ਭੁਲੱਥ, 30 ਦਸੰਬਰ (ਮਨਜੀਤ ਸਿੰਘ ਰਤਨ)-ਜੋ ਦੁੱਧ ਦਾ ਰੇਟ ਸਾਰੀਆਂ ਏਜੰਸੀਆਂ ਨੇ ਘੱਟ ਕਰ ਦਿੱਤਾ ਹੈ ਇਹ ਪਸ਼ੂਆਂ ਰੱਖਣ ਵਾਲਿਆਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ, ਸਕੱਤਰ ਜਨਰਲ ਸਰਬਜੀਤ ਸਿੰਘ ਧੀਰਪੁਰ ਅਤੇ ਜੋਗਿੰਦਰ ਸਿੰਘ ਬਾਗੜੀਆਂ ਨੇ ਇੱਕ ਸਾਂਝੇ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਮੱਝ ਗਊ ਇੱਕ -ਡੇਢ ਲੱਖ ਤੋਂ ਘੱਟ ਨਹੀਂ ਮਿਲਦੀ | ਪੰਜਾਬ ਸਰਕਾਰ ਨਕਲੀ ਦੁੱਧ ਬਣਾਉਣ ਵਾਲਿਆਂ ਨੂੰ ਫੜਨ ਵਿਚ ਫ਼ੇਲ੍ਹ ਸਾਬਿਤ ਹੋਈ ਹੈ | ਉਹ ਪੈਸੇ ਲੈ ਕੇ ਜੋ ਨਕਲੀ ਦੁੱਧ, ਖੋਆ ਪਨੀਰ ਜਾਂ ਹੋਰ ਖਾਣ ਵਾਲੀਆਂ ਚੀਜ਼ਾਂ ਨਜਾਇਜ਼ ਬਣ ਰਹੀਆਂ ਹਨ ਮੁਲਾਜ਼ਮ ਪੈਸੇ ਲੈ ਕੇ ਛੱਡ ਦਿੰਦੇ ਹਨ | ਇਸ ਲਈ ਪੀਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਨਕਲੀ ਦੁੱਧ ਪਨੀਰ ਖਾ ਕੇ ਬਿਮਾਰ ਹੁੰਦੇ ਹਨ ਤੇ ਸਰਕਾਰ ਅੱਗੇ ਕਿਉਂ ਨਹੀਂ ਰੌਲਾ ਪਾਉਂਦੇ | ਉਨ੍ਹਾਂ ਕਿਹਾ ਕਿ ਦੁੱਧ ਘੱਟੋ ਘੱਟ 100 ਰੁਪਏ ਕਿੱਲੋ ਵਿਕਣ ਦੇ ਨਾਲ ਵੀ ਕਿਸਾਨਾਂ, ਡੇਅਰੀਆਂ ਵਾਲਿਆਂ ਦੇ ਪੈਸੇ ਪੂਰੇ ਨਹੀਂ ਹੁੰਦੇ ਕਿਉਂਕਿ ਫੀਡ ਖਲ ਅਤੇ ਹੋਰ ਪਸ਼ੂਆਂ ਦੀਆਂ ਦਵਾਈਆਂ ਬਹੁਤ ਮਹਿੰਗੇ ਮੁੱਲ ਤੇ ਮਿਲਦੇ ਹਨ | ਤੂੜੀ ਪੱਠੇ ਵੀ ਡੇਅਰੀਆਂ ਵਾਲਿਆਂ ਨੂੰ ਮਹਿੰਗੇ ਰੇਟ ਤੇ ਮਿਲਦੇ ਹਨ | ਉਨ੍ਹਾਂ ਕਿਹਾ ਕਿ ਇੱਕ ਕਿਸਾਨ ਦਾ ਖੇਤੀ ਨਾਲ ਧੰਦਾ ਪਸ਼ੂ ਰੱਖ ਕੇ ਪਹਿਲਾਂ ਵਧੀਆ ਚੱਲਦਾ ਸੀ ਪਰ ਹੁਣ ਸਰਕਾਰ ਨੂੰ ਵੀ ਪਤਾ ਹੈ ਤੀਸਰਾ ਹਿੱਸਾ ਅਸਲੀ ਦੁੱਧ ਅਤੇ ਦੋ ਹਿੱਸੇ ਨਕਲੀ ਦੁੱਧ ਪੀਣ ਵਾਲਿਆਂ ਨੂੰ ਮਿਲ ਰਿਹਾ ਹੈ ਪਰ ਬਹੁਤ ਲੋਕ ਅੱਖਾਂ ਮੀਟ ਕੇ ਨਕਲੀ ਦੁੱਧ, ਖੋਆ ਅਤੇ ਪਨੀਰ ਖਾ ਰਹੇ ਹਨ ਤੇ ਬਿਮਾਰ ਹੋ ਕੇ ਡਾਕਟਰਾਂ ਕੋਲੋਂ ਮਹਿੰਗੀ ਦਵਾਈ ਖਾ ਕੇ ਆਪਣੇ ਸਰੀਰ ਦਾ ਨੁਕਸਾਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜੋ ਬਿਜਲੀ ਬਿੱਲ 2020 ਕੇ ਅੰਦਰ ਤੇ ਪੰਜਾਬ ਸਰਕਾਰ ਨੇ ਪਾਸ ਕੀਤਾ ਹੈ ਉਸ ਵਿਚ ਕਿਸਾਨਾਂ ਤੇ ਮਜ਼ਦੂਰਾਂ ਜਾਂ ਛੋਟੇ ਮੁਲਾਜ਼ਮਾਂ ਤੋਂ ਬਗੈਰ ਕੋਈ ਨਹੀਂ ਬੋਲਦਾ ਪਰ ਦੇਸ਼ ਤੇ ਲੋਕ ਹੀ ਇਸ ਬਿਲ ਦੀ ਪਿਸਾਈ ਵਿਚ ਆਉਣਗੇ | ਇਸ ਲਈ ਸਾਰੇ ਲੋਕਾਂ ਨੂੰ ਇਸ ਸਬੰਧੀ ਰੌਲਾ ਪਾਉਣਾ ਚਾਹੀਦਾ ਹੈ |