ਸ਼ਾਹਕੋਟ, 28 ਦਸੰਬਰ (ਨਗਿੰਦਰ ਸਿੰਘ ਬਾਂਸਲ)-ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਚਾਰ ਕਿਰਤ ਕਾਨੂੰਨਾਂ ਦਾ ਵਿਰੋਧ ਕਰਨ ਤੇ ਮਨਰੇਗਾ ਕਾਨੂੰਨ ਨੂੰ ਬਹਾਲ ਕਰਵਾਉਣ ਸਮੇਤ ਅਨੇਕਾਂ ਲੋਕ ਮਾਰੂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਾਹਕੋਟ ਇਲਾਕੇ ਵਿਚ ਪ੍ਰਭਾਵਸ਼ਾਲੀ ਮੋਟਰਸਾਈਕਲ ਮਾਰਚ ਕੀਤਾ | ਮਾਰਚ ਸ਼ਾਹਕੋਟ ਤੋਂ ਸ਼ੁਰੂ ਹੋ ਕੇ ਪਿੰਡ ਢੰਡੋਵਾਲ, ਕਾਕੜਾ, ਸਾਦਿਕਪੁਰ, ਤਲਵੰਡੀ, ਅਕਬਰਪੁਰ ਕਲਾਂ ਤੇ ਪਰਜ਼ੀਆਂ ਕਲਾਂ ਆਦਿ ਪਿੰਡਾਂ ਵਿਚੋਂ ਹੁੰਦਾ ਹੋਇਆ ਲਗਪਗ 25 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਕੇ ਮਾਡਲ ਥਾਣਾ ਸ਼ਾਹਕੋਟ ਅੱਗੇ ਸਮਾਪਤ ਹੋਇਆ | ਮੋਟਰਸਾਈਕਲ ਮਾਰਚ ਦਾ ਦਾਣਾ ਮੰਡੀ ਪਰਜੀਆਂ ਕਲਾਂ ਵਿਖੇ ਪੜਾਅ ਹੋਇਆ ਜਿਥੇ ਸੁਖਵਿੰਦਰ ਟੋਨੀ ਆੜ੍ਹਤੀਆ ਦੀ ਅਗਵਾਈ ਵਿਚ ਕਿਸਾਨਾਂ ਤੇ ਆੜ੍ਹਤੀਆਂ ਨੇ ਮਾਰਚ ਦਾ ਸਵਾਗਤ ਕੀਤਾ | ਮਾਰਚ ਦÏਰਾਨ ਜ਼ੋਰਦਾਰ ਨਾਅਰੇ ਲੱਗਦੇ ਰਹੇ ਤੇ ਸੰਤ ਰਾਮ ਉਦਾਸੀ ਦੇ ਇਨਕਲਾਬੀ ਗੀਤ ਫਿਜ਼ਾਵਾਂ 'ਚ ਗੂੰਜਦੇ ਰਹੇ | ਇਸ ਮÏਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਮੋਹਣ ਸਿੰਘ ਬੱਲ, ਪਿ੍ੰਸੀਪਲ ਮਨਜੀਤ ਸਿੰਘ ਮਲਸੀਆਂ, ਬਲਵੰਤ ਸਿੰਘ ਮਲਸੀਆਂ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਵਰਿੰਦਰ ਪਾਲ ਸਿੰਘ ਕਾਲਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸੰਤੋਖ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾਈ ਆਗੂ ਬਲਦੇਵ ਸਿੰਘ ਜੋਸਨ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਗਿਆਨ ਸਿੰਘ ਸੈਦਪੁਰੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸਵਰਨ ਸਿੰਘ ਭੋਇਪੁਰੀ, ਤਰਕਸ਼ੀਲ ਸੁਸਾਇਟੀ ਦੇ ਆਗੂ ਜਿੰਦਰ ਬਾਗਪੁਰ, ਅਮਨ ਬਾਗਪੁਰ, ਬਿੱਟੂ ਰੂਪੇਵਾਲੀ, ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਬੀਬੀ ਗੁਰਬਖਸ਼ ਕÏਰ, ਡੀ. ਟੀ. ਐਫ. ਦੇ ਆਗੂ ਗੁਰਮੀਤ ਸਿੰਘ ਕੋਟਲੀ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਮੱਖਣ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਕੁਲਜੀਤ ਸਿੰਘ ਸਲੇਮਾਂ ਆਦਿ ਨੇ ਸੰਬੋਧਨ ਕੀਤਾ | ਇਸ ਮÏਕੇ ਬੁਲਾਰਿਆਂ ਨੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਲੋਕ ਏਕਤਾ ਨੂੰ ਸਮੇਂ ਦੀ ਲੋੜ ਦੱਸਿਆ | ਆਗੂਆਂ ਨੇ ਇਹ ਵੀ ਕਿਹਾ ਕਿ ਜਿੰਨੇ ਤਿੰਨ ਖੇਤੀ ਕਾਨੂੰਨ ਖਤਰਨਾਕ ਸਨ, ਓਨੇ ਹੀ ਬਿਜਲੀ ਸੋਧ ਬਿੱਲ 2025 ਤੇ ਮਨਰੇਗਾ ਦੀ ਥਾਂ ਨਵਾਂ 'ਜੀ ਰਾਮ ਜੀ' ਵਰਗੇ ਬਿੱਲ-ਕਾਨੂੰਨ ਘਾਤਕ ਹਨ | ਆਗੂਆਂ ਨੇ ਕਿਹਾ ਕਿ ਏਕਤਾ ਤੇ ਸੰਘਰਸ਼ ਲਈ ਸਭ ਧਿਰਾਂ ਦੀ ਸਾਂਝੀ ਮੁਹਿੰਮ, ਜੋ ਸੰਯੁਕਤ ਕਿਸਾਨ ਮੋਰਚੇ ਦੀ ਪਹਿਲ 'ਤੇ ਸ਼ੁਰੂ ਹੋਈ ਹੈ, ਚੰਗੇ ਨਤੀਜੇ ਕੱਢਣ ਦੀ ਆਸ ਪੈਦਾ ਕਰਦੀ ਹੈ | ਇਸ ਮÏਕੇ ਜਥੇਦਾਰ ਕੇਵਲ ਸਿੰਘ ਰੂਪੇਵਾਲੀ, ਕਾਮਰੇਡ ਬਚਿੱਤਰ ਸਿੰਘ ਤੱਗੜ, ਨਿਰਮਲ ਸਿੰਘ ਜਹਾਂਗੀਰ, ਸੁਰਜੀਤ ਸਿੰਘ ਸਮਰਾ, ਜਸਪਾਲ ਸਿੰਘ ਸੰਢਾਵਾਲ, ਬਲਕਾਰ ਸਿੰਘ ਫਾਜਲਵਾਲ, ਮਲਕੀਤ ਸਿੰਘ ਈਦਾ, ਰਣਜੀਤ ਸਿੰਘ, ਹੰਸ ਰਾਜ ਪੱਬਵਾਂ, ਬੂੜ ਸਿੰਘ, ਰਿੰਕੂ ਮੀਏਾਵਾਲ, ਕੇਵਲ ਸਿੰਘ ਕੋਟਲੀ, ਚੰਨਾ ਯੋਧਾ, ਦਰਸ਼ਨ ਰਾਜੇਵਾਲ, ਪੰਮਾ ਦਾਨੇਵਾਲ, ਬੂਟਾ ਸਿੰਘ ਮੁਰੀਦਵਾਲ, ਸੰਤੋਖ ਸਿੰਘ ਸਿੰਧੜ, ਕਰਮਜੀਤ ਸਿੰਘ ਮੁਰੀਦਵਾਲ, ਕਾਮਰੇਡ ਰਜਿੰਦਰ ਕੁਮਾਰ ਹੈਪੀ, ਜਗੀਰ ਸਿੰਘ ਕਾਸੂਪੁਰ, ਸੰਦੀਪ ਸਿੰਘ, ਨਿਰਮਲ ਸਿੰਘ ਸਲੈਚਾਂ ਆਦਿ ਹਾਜ਼ਰ ਸਨ¢