10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸੀ. ਐਨ. ਜੀ. ਬਾਇਓਗੈਸ ਪਲਾਂਟ ਦੀ ਜਗ੍ਹਾ ਤਬਦੀਲ ਕਰਨ ਨੂੰ ਲੈ ਕੇ ਕਮਿਸ਼ਨਰ ਨੂੰ ਮਿਲੇ ਲੋਕ

Ad Position 21
No active advertisement
ਅਜੀਤ ਡੈਸਕ 31-12-2025
ਜਲੰਧਰ, 30 ਦਸੰਬਰ (ਸ਼ਿਵ)-ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਦੀ ਅਗਵਾਈ 'ਚ ਅੱਜ ਜਮਸ਼ੇਰ ਦੇ ਲੋਕਾਂ ਨੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਮਿਲ ਕੇ ਸੀ. ਐਨ. ਜੀ. ਬਾਇਓ ਗੈਸ ਪਲਾਂਟ ਨੂੰ ਹੋਰ ਕਿਧਰੇ ਤਬਦੀਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਇਲਾਕਾ ਵਾਸੀਆਂ ਦਾ ਕੋਈ ਨੁਕਸਾਨ ਨਾ ਹੋ ਸਕੇ | ਲੋਕਾਂ ਨੇ ਅੱਜ ਨਿਗਮ ਦਫਤਰ 'ਚ ਸ੍ਰੀ ਸੰਦੀਪ ਰਿਸ਼ੀ ਨਾਲ ਮੁਲਾਕਾਤ ਕੀਤੀ | ਮਲਕੀਤ ਸਿੰਘ ਸੁਭਾਨਾ ਤੇ ਹੋਰ ਆਏ ਲੋਕਾਂ ਨੇ ਕਮਿਸ਼ਨਰ ਨੂੰ ਦੱਸਿਆ ਕਿ ਜਿੱਥੇ ਪਲਾਂਟ ਲਗਾਇਆ ਜਾ ਰਿਹਾ ਉਥੇ ਉਨ੍ਹਾਂ ਦੀ ਡੇਅਰੀਆਂ ਸਥਿਤ ਹਨ ਜੇਕਰ ਪਲਾਂਟ ਹੋਣ ਮੌਕੇ ਕੋਈ ਗੈਸ ਲੀਕ ਹੁੰਦੀ ਹੈ ਤਾਂ ਉਨ੍ਹਾਂ ਦੇ ਪਸ਼ੂਆਂ, ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ | ਉਨਾਂ ਕਿਹਾ ਕਿ ਨਗਰ ਨਿਗਮ ਦੀ ਨੇੜੇ ਹੀ ਖ਼ਾਲੀ ਜ਼ਮੀਨ ਪਈ ਹੈ ਤੇ ਇਸ ਕਰਕੇ ਇਹ ਪਲਾਂਟ ਉੱਥੇ ਲਗਾਇਆ ਜਾਣਾ ਚਾਹੀਦਾ ਹੈ | ਇਹ ਪਲਾਂਟ ਕਿਸੇ ਵੀ ਹਾਲਤ 'ਚ ਚਾਰਾ ਮੰਡੀ ਵਾਲੀ ਜਗਾ 'ਤੇ ਨਹੀਂ ਲਗਾਇਆ ਜਾਣਾ ਚਾਹੀਦਾ ਹੈ | ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਮੌਕਾ ਦੇਖਣ ਲਈ ਜਾਣਗੇ ਤੇ ਉਸ ਤੋਂ ਬਾਅਦ ਸਮੱਸਿਆ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕੁੱਕੜ ਪਿੰਡ 'ਚ ਹਾਕੀ ਲੀਗ ਦੌਰਾਨ ਫਸਵੇਂ ਮੁਕਾਬਲੇ ਅਗਲੀ ਖ਼ਬਰ ਨਗਰ ਨਿਗਮ 'ਚ 1196 ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ
Ad Position 24