ਫਗਵਾੜਾ, 30 ਦਸੰਬਰ (ਅਸ਼ੋਕ ਕੁਮਾਰ ਵਾਲੀਆ, ਤਰਨਜੀਤ ਸਿੰਘ ਕਿੰਨੜਾ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਫਗਵਾੜਾ ਦੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ 3 ਜਨਵਰੀ ਦਿਨ ਸਨਿਚਰਵਾਰ ਨੂੰ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਇਸ ਦੀ ਰੂਪ ਰੇਖਾ ਉਲੀਕਣ ਲਈ ਫਗਵਾੜਾ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਹੋਈ | ਇਸ ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਬੀਰ ਸਿੰਘ ਵਾਲੀਆ ਉਰਫ਼ ਸਾਬੀ ਨੇ ਦੱਸਿਆ ਕਿ ਨਗਰ ਕੀਰਤਨ ਸਬੰਧੀ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਬੇਨਤੀਆਂ ਕੀਤੀਆਂ ਗਈਆਂ ਹਨ ਕਿ ਉਹ ਉਸ ਦਿਨ ਬਾਜ਼ਾਰ ਦੀ ਸਾਫ਼ ਸਫ਼ਾਈ ਦਾ ਵਿਸ਼ੇਸ਼ ਖ਼ਿਆਲ ਰੱਖਣ ਅਤੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣ ਲਈ ਫੁੱਲਾ ਦੀ ਵਰਖਾ ਜ਼ਰੂਰ ਕੀਤੀ ਜਾਵੇ ਅਤੇ ਸਮੂਹ ਦੁਕਾਨਦਾਰ ਨਗਰ ਕੀਰਤਨ ਵਿਚ ਆਪਣਾ ਪੂਰਨ ਸਹਿਯੋਗ ਦੇਣ | ਉਨ੍ਹਾਂ ਨੇ ਦੱਸਿਆ ਕਿ ਇਹ ਮਹਾਨ ਨਗਰ ਕੀਰਤਨ 3 ਜਨਵਰੀ ਨੂੰ ਦੁਪਹਿਰ 12:30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਲਾਈਟਾਂ ਵਾਲਾ ਚੌਕ, ਸੈਂਟਰਲ ਟਾਊਨ, ਗੁੜ ਮੰਡੀ, ਗਾਂਧੀ ਚੌਂਕ, ਬਾਂਸਾਂ ਵਾਲਾ ਬਾਜ਼ਾਰ, ਗਊਸ਼ਾਲਾ ਰੋਡ, ਨਾਈਆਂ ਵਾਲਾ ਚੌਕ, ਛੱਤੀ ਖੂਹੀ ਚੌਕ, ਗੁਰਦੁਆਰਾ ਅਕਾਲੀਆਂ, ਗੋਲ ਚੌਕ, ਖੇੜਾ ਰੋਡ, ਗੁਰੂ ਨਾਨਕਪੁਰਾ, ਮਾਡਲ ਟਾਊਨ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ | ਉਨ੍ਹਾਂ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਵਿਚ ਹਾਜ਼ਰੀ ਭਰਨ ਦੀ ਨਿਮਰਤਾ ਸਹਿਤ ਬੇਨਤੀ ਕੀਤੀ | ਇਸ ਮੌਕੇ ਹੋਰ ਵੀ ਬੁਲਾਰਿਆਂ ਨੇ ਆਪਣੇ ਸੁਝਾਅ ਦਿੱਤੇ | ਇਸ ਮੀਟਿੰਗ 'ਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ, ਧਾਰਮਿਕ ਆਗੂ ਮੋਹਨ ਸਿੰਘ ਸਾਈਾ, ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਸ਼ਹਿਰੀ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਦਿਹਾਤੀ, ਪ੍ਰੋਫੈਸਰ ਜਸਵੰਤ ਸਿੰਘ ਗੰਡਮ, ਹਰਜੀ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਐਡਵੋਕੇਟ ਜਰਨੈਲ ਸਿੰਘ ਵਾਹਦ, ਹਰਜੀਤ ਸਿੰਘ ਪ੍ਰਮਾਰ, ਕਮਲ ਧਾਲੀਵਾਲ, ਮੇਅਰ ਰਾਮਪਾਲ ਉੱਪਲ, ਮੋਹਨ ਸਿੰਘ ਗਾਂਧੀ, ਗਜਵੀਰ ਸਿੰਘ ਵਾਲੀਆ, ਹਰਵਿੰਦਰ ਸਿੰਘ ਲਵਲੀ ਵਾਲੀਆ, ਤਜਿੰਦਰਪਾਲ ਸਿੰਘ ਬਾਵਾ, ਬਲਜਿੰਦਰ ਸਿੰਘ ਠੇਕੇਦਾਰ, ਜਤਿੰਦਰਪਾਲ ਸਿੰਘ ਪਲਾਹੀ, ਸਤਨਾਮ ਸਿੰਘ ਅਰਸ਼ੀ, ਮਾਸਟਰ ਹਰਭਜਨ ਸਿੰਘ ਬਲਾਲੋਂ, ਸਰੂਪ ਸਿੰਘ ਖਲਵਾੜਾ, ਬਲਜੀਤ ਸਿੰਘ ਵਾਲੀਆ, ਰਜਿੰਦਰ ਸਿੰਘ ਨੰਗਲ, ਸਰਬਜੀਤ ਕੌਰ, ਜਸਵਿੰਦਰ ਸਿੰਘ ਭਗਤਪੁਰਾ, ਮਾਸਟਰ ਵਰਿੰਦਰ ਸਿੰਘ ਕੰਬੋਜ, ਬਹਾਦਰ ਸਿੰਘ ਸੰਗਤਪੁਰ, ਕੁਲਵਿੰਦਰ ਸਿੰਘ ਕਿੰਦਾ, ਅਜੀਤ ਸਿੰਘ ਵਾਲੀਆ, ਮਲਕੀਅਤ ਸਿੰਘ ਰਘਬੋਤਰਾ, ਵਿੱਕੀ ਵਾਲੀਆ, ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਹਰਦੇਵ ਸਿੰਘ ਨਾਮਧਾਰੀ, ਬਲਵਿੰਦਰ ਸਿੰਘ ਨਾਮਧਾਰੀ, ਸੁਖਦੀਪ ਸਿੰਘ ਵਾਲੀਆ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |