11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਤਰਲੋਚਨ ਸਿੰਘ ਕਾਕੀ ਜਰਮਨ ਯਾਦਗਾਰੀ ਅੰਤਰਰਾਸ਼ਟਰੀ ਟੂਰਨਾਮੈਂਟ 'ਚ ਉੱਤਮਵੀਰ ਕਲੱਬ ਮਹਿਮਦਵਾਲ ਜੇਤੂ ਰਿਹਾ • ਧਾਵੀ ਨਾਥ, ਜਾਫੀ ਅਮਨ ਸੁਨਿਆਰਾ ਤੇ ਗਿੰਨੀ ਮਹਿਮਦਵਾਲ ਨੇ ਹਾਰਲੇ ਮੋਟਰਸਾਈਕਲ ਜਿੱਤੇ

Ad Position 21
No active advertisement
ਅਜੀਤ ਡੈਸਕ 31-12-2025
ਤਲਵੰਡੀ ਚੌਧਰੀਆਂ, 30 ਦਸੰਬਰ (ਪਰਸਨ ਲਾਲ ਭੋਲਾ)-ਇੰਦਰਜੀਤ ਸਿੰਘ ਜੋਸਨ ਤੇ ਸਿਮਰਨਜੀਤ ਸਿੰਘ ਜੋਸਨ ਜਰਮਨ ਵਲੋਂ ਆਪਣੇ ਪਿਤਾ ਸਵ. ਤਰਲੋਚਨ ਸਿੰਘ ਦੀ ਯਾਦ 'ਚ ਪੰਜਵਾਂ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਪਿੰਡ ਤਲਵੰਡੀ ਚੌਧਰੀਆਂ ਲਾਲਾਂ ਵਾਲੇ ਪੀਰ ਸਟੇਡੀਅਮ 'ਚ ਕਰਵਾਇਆ ਗਿਆ | ਜਿਸ ਵਿਚ ਕਬੱਡੀ ਦੀਆਂ 8 ਨਾਮਵਰ ਕਲੱਬਾਂ ਨੇ ਭਾਗ ਲਿਆ ਜਦ ਕਿ ਪੇਂਡੂ ਪੱਧਰ ਦੀਆਂ ਛੇ ਕਬੱਡੀ ਟੀਮਾਂ ਦੇ ਫਸਵੇਂ ਮੁਕਾਬਲੇ ਹੋਏ | ਓਪਨ ਕਬੱਡੀ ਦਾ ਫਾਈਨਲ ਮੁਕਾਬਲਾ ਉੱਤਮ ਵੀਰ ਕਲੱਬ ਮਹਿਮਦਵਾਲ ਤੇ ਮਾਲਵਾ ਲਾਈਨਜ਼ ਕਲੱਬ ਵਿਚਕਾਰ ਹੋਇਆ | ਹਾਫ਼ ਟਾਈਮ ਤੱਕ ਮੁਕਾਬਲਾ ਬਰਾਬਰ ਚੱਲਦਾ ਰਿਹਾ, ਮੁਕਾਬਲਾ ਜਿੱਤਣ ਲਈ ਹਰਮਨ ਬੁਲਟ ਤੇ ਗੁਰਲਾਲ ਧਾਵੀ ਦੀਆਂ ਰੇਡਾਂ, ਗਿਨੀ ਮਹਿਮਦਵਾਲ ਤੇ ਅਮਨ ਸੁਨਿਆਰੇ ਦੇ ਲਾਏ ਜੱਫਿਆਂ ਸਦਕਾ ਮੁਕਾਬਲਾ 38 ਦੇ ਮੁਕਾਬਲੇ 34 ਅੰਕਾਂ ਨਾਲ ਜਿੱਤਿਆ | ਜੇਤੂ ਟੀਮ ਨੂੰ ਜੋਸਨ ਭਰਾਵਾਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਪਿੰਡ ਪੱਧਰ ਦੀ ਜੇਤੂ ਟੀਮ ਰਸੂਲਪੁਰ ਤੇ ਉਪ ਜੇਤੂ ਟੀਮ ਤਲਵੰਡੀ ਚੌਧਰੀਆਂ ਨੂੰ ਵੀ ਨਕਦ ਇਨਾਮ ਦੇ ਕੇ ਨਿਵਾਜਿਆ ਗਿਆ | ਬੈਸਟ ਧਾਵੀ ਨਾਥ, ਜਾਫੀ ਅਮਨ ਸੁਨਿਆਰਾ ਤੇ ਗਿੰਨੀ ਮਹਿਮਦਵਾਲ ਨੇ ਸਾਂਝੇ ਤੌਰ 'ਤੇ ਹਾਰਲੇ ਮੋਟਰਸਾਈਕਲ ਜਿੱਤੇ | ਇਸ ਮੌਕੇ ਐਨ.ਆਰ.ਆਈ. ਵੀਰਾਂ, ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਤੇ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਭੁਪਿੰਦਰ ਸਿੰਘ ਭਿੰਦਾ ਕਬੱਡੀ ਖਿਡਾਰੀ ਨੂੰ 21000 ਨਾਲ ਪ੍ਰਬੰਧਕਾਂ ਵਲੋਂ ਤੇ ਸਰਬਜੀਤ ਸਿੰਘ ਸਾਬੀ ਸਪੇਨ ਵਲੋਂ 5100 ਨਾਲ ਕਬੱਡੀ ਖਿਡਾਰੀ ਵਿੱਕੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਕਬੱਡੀ ਮੈਚਾਂ ਨੂੰ ਨੇਪਰੇ ਚਾੜ੍ਹਨ ਵਿਚ ਅੰਤਰਰਾਸ਼ਟਰੀ ਰੈਫ਼ਰੀ ਤਰਲੋਕ ਸਿੰਘ ਮੱਲੀ ਤੇ ਪਰਮਜੀਤ ਡੀ.ਪੀ.ਈ. ਟਿੱਬਾ ਵਲੋਂ ਅਹਿਮ ਭੂਮਿਕਾ ਨਿਭਾਈ ਗਈ | ਜਦਕਿ ਕਮੈਂਟਰੀ 'ਚ ਅੰਤਰਰਾਸ਼ਟਰੀ ਕੁਮੈਂਟਟਰ ਰੁਪਿੰਦਰ ਜਲਾਲ, ਸੰਧੂ ਬਰਦਰਜ਼, ਗੁਰਦੇਵ ਮਿੱਠਾ, ਗੁਰਚਰਨ ਮੰਗੂਪੁਰ ਤੇ ਸੋਢੀ ਟਿੱਬਾ ਨੇ ਦਰਸ਼ਕਾਂ ਨੂੰ ਚੱਲਦੇ ਮੈਚਾਂ ਨਾਲ ਜੋੜੀ ਰੱਖਿਆ | ਸਿਮਰਨਜੀਤ ਸਿੰਘ ਜੋਸਨ, ਕਮਲਜੀਤ ਸਿੰਘ ਕਾਲਾ ਜਰਮਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਿਕਰਮਜੀਤ ਸਿੰਘ ਬਿੱਕਾ, ਨਬੀ ਮੜੀਆ, ਮਨਿੰਦਰ ਸਿੰਘ ਪ੍ਰਬੰਧਕਾਂ ਸਮੇਤ ਸਰਪੰਚ ਬਲਵਿੰਦਰ ਸਿੰਘ ਲੱਡੂ, ਸਤਨਾਮ ਸਿੰਘ ਸਾਬੀ, ਕਮਲਜੀਤ ਸਿੰਘ, ਦਵਿੰਦਰ ਸਿੰਘ ਓਠੀ, ਲਖਵਿੰਦਰ ਸਿੰਘ ਲੱਖਾ, ਰਜਿੰਦਰ ਸਿੰਘ ਭਾਰਦ, ਸੁਖਦੇਵ ਸਿੰਘ, ਵੀਰਪਾਲ ਵਾਲੀਬਾਲ ਕੋਚ, ਸਰਬਜੀਤ ਸੱਬਾ ਸਾਰੇ ਮੈਂਬਰ ਪੰਚਾਇਤ, ਹਰਜੀਤ ਸਿੰਘ ਰਾਣਾ, ਲਵਲੀ ਓਠੀ, ਵਿਕਾਸ ਲਵ, ਪਿ੍ਤਪਾਲ ਸਿੰਘ ਜੋਸਨ ਆਦਿ ਵੱਲੋਂ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਸਨਮਾਨ ਲੈਣ ਵਾਲਿਆਂ ਵਿਚ ਬਲਕਾਰ ਸਿੰਘ ਹਰਨਾਮਪੁਰ, ਸਰਪੰਚ ਸਰੂਪ ਸਿੰਘ ਭਰੋਆਣਾ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮਾ ਧੰਜੂ, ਕਿੰਦਾ ਬਿਹਾਰੀਪੁਰ, ਸਿਕੰਦਰ ਕਾਂਜਲੀ, ਸਾਧੂ ਸਿੰਘ ਤੇ ਕੁਲਦੀਪ ਸਿੰਘ ਡਡਵਿੰਡੀ, ਸਰੂਪ ਸਿੰਘ ਥਿੰਦ ਟਿੱਬਾ, ਸਿਕੰਦਰ ਸੈਦਪੁਰ ਆਦਿ ਸਨ | ਇਸ ਮੌਕੇ ਸਰਵਣ ਸਿੰਘ ਬਾਵਾ ਜੋਸਨ, ਸੋਢੀ ਸ਼ਹਿਰੀਆ, ਬਲਜੀਤ ਸਿੰਘ ਬੱਲੀ, ਪ੍ਰਮੋਦ ਕੁਮਾਰ ਸ਼ਾਹ, ਮਨਜੀਤ ਸਿੰਘ ਲਾਲੀ, ਜਸਵਿੰਦਰ ਸਿੰਘ ਤੁੜ, ਦਰਸ਼ਨ ਸਿੰਘ ਸੰਧੂ ਤੇ ਜਸਪਾਲ ਥਿੰਦ ਡਾਇਰੈਕਟਰ, ਬਲਵਿੰਦਰ ਸਿੰਘ ਤੁੜ, ਰੇਸ਼ਮ ਸਿੰਘ ਰੌਣਕੀ, ਗੁਰਮੇਲ ਸਿੰਘ ਸਾਬਕਾ ਕਬੱਡੀ ਖਿਡਾਰੀ, ਸੁਦੇਸ਼ ਕੁਮਾਰ ਸ਼ਰਮਾ, ਲਕਸ਼ਦੀਪ ਸ਼ਰਮਾ, ਪ੍ਰਦੀਪ ਸਿੰਘ ਥਿੰਦ, ਜੱਸ ਕੰਵਲ ਸਿੰਘ, ਬਲਜੀਤ ਸਿੰਘ ਬਾਜਵਾ, ਗੁਰਜੀਤ ਸਿੰਘ, ਹਰਦੇਵ ਸਿੰਘ ਪ੍ਰਧਾਨ, ਤਰਸੇਮ ਸਿੰਘ ਜੋਸਨ ਜੋਗਿੰਦਰ ਸਿੰਘ ਕੋਚ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਓਲਿਵ ਗਰੀਨ ਰਿਜ਼ੋਰਟ ਐਂਡ ਵਿਲਾ 'ਚ ਸੂਫ਼ੀ ਨਾਈਟ ਅੱਜ • ਕਮਲ ਖ਼ਾਨ ਕਰਨਗੇ ਦਰਸ਼ਕਾਂ ਦਾ ਮਨੋਰੰਜਨ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਸਜਾਈ
Ad Position 24