10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਗਰ ਨਿਗਮ 'ਚ 1196 ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ

Ad Position 21
No active advertisement
ਅਜੀਤ ਡੈਸਕ 31-12-2025
ਜਲੰਧਰ, 30 ਦਸੰਬਰ (ਸ਼ਿਵ)-ਆਮ ਆਦਮੀ ਪਾਰਟੀ ਨੇ ਜਲੰਧਰ ਨਿਗਮ ਵਿਚ ਕਰਮਚਾਰੀਆਂ ਦੀ ਭਰਤੀ ਕਰਨ ਦਾ ਵਾਅਦਾ ਪੂਰਾ ਕਰਦੇ ਹੋਏ ਇਸ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਤਹਿਤ ਪਹਿਲੇ ਗੇੜ 'ਚ ਇਸ ਬਾਰੇ ਇਸ਼ਤਿਹਾਰ ਜਾਰੀ ਕਰਕੇ ਅਰਜ਼ੀਆਂ ਮੰਗ ਲਈਆਂ ਹਨ | ਕਰਮਚਾਰੀਆਂ ਦੀਆਂ ਅਰਜ਼ੀਆਂ ਦਸਤੀ ਲਈਆਂ ਜਾਣਗੀਆਂ | ਜਲੰਧਰ ਨਿਗਮ 'ਚ ਚੌਥਾ ਦਰਜਾ ਵਰਗ 'ਚ ਕਰਮਚਾਰੀਆਂ ਦੀ ਭਰਤੀ ਲਈ ਨਿਗਮ ਯੂਨੀਅਨਾਂ ਲੰਬੇ ਸਮੇਂ ਤੋਂ ਸੰਘਰਸ਼ ਕਰਦੀਆਂ ਰਹੀਆਂ ਹਨ ਤੇ ਕੁਝ ਦਿਨ ਪਹਿਲਾਂ ਸਥਾਨਕ ਸਰਕਾਰਾਂ ਦੇ ਮੰਤਰੀ ਡਾ. ਰਵਜੋਤ ਸਿੰਘ ਵਲੋਂ ਨਿਗਮ ਵਿਚ ਕਰਮਚਾਰੀਆਂ ਦੀ ਭਰਤੀ ਲਈ ਮੇਅਰ ਵਨੀਤ ਧੀਰ ਤੇ ਹੋਰ ਆਗੂਆਂ ਨੂੰ ਭਰਤੀ ਬਾਰੇ ਸਰਕਾਰੀ ਪੱਤਰ ਸੌਂਪ ਦਿੱਤਾ ਸੀ | ਨਿਗਮ ਵਲੋਂ ਭਰਤੀਆਂ ਕਰਨ ਲਈ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਵਿਚ ਜਿਸ ਕੰਮ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ, ਉਨ੍ਹਾਂ ਅਹੁਦਿਆਂ 'ਚ ਗਾਰਡਨ ਬੇਲਦਾਰ, ਮਾਲੀ ਲਈ 406 ਅਹੁਦੇ, ਸਫ਼ਾਈ ਸੇਵਕ ਦੇ ਕੰਮ ਲਈ 440, ਸੀਵਰਮੈਨ 165, ਸੜਕ ਬੇਲਦਾਰ 160, ਫਿਟਰ ਕੁਲੀ 25 ਸ਼ਾਮਿਲ ਹਨ | ਵੈੱਬਸਾਈਟ ਤੋਂ ਭਰਤੀ ਲਈ ਅਰਜ਼ੀਆਂ 10 ਜਨਵਰੀ ਤੋਂ ਡਾਊਨਲੋਡ ਕੀਤੀਆਂ ਜਾਣਗੀਆਂ | ਨਿਗਮ ਵਲੋਂ 15 ਜਨਵਰੀ ਨੂੰ ਨਿਗਮ ਵਲੋਂ ਤੈਅ ਕੀਤੇ ਗਏ ਕੇਂਦਰਾਂ 'ਤੇ ਅਰਜ਼ੀਆਂ ਜਮ੍ਹਾਂ ਹੋਣਗੀਆਂ | ਨਿਗਮ ਵਲੋਂ ਤੈਅ ਕੀਤੇ ਗਏ ਕੇਂਦਰਾਂ 'ਤੇ ਭਰਤੀ ਲਈ ਅਰਜ਼ੀਆਂ 27 ਫਰਵਰੀ ਸ਼ਾਮ 5 ਵਜੇ ਤੱਕ ਜਮਾਂ ਕਰਵਾਈਆਂ ਜਾ ਸਕਣਗੀਆਂ | ਮੇਅਰ ਵਨੀਤ ਧੀਰ ਨੇ ਨਿਗਮ ਵਿਚ ਚੌਥਾ ਦਰਜਾ ਕਰਮਚਾਰੀਆਂ ਦੀ ਭਰਤੀ ਨੂੰ ਲੈ ਕੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਇਸ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸੀ. ਐਨ. ਜੀ. ਬਾਇਓਗੈਸ ਪਲਾਂਟ ਦੀ ਜਗ੍ਹਾ ਤਬਦੀਲ ਕਰਨ ਨੂੰ ਲੈ ਕੇ ਕਮਿਸ਼ਨਰ ਨੂੰ ਮਿਲੇ ਲੋਕ ਅਗਲੀ ਖ਼ਬਰ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਵਾਲਮੀਕਿ ਭਾਈਚਾਰਾ ਸੜਕਾਂ 'ਤੇ ਉਤਰੇਗਾ : ਭੰਗਵਾ, ਟਪਿਆਲਾ
Ad Position 24