ਸੁਲਤਾਨਪੁਰ ਲੋਧੀ, 30 ਦਸੰਬਰ (ਨਰੇਸ਼ ਹੈਪੀ)-ਪਿੰਡ ਅਹਿਮਦਪੁਰ ਛੰਨਾ ਵਿਖੇ ਸਰਪੰਚ ਹਰਮਨਦੀਪ ਕੌਰ ਅਹਿਮਦਪੁਰ ਦੀ ਅਗਵਾਈ ਹੇਠ ਬਾਬਾ ਹੁਸ਼ਿਆਰ ਸਿੰਘ ਦੇ ਬਲਾਕ ਸੰਮਤੀ ਮੈਂਬਰ ਬਣਨ ਦੀ ਜਿੱਤ ਦੀ ਖ਼ੁਸ਼ੀ ਵਿਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ | ਸਮਾਗਮ ਵਿਚ ਖ਼ਾਸ ਤੌਰ 'ਤੇ ਨਰਿੰਦਰ ਸਿੰਘ ਖਿੰਡਾ, ਮਨਜੀਤ ਸਿੰਘ ਨਸੀਰੇਵਾਲ ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ, ਸਰਪੰਚ ਹਰਜਿੰਦਰ ਸਿੰਘ ਮਨਿਆਲਾ ਸਮੇਤ ਵੱਡੀ ਗਿਣਤੀ ਵਿਚ ਪਿੰਡਾਂ ਦੇ ਪ੍ਰਮੁੱਖ ਨਾਗਰਿਕ ਹਾਜ਼ਰ ਹੋਏ ਜਿਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬਲਾਕ ਸੰਮਤੀ ਮੈਂਬਰ ਬਾਬਾ ਹੁਸ਼ਿਆਰ ਸਿੰਘ, ਸਰਪੰਚ ਹਰਮਨਦੀਪ ਕੌਰ, ਸੁਪਨਦੀਪ ਸਿੰਘ, ਬਾਬੂ ਰਾਮ, ਸੁਰਜੀਤ ਸਿੰਘ, ਬਖ਼ਸ਼ੀਸ਼ ਸਿੰਘ, ਅਵਤਾਰ ਸਿੰਘ, ਲੰਬਰ ਸਿੰਘ, ਪਾਲ ਸਿੰਘ, ਸੇਵਾਮੁਕਤ ਏ.ਐਸ.ਆਈ. ਨਿਰਮਲ ਚੰਦ, ਚਰਨ ਸਿੰਘ, ਅਮਨਦੀਪ ਸਿੰਘ, ਹੀਰਾ ਲਾਲ, ਮੈਂਬਰ ਰਮਨਦੀਪ ਕੌਰ, ਕਸ਼ਮੀਰ ਸਿੰਘ, ਜਰਨੈਲ ਸਿੰਘ, ਗਿਆਨ ਕੌਰ, ਬਿੰਦਰ ਕੌਰ, ਸੁਖਜੀਤ ਕੌਰ, ਅਮਰਜੀਤ ਕੌਰ, ਮਨੋਹਰ ਲਾਲ ਚੌਂਕੀਦਾਰ ਮੈਂਬਰ ਸੁਰਿੰਦਰ ਸਿੰਘ, ਪਰਵੀਨ ਕੌਰ, ਜਸਵਿੰਦਰ ਕੌਰ, ਸੁਰਜੀਤ ਕੌਰ, ਵਿਜੈ ਕੁਮਾਰ, ਪਿ੍ੰ: ਸਤਪਾਲ ਸਿੰਘ, ਇੰਦਰਜੀਤ ਸਿੰਘ ਮੋਨੀ, ਅਮਰੀਕ ਸਿੰਘ, ਇੰਦਰਜੀਤ ਸਿੰਘ ਫ਼ੌਜੀ, ਲਵਪ੍ਰੀਤ ਸਿੰਘ ਲਾਭਾ, ਮਲਕੀਤ ਸਿੰਘ, ਗੁਰਨਾਮ ਸਿੰਘ, ਸਲਵਿੰਦਰ ਸਿੰਘ ਘੋਗੀ, ਸਵਰਨ ਸਿੰਘ, ਸ਼ਿੰਦੋ, ਅਜੀਤ ਸਿੰਘ ਜੀਤੀ, ਅਜੀਤ ਸਿੰਘ ਸਵਾਲੀ, ਸੰਤੋਖ ਸਿੰਘ, ਗੁਰਦੇਵ ਸਿੰਘ, ਜਸਪਾਲ ਸਿੰਘ ਬੱਗਾ, ਮੇਜਰ ਬੇਬੀ, ਗੁੱਲੂ ਆਦਿ ਵੀ ਹਾਜ਼ਰ ਸਨ ਜਿਨਾਂ ਨੇ ਬਾਬਾ ਹੁਸ਼ਿਆਰ ਸਿੰਘ ਨੂੰ ਬਲਾਕ ਸੰਮਤੀ ਮੈਂਬਰ ਬਣਨ 'ਤੇ ਵਧਾਈਆਂ ਦਿੱਤੀਆਂ | ਇਸ ਮੌਕੇ ਆਪਣੇ ਸੰਬੋਧਨ ਵਿਚ ਬਾਬਾ ਹੁਸ਼ਿਆਰ ਸਿੰਘ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੋਣਾਂ ਵਿਚ ਮਿਲਿਆ ਮਾਣ ਉਹ ਸਦਾ ਯਾਦ ਰੱਖਣਗੇ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਲਾਕੇ ਦੇ ਲੋਕਾਂ ਦੀ ਹਰ ਮੁਸ਼ਕਲ ਵਿਚ ਡਟ ਕੇ ਸਾਥ ਦੇਣਗੇ ਅਤੇ ਵਿਕਾਸ ਕਾਰਜਾਂ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ |