23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਾਹਿਬਜ਼ਾਦਿਆਂ ਨੇ ਧਰਮ ਦੀ ਰੱਖਿਆ ਲਈ ਜਾਨਾਂ ਕੁਰਬਾਨ ਕੀਤੀਆਂ-ਰਜੇਸ਼ ਬਾਘਾ

Ad Position 21
No active advertisement
ਅਜੀਤ ਡੈਸਕ 30-12-2025
ਕਪੂਰਥਲਾ, 29 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਜਪਾ ਵਲੋਂ ਵੀਰ ਬਾਲ ਦਿਵਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ 'ਚ ਮੰਦਿਰ ਧਰਮ ਸਭਾ ਕਪੂਰਥਲਾ 'ਚ ਸਮਾਗਮ ਕਰਵਾਇਆ ਗਿਆ | ਜਿਸ 'ਚ ਭਾਜਪਾ ਦੇ ਸੂਬਾਈ ਉਪ ਪ੍ਰਧਾਨ ਤੇ ਐਸ.ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਰਜੇਸ਼ ਬਾਘਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਤੇ ਕਿਹਾ ਕਿ ਸਾਹਿਬਜ਼ਾਦਿਆਂ ਨੇ ਧਰਮ ਦੀ ਰੱਖਿਆ ਲਈ ਜਾਨਾਂ ਕੁਰਬਾਨ ਕਰ ਦਿੱਤੀਆਂ | ਉਨ੍ਹਾਂ ਦੇਸ਼ ਭਰ 'ਚ ਭਾਜਪਾ ਵਲੋਂ ਵੀਰ ਬਾਲ ਦਿਵਸ ਮਨਾਉਣ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਸ਼ਹਾਦਤਾਂ ਦਿੱਤੀਆਂ ਤੇ ਇਨ੍ਹਾਂ ਲਾਸਾਨੀ ਸ਼ਹਾਦਤਾਂ ਨੂੰ ਇਤਿਹਾਸ ਵਿਚ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਵੀਰ ਬਾਲ ਦਿਵਸ ਭਾਰਤੀਅਤਾ ਦੀ ਰੱਖਿਆ ਲਈ ਇਕ ਸੰਕਲਪ ਦਾ ਪ੍ਰਤੀਕ ਹੈ | ਉਨ੍ਹਾਂ ਚਾਰ ਸਾਹਿਬਜ਼ਾਦਿਆਂ ਦੇ ਜੀਵਨ, ਇਤਿਹਾਸ ਤੇ ਉਨ੍ਹਾਂ ਦੀਆਂ ਸ਼ਹਾਦਤਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਤੇ ਸੰਗਤਾਂ ਨੂੰ ਉਨ੍ਹਾਂ ਵਲੋਂ ਦੱਸੇ ਗਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਤੋਂ ਪਹਿਲਾਂ ਰਜੇਸ਼ ਬਾਗਾ, ਰਣਜੀਤ ਸਿੰਘ ਖੋਜੇਵਾਲ, ਅਸ਼ੋਕ ਗੁਪਤਾ, ਉਮੇਸ਼ ਸ਼ਾਰਦਾ, ਸ਼ਾਮ ਸੁੰਦਰ ਅਗਰਵਾਲ ਤੇ ਹੋਰ ਆਗੂਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਤਸਵੀਰ 'ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ | ਇਸ ਮੌਕੇ ਸੀਨੀਅਰ ਭਾਜਪਾ ਆਗੂ ਅਸ਼ਵਨੀ ਤੁਲੀ, ਕਪੂਰ ਚੰਦ ਥਾਪਰ, ਜਗਦੀਸ਼ ਸ਼ਰਮਾ, ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਭਾਜਪਾ ਦੇ ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸਭਰਵਾਲ, ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਓਲ, ਮੰਡਲ ਪ੍ਰਧਾਨ ਬਲਵੰਤ ਸਿੰਘ ਬੂਟਾਂ, ਲੱਕੀ ਸਰਪੰਚ, ਗੁਰਪਾਲ ਸਿੰਘ ਗਿੱਲ, ਮਧੂ ਸੂਦ, ਨਿਰਮਲ ਨਾਹਰ, ਈਸ਼ਾ ਮਹਾਜਨ, ਆਭਾ ਆਨੰਦ, ਬਲਵੰਤ ਸਿੰਘ ਬੂਟਾ, ਰਾਜਪਾਲ, ਲੰਬੜਦਾਰ, ਮਹਿੰਦਰ ਸਿੰਘ ਬਲੇਰ, ਬਲਵਿੰਦਰ ਸਿੰਘ ਅਰਾਈਆਂਵਾਲ, ਨਿਰਮਲ ਖਿੰਡਾ, ਧਰਮਵੀਰ ਪਵਾਰ ਖੋਜੇਵਾਲ, ਮੀਨਾ ਕੁਮਾਰੀ, ਪਰਮਜੀਤ ਕੌਰ ਸਿੱਧਵਾਂ, ਦਲਜੀਤ ਸਿੰਘ, ਡਾ. ਪ੍ਰਦੀਪ ਕੌਸ਼ਲ, ਡਾ. ਅਮਰਨਾਥ, ਸਤਨਾਮ ਸਿੰਘ ਢਿਲਵਾਂ, ਅਭੀ ਇੱਬਣ, ਸ਼ਿੰਦਾ ਖੋਜੇਵਾਲ, ਭਜਨ ਪ੍ਰਧਾਨ ਠਾਣੇਦਾਰ, ਬਲਬੀਰ ਸਿੰਘ, ਡਾ. ਸੁਨੀਲ ਅਰੋੜਾ, ਸੁਨੀਲ ਸ਼ਰਮਾ, ਰਾਣੀ, ਕੁਲਦੀਪ ਕੋਟ, ਸੁਰਜੀਤ ਸਿੰਘ ਬੂਟਾ, ਰਵਿੰਦਰ ਸ਼ਰਮਾ, ਬੌਬੀ ਮਲਹੋਤਰਾ, ਮੱਸਾ ਸਿੰਘ, ਪ੍ਰੋ. ਅਨੁਰਾਗ ਸ਼ਰਮਾ, ਮਨੋਹਰ ਸਿੰਘ, ਸਾਹਿਲ ਵਾਲੀਆ, ਸਰਬਜੀਤ ਬੰਟੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸਬੰਧ 'ਚ ਗੁਰਦੁਆਰਾ ਖੋਜੇਵਾਲ 'ਚ ਦੁੱਧ ਦਾ ਲੰਗਰ ਲਗਾਇਆ ਅਗਲੀ ਖ਼ਬਰ ਸ਼ਾਹ ਸੁਲਤਾਨ ਕਿ੍ਕਟ ਕਲੱਬ ਦੇ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 4 ਜਨਵਰੀ ਨੂੰ : ਜੱਜ, ਸੈਣੀ, ਕੋਹਲੀ
Ad Position 24