ਨਵੀਂ ਦਿੱਲੀ, 1 ਜਨਵਰੀ (ਏਜੰਸੀ)-ਯੂ.ਏ.ਈ. ਆਧਾਰਿਤ ਭਗੌੜੇ ਅਪਰਾਧੀ ਇੰਦਰਜੀਤ ਸਿੰਘ ਯਾਦਵ ਵਿਰੁੱਧ ਹਵਾਲਾ ਜਾਂਚ ਦੇ ਸੰਬੰਧ 'ਚ ਤਲਾਸ਼ੀ ਦੇ ਤਾਜ਼ਾ ਦੌਰ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀਰਵਾਰ ਨੂੰ ਦਿੱਲੀ ਦੇ ਇਕ ਫਾਰਮ ਹਾਊਸ ਤੋਂ 1.22 ਕਰੋੜ ਰੁਪਏ ਦੀ ਨਕਦੀ ਅਤੇ 8.50 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ | ਜਾਂਚ ਏਜੰਸੀ ਨੇ ਬੁੱਧਵਾਰ ਨੂੰ ਦੱਖਣੀ ਦਿੱਲੀ ਦੇ ਸਰਵਪਿ੍ਯ ਵਿਹਾਰ 'ਚ ਅਮਨ ਕੁਮਾਰ ਨਾਂਅ ਦੇ ਵਿਅਕਤੀ ਦੇ ਅਹਾਤੇ ਤੋਂ ਇਸ ਮਾਮਲੇ 'ਚ 5.12 ਕਰੋੜ ਰੁਪਏ ਦੀ ਨਕਦੀ, 8.80 ਕਰੋੜ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣਿਆਂ ਵਾਲਾ ਇਕ ਸੂਟਕੇਸ ਅਤੇ 35 ਕਰੋੜ ਰੁਪਏ ਦੀ ਜਾਇਦਾਦ ਨਾਲ ਜੁੜੇ ਦਸਤਾਵੇਜ਼ ਬਰਾਮਦ ਕੀਤੇ ਸਨ | ਅਧਿਕਾਰੀਆਂ ਅਨੁਸਾਰ ਸੁਨੀਲ ਗੁਪਤਾ ਨਾਂਅ ਦੇ ਵਿਅਕਤੀ ਦੇ ਫਾਰਮ ਹਾਊਸ ਤੋਂ ਵੀਰਵਾਰ ਨੂੰ 1.22 ਕਰੋੜ ਰੁਪਏ ਦੀ ਨਕਦੀ ਅਤੇ 8.50 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ | ਗੁਪਤਾ ਨੇ ਪਹਿਲਾਂ ਯਾਦਵ ਦੇ ਇਕ ਕਥਿਤ ਸਾਥੀ ਕੁਮਾਰ ਨੂੰ ਕਰਜ਼ਾ ਦਿੱਤਾ ਸੀ | ਈ.ਡੀ. ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਕੁਮਾਰ ਦੁਆਰਾ ਗੁਪਤਾ ਨੂੰ ਫੰਡ ਟਰਾਂਸਫਰ ਕਰਕੇ ਅਪਰਾਧ ਦੀ ਕਮਾਈ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ | ਯਾਦਵ ਵਿਰੁੱਧ ਹਵਾਲਾ ਰਾਸ਼ੀ ਦਾ ਮਾਮਲਾ ਕਥਿਤ ਤÏਰ 'ਤੇ ਗੈਰ-ਕਾਨੂੰਨੀ ਜਬਰੀ ਵਸੂਲੀ, ਨਿੱਜੀ ਫਾਈਨਾਂਸਰਾਂ ਤੋਂ ਜ਼ਬਰਦਸਤੀ ਕਰਜ਼ੇ ਦੇ ਨਿਪਟਾਰੇ ਅਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਕਮਿਸ਼ਨ ਕਮਾਉਣ ਨਾਲ ਸੰਬੰਧਿਤ ਹੈ |