29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਦੇਸ਼ 'ਚ ਜਲਦ ਦੌੜੇਗੀ ਪਹਿਲੀ 'ਵੰਦੇ ਭਾਰਤ ਸਲੀਪਰ' ਰੇਲਗੱਡੀ

Ad Position 21
No active advertisement
ਅਜੀਤ ਡੈਸਕ 02-01-2026

ਪ੍ਰਧਾਨ ਮੰਤਰੀ ਇਸੇ ਮਹੀਨੇ ਦਿਖਾਉਣਗੇ ਹਰੀ ਝੰਡੀ
ਨਵੀਂ ਦਿੱਲੀ, 1 ਜਨਵਰੀ (ਪੀ.ਟੀ.ਆਈ)-ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਮਹੀਨੇ (ਸੰਭਾਵਿਤ 18 ਜਾਂ 19 ਜਨਵਰੀ ਨੂੰ ) ਗੁਹਾਟੀ ਅਤੇ ਕੋਲਕਾਤਾ ਦੇ ਵਿਚਕਾਰ ਦੇਸ਼ ਦੀ ਬਹੁ-ਉਡੀਕੀ ਜਾਣ ਵਾਲੀ ਪਹਿਲੀ 'ਵੰਦੇ ਭਾਰਤ ਸਲੀਪਰ' ਰੇਲਗੱਡੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ | ਇਹ ਰੇਲਗੱਡੀ ਅਗਲੇ 15-20 ਦਿਨਾਂ ਵਿਚ ਆਪਣੀ ਸੇਵਾ ਸ਼ੁਰੂ ਕਰ ਦੇਵੇਗੀ | ਰੇਲ ਮੰਤਰੀ ਨੇ ਦੱਸਿਆ ਕਿ ਇਸ ਰੇਲਗੱਡੀ ਦਾ ਕਿਰਾਇਆ ਮੱਧ ਵਰਗ ਨੂੰ ਧਿਆਨ 'ਚ ਰੱਖ ਕੇ ਤੈਅ ਕੀਤਾ ਗਿਆ ਹੈ | ਜਿੱਥੇ ਗੁਹਾਟੀ-ਕੋਲਕਾਤਾ ਦਾ ਹਵਾਈ ਕਿਰਾਇਆ 6,000 ਤੋਂ 8,000 ਰੁਪਏ ਦੇ ਵਿਚਕਾਰ ਹੈ, ਉੱਥੇ ਵੰਦੇ ਭਾਰਤ ਸਲੀਪਰ ਦਾ ਕਿਰਾਇਆ (ਖਾਣੇ ਸਮੇਤ) ਕਾਫ਼ੀ ਘੱਟ ਹੋਵੇਗਾ | ਥਰਡ ਏ.ਸੀ. ਦਾ ਕਿਰਾਇਆ ਲਗਭਗ 2,300 ਰੁਪਏ, ਸੈਕੰਡ ਏ.ਸੀ. ਦਾ ਲਗਭਗ 3,000 ਰੁਪਏ ਅਤੇ ਫ਼ਸਟ ਏ.ਸੀ ਦਾ ਲਗਭਗ 3,600 ਰੁਪਏ ਤੱਕ ਹੋਵੇਗਾ | ਇਸ 16 ਕੋਚਾਂ ਵਾਲੀ ਰੇਲਗੱਡੀ 'ਚ ਕੁੱਲ 823 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ, ਜੋ 120-130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ | ਉਨ੍ਹਾਂ ਦੱਸਿਆ ਕਿ ਅਗਲੇ 6 ਮਹੀਨਿਆਂ ਵਿਚ 8 ਹੋਰ ਅਜਿਹੀਆਂ ਰੇਲਗੱਡੀਆਂ ਤਿਆਰ ਹੋ ਜਾਣਗੀਆਂ ਅਤੇ ਅਗਲੇ ਸਾਲ ਤੱਕ ਇਨ੍ਹਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਇਕ ਹੋਰ ਮੁਲਜ਼ਮ ਦੀ ਅਗਾਊਾ ਜ਼ਮਾਨਤ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਅਗਲੀ ਖ਼ਬਰ ਈ.ਡੀ. ਵਲੋਂ ਭਗੌੜੇ ਅਪਰਾਧੀ ਖ਼ਿਲਾਫ਼ ਮਾਮਲੇ 'ਚ 10 ਕਰੋੜ ਦੀ ਸੰਪਤੀ ਜ਼ਬਤ
Ad Position 24