23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸ਼ਾਹ ਸੁਲਤਾਨ ਕਿ੍ਕਟ ਕਲੱਬ ਦੇ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 4 ਜਨਵਰੀ ਨੂੰ : ਜੱਜ, ਸੈਣੀ, ਕੋਹਲੀ

Ad Position 21
No active advertisement
ਅਜੀਤ ਡੈਸਕ 30-12-2025
ਸੁਲਤਾਨਪੁਰ ਲੋਧੀ, 29 ਦਸੰਬਰ (ਨਰੇਸ਼ ਹੈਪੀ)-ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਕਰਵਾਏ ਜਾ ਰਹੇ ਸ਼ਾਹ ਸੁਲਤਾਨ ਕਿ੍ਕਟ ਕਲੱਬ ਸਮਾਜ ਸੇਵੀ ਸੰਸਥਾ ਦੇ 22ਵੇਂ ਰਾਜ ਪੱਧਰੀ ਓਪਨ ਕਿ੍ਕਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 4 ਜਨਵਰੀ ਦਿਨ ਐਤਵਾਰ ਨੂੰ ਅਕਾਲ ਕਿ੍ਕਟ ਸਟੇਡੀਅਮ, ਸੁਲਤਾਨਪੁਰ ਲੋਧੀ ਵਿਖੇ ਸਵੇਰੇ 10 ਵਜੇ ਹੋਵੇਗਾ | ਸੰਚਾਲਕ ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸਾਬੀ ਹੁਸ਼ਿਆਰਪੁਰ ਅਤੇ ਪੰਜਾਬ ਪੇਸਰ ਜਲੰਧਰ ਦੀਆਂ ਟੀਮਾਂ ਵਿਚਕਾਰ ਹੋਵੇਗਾ ਜਿਸਦਾ ਉਦਘਾਟਨ ਮਨਦੀਪ ਸਿੰਘ ਸਰਪੰਚ ਅੱਲਾਦਿੱਤਾ ਕਰਨਗੇ | ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਪੰਜਾਬ ਦੇ ਮਸ਼ਹੂਰ ਸਿੰਗਰ ਕਾਸ਼ਮ ਖਾਨ ਅਤੇ ਨੀਰਜ ਥਾਪਰ ਦਾ ਖੁੱਲਾ ਅਖਾੜਾ ਲੱਗੇਗਾ ਅਤੇ ਇਸ ਮੌਕੇ ਦਰਸ਼ਕਾਂ ਨੇ ਲੱਕੀ ਕੂਪਨ ਕੱਢੇ ਜਾਣਗੇ | ਟੂਰਨਾਮੈਂਟ ਦੌਰਾਨ ਜਲੇਬੀਆਂ, ਪਕੌੜਿਆਂ ਤੇ ਕਾਫ਼ੀ ਦਾ ਖੁੱਲਾ ਲੰਗਰ ਵਰਤੇਗਾ | ਅਕਾਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਕਿ੍ਕਟ ਟੂਰਨਾਮੈਂਟ ਵਿਚ ਭਰਪੂਰ ਸਹਿਯੋਗ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਇਨਾਮਾਂ ਦੀ ਵੰਡ ਵਾਹਿਗੁਰੂ ਅਕੈਡਮੀ ਦੇ ਐਮ ਡੀ ਗਗਨਦੀਪ ਸਿੰਘ ਅਤੇ ਨਵਪ੍ਰੀਤ ਸਿੰਘ ਸ਼ਾਮ 4 ਵਜੇ ਕਰਨਗੇ | ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ ਜੱਜ, ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਅੰਗਰੇਜ਼ ਸਿੰਘ ਢਿੱਲੋਂ, ਰਣਜੀਤ ਸਿੰਘ ਸੈਣੀ, ਜਤਿੰਦਰ ਸਿੰਘ ਖ਼ਾਲਸਾ, ਯਸ਼ ਥਿੰਦ, ਹਰਪ੍ਰੀਤ ਸਿੰਘ ਸੰਧੂ, ਜਗਤਾਰ ਸਿੰਘ, ਕੁਲਜੀਤ ਸਿੰਘ, ਚਤਰ ਸਿੰਘ ਰੀਡਰ, ਨਿਰਮਲ ਸਿੰਘ, ਦਲਜੀਤ ਸਿੰਘ ਜੈਨਪੁਰ, ਕੁਲਵਿੰਦਰ ਸਿੰਘ ਜੱਜ, ਪ੍ਰਗਟ ਸਿੰਘ ਜੱਜ, ਅਮਰਜੀਤ ਸਿੰਘ, ਕਰਨ ਚੌਹਾਨ, ਮੁਕੇਸ਼ ਚੌਹਾਨ, ਮਨਜੀਤ ਸਿੰਘ, ਅਮਰਦੀਪ ਕੋਚ, ਸੋਢੀ ਲੋਹੀਆਂ, ਪੁਨੀਤ ਵਧਵਾ, ਰਜੇਸ਼ ਕੁਮਾਰ ਰਾਜੂ, ਜਰਨੈਲ ਸਿੰਘ, ਬਲਕਾਰ ਸਿੰਘ, ਅਜੇ ਅਸਲਾ, ਜਗਤਜੀਤ ਸਿੰਘ ਪੰਛੀ, ਹਰਜੀਤ ਸਿੰਘ, ਜਸਜੀਤ ਸਿੰਘ, ਸੁਰਿੰਦਰ ਸਿੰਘ, ਹਰਮੀਤ ਸਿੰਘ ਸੁੱਖੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਨੇ ਧਰਮ ਦੀ ਰੱਖਿਆ ਲਈ ਜਾਨਾਂ ਕੁਰਬਾਨ ਕੀਤੀਆਂ-ਰਜੇਸ਼ ਬਾਘਾ ਅਗਲੀ ਖ਼ਬਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸੂਬਾਈ ਮੀਤ ਪ੍ਰਧਾਨ ਪ੍ਰੋ. ਚਰਨ ਸਿੰਘ ਦਾ ਦਿਹਾਂਤ
Ad Position 24