੁੱਦੇ ਦੇ ਤੌਰ 'ਤੇ ਅਮਰਜੀਤ ਸਿੰਘ ਕਾਲਾ ਬੱਕਰਾ ਦੇ ਫਾਰਮ ਹਾਊਸ 'ਤੇ ਰਾਤ ਦੇ ਸਮੇਂ ਸ਼ਰਾਰਤੀ ਅਨਸਰਾਂ ਵਲੋਂ ਅੱਗ ਲਗਾ ਕੇ ਉਸ ਦੀ ਕੰਬਾਈਨ, ਇਕ ਪਿੱਕਾ, ਦੋ ਮੋਟਰਸਾਈਕਲ, ਦੋ ਟਰੈਕਟਰ ਸਾੜ ਦਿੱਤੇ ਗਏ ਸਨ | ਜਿਸ ਦੀ ਐਫ. ਆਈ. ਆਰ. ਥਾਣਾ ਭੋਗਪੁਰ ਵਿਖੇ ਦਰਜ ਹੋਈ, ਉਪਰੰਤ ਉਸ ਦੀ ਇਨਕੁਆਰੀ ਕਪੂਰਥਲਾ ਐਸ. ਪੀ. (ਡੀ) ਸਾਹਿਬ ਤੋਂ ਹੋਈ, ਜੋ ਕਿ ਅਮਰਜੀਤ ਸਿੰਘ ਦੇ ਹੱਕ ਵਿਚ ਹੋਈ | ਦੋ ਮਹੀਨੇ ਬੀਤ ਜਾਣ 'ਤੇ ਵੀ ਪੁਲਿਸ ਦੋਸ਼ੀਆਂ ਨੂੰ ਫੜਨ ਵਿਚ ਨਾ-ਕਾਮਯਾਬ ਰਹੀ ਅਤੇ ਭੋਗਪੁਰ ਪੁਲਿਸ ਦੋਸ਼ੀਆਂ ਨੂੰ ਬਚਾਉਣ ਲਈ ਆਨਾ-ਕਾਨੀ ਕਰ ਰਹੀ ਹੈ | ਉਸ ਦੇ ਸੰਬੰਧ 'ਚ ਅੱਜ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ ਮੀਟਿੰਗ ਕਰਕੇ ਸਖ਼ਤ ਐਕਸ਼ਨ ਲਿਆ ਗਿਆ ਕਿ ਮੰਗਲਵਾਰ 30 ਤਰੀਕ ਨੂੰ ਐਸ. ਐਸ. ਪੀ. ਜਲੰਧਰ ਨੂੰ ਮੰਗ-ਪੱਤਰ ਦਿੱਤਾ ਜਾਵੇਗਾ | ਉਪਰੰਤ ਸ਼ਾਮ ਦੇ ਟਾਈਮ ਪ੍ਰੈੱਸ ਕਲੱਬ ਜਲੰਧਰ ਵਿਖੇ ਕਾਨਫਰੰਸ ਕੀਤੀ ਜਾਵੇਗੀ ਉਪਰੰਤ ਜੇ ਪੁਲਿਸ ਨੇ ਦੋਸ਼ੀਆਂ ਨੂੰ ਗਿ੍ਫਤਾਰ ਕਰਕੇ ਸਲਾਖਾਂ ਪਿੱਛੇ ਨਾ ਭੇਜਿਆ ਤਾਂ ਦਿਨ ਸ਼ੁੱਕਰਵਾਰ ਨੂੰ ਠੀਕ 11 ਵਜੇ ਮੰਡੀ ਵਿਖੇ ਇਕੱਠ ਕੀਤਾ ਜਾਵੇਗਾ ਤੇ 12 ਵਜੇ ਇਕੱਠ ਦੇ ਰੂਪ ਵਿਚ ਥਾਣਾ ਭੋਗਪੁਰ ਪਹੁੰਚ ਕੇ ਥਾਣੇ ਭੋਗਪੁਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ | 16 ਜਨਵਰੀ ਨੂੰ ਡੀ. ਸੀ. ਦਫਤਰ ਜਲੰਧਰ ਵਿਖੇ 12 ਵਜੇ ਤੋਂ 3 ਵਜੇ ਤੱਕ ਰੋਸ ਧਰਨਾ ਦਿੱਤਾ ਜਾਵੇਗਾ | ਇਸ 'ਚ ਸ਼ਾਮਿਲ ਕਿਸਾਨ ਵੀਰਾਂ 'ਚੋਂ ਹਰਵਿੰਦਰ ਪਾਲ ਸਿੰਘ ਡੱਲੀ, ਵਾਈਸ ਪ੍ਰਧਾਨ ਪੰਜਾਬ ਬਲਜੀਤ ਸਿੰਘ ਘੋੜਾਵਾਹੀ, ਸੁਖਵਿੰਦਰ ਸਿੰਘ ਦਰਾਵਾਂ, ਬਾਬਾ ਹਰਚੰਦ ਸਿੰਘ, ਅਵਤਾਰ ਸਿੰਘ, ਨਰਿੰਦਰ ਸਿੰਘ ਬਲਾਕ ਪ੍ਰਧਾਨ ਭੋਗਪੁਰ, ਜੋਗਰਾਜ ਸਿੰਘ ਮਦਾਰਾਂ, ਸੁੱਖਾ ਕਲੋਨੀ, ਲਵਪ੍ਰੀਤ ਸਿੰਘ ਤਲਵੰਡੀ
ਆਬਦਾਰ, ਰੁਪਿੰਦਰ ਸਿੰਘ ਸਗਰਾਂਵਾਲੀ, ਰੁਪਿੰਦਰ ਸਿੰਘ ਜਲੋਵਾਲ ਕਾਲੋਨੀ, ਸਰਬਜੀਤ ਸਿੰਘ ਕਾਲਾ ਬੱਕਰਾ, ਰਣਜੀਤ ਸਿੰਘ ਸਰਕਲ ਪ੍ਰਧਾਨ ਪਚਰੰਗਾ, ਦਵਿੰਦਰ ਸਿੰਘ, ਬਲਵੀਰ ਸਿੰਘ ਦਰਾਵਾਂ, ਰੋਸ਼ਨ ਲਾਲ, ਪਰਮਜੀਤ ਸਿੰਘ ਇਕਾਈ ਪ੍ਰਧਾਨ ਜਲਾਲਾਬਾਦ ਜਸਵੀਰ ਸਿੰਘ ਨੰਗਲ ਫੀਦਾ, ਸੁਰਿੰਦਰ ਸਿੰਘ ਨੰਗਲ ਫੀਦਾ, ਅਰਵਿੰਦਰ ਸਿੰਘ ਸ਼ਹਿਰੀ ਪ੍ਰਧਾਨ ਭੋਗਪੁਰ, ਇੰਦਰਜੀਤ ਸਿੰਘ ਪ੍ਰਧਾਨ ਸਨੌਰਾ, ਅਮਰਜੀਤ ਸਿੰਘ ਬਿਆਸ ਪਿੰਡ, ਬਲਜਿੰਦਰ ਸਿੰਘ ਲਾਧੜਾ ਅਤੇ ਵਾਲਮੀਕ ਸੰਘਰਸ਼ ਮੋਰਚਾ ਪੰਜਾਬ ਦੇ ਪ੍ਰਧਾਨ ਮੋਨੂ ਤੇਜੀ, ਪਵਨ ਸਹੋਤਾ, ਹੈਰੀ ਸਹੋਤਾ, ਸਨੀ ਸਹੋਤਾ ਤੇ ਹੋਰ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸੋਧ ਬਿੱਲ, ਬੀਜ ਬਿੱਲ, ਕਿਰਤ ਕਾਨੂੰਨਾਂ ਤੇ ਮਨਰੇਗਾ ਸੰਬੰਧੀ ਵੱਖ-ਵੱਖ ਜਥੇਬੰਦੀਆਂ ਵਲੋਂ ਮੋਟਰਸਾਈਕਲ ਮਾਰਚ ਅਗਲੀ ਖ਼ਬਰ ਅਕਾਲੀ ਦਲ ਦੀ ਚੜ੍ਹਤ ਨੇ ਵਿਰੋਧੀਆਂ ਨੂੰ ਫਿਕਰਾਂ 'ਚ ਪਾਇਆ-ਕੰਗ, ਢੋਟ, ਬਾਜਵਾ
Ad Position 24