27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਹਰਿਆਣਾ ਐਸ.ਆਈ.ਟੀ. ਵਲੋਂ ਪਾਕਿ ਲਈ ਜਾਸੂਸੀ ਦੇ ਦੋਸ਼ 'ਚ ਪੰਜਾਬ ਦਾ ਵਿਅਕਤੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 03-01-2026
ਗੁਰੂਗ੍ਰਾਮ, 2 ਜਨਵਰੀ (ਏਜੰਸੀ)-ਹਰਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਮੇਵਾਤ ਇਲਾਕੇ 'ਚ ਪਾਕਿਸਤਾਨ ਲਈ ਜਾਸੂਸੀ ਕਰਨ ਅਤੇ ਅੱਤਵਾਦ ਫੰਡਿੰਗ ਦੇ ਮਾਮਲੇ 'ਚ ਪੰਜਾਬ ਦੇ ਸੰਗਰੂਰ ਤੋਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ | ਪੁਲਿਸ ਨੇ ਕਿਹਾ ਕਿ ਪੁੱਛਗਿਛ ਦੌਰਾਨ ਮੁਲਜ਼ਮ ਸੰਦੀਪ ਉਰਫ਼ ਸੰਨੀ (22) ਨੇ ਖੁਲਾਸਾ ਕੀਤਾ ਕਿ ਉਸ ਨੇ ਅੱਤਵਾਦ ਫੰਡਿੰਗ ਨੈੱਟਵਰਕ ਸਰਗਨੇ ਰਿਜ਼ਵਾਨ ਨਾਲ 50 ਹਜ਼ਾਰ ਦਾ ਲੈਣ-ਦੇਣ ਕੀਤਾ ਸੀ, ਜੋ ਇਕ ਵਿਦੇਸ਼ੀ ਡਰੱਗ ਨੈੱਟਵਰਕ ਨਾਲ ਜੁੜਿਆ ਹੈ | ਪੁਲਿਸ ਨੇ ਕਿਹਾ ਕਿ ਸੋਮਵਾਰ ਨੂੰ ਸੰਦੀਪ ਦੀ ਗਿ੍ਫ਼ਤਾਰੀ ਨਾਲ ਇਸ ਮਾਮਲੇ 'ਚ ਕੁੱਲ ਅੱਠ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸਿਟ ਮੁਖੀ, ਡੀ. ਐਸ. ਪੀ. ਅਭਿਮੰਨਿਊ ਲੋਹਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਨੀ ਵਿਦੇਸ਼ੀ ਡਰੱਗ ਡੀਲਰਾਂ ਦੇ ਸਿੱਧੇ ਸੰਪਰਕ 'ਚ ਸੀ ਅਤੇ ਮੁੱਖ ਦੋਸ਼ੀ ਰਿਜ਼ਵਾਨ ਦੇ ਨਾਲ ਉਸ ਦੇ ਨੇੜਲੇ ਸੰਬੰਧ ਸਨ, ਜਿਸ ਨੂੰ ਪਿਛਲੇ ਸਾਲ ਨਵੰਬਰ 'ਚ ਗਿ੍ਫ਼ਤਾਰ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਰਿਜ਼ਵਾਨ ਦੇ ਬੈਂਕ ਖਾਤੇ ਤੋਂ ਸੰਨੀ ਨੂੰ 50 ਹਜ਼ਾਰ ਰੁਪਏ ਟਰਾਂਸਫਰ ਹੋਣ ਦਾ ਪਤਾ ਲੱਗਾ ਹੈ | ਪੁਲਿਸ ਅਨੁਸਾਰ ਸੰਨੀ ਦਾ ਪੂਰਾ ਪਰਿਵਾਰ ਡਰੱਗ ਦੇ ਧੰਦੇ 'ਚ ਸ਼ਾਮਿਲ ਹੈ | ਉਸ ਦੇ ਭਰਾ 'ਤੇ ਪੰਜਾਬ 'ਚ ਦੋ ਮਾਮਲੇ ਜਦ ਕਿ ਸੰਨੀ ਦੇ ਖਿਲਾਫ਼ 3 ਐਨ. ਡੀ. ਪੀ. ਐਸ. ਐਕਸ ਦੇ ਮਾਮਲੇ ਤੇ ਉਸ ਦੀ ਮਾਂ ਖ਼ਿਲਾਫ਼ 6 ਐਨ. ਡੀ. ਪੀ. ਐਸ. ਐਕਟ ਦੇ ਮਾਮਲੇ ਦਰਜ ਹਨ |

Ad Position 22
No active advertisement
ਪਿਛਲੀ ਖ਼ਬਰ ਇੰਦੌਰ 'ਚ ਪਾਣੀ ਨਹੀਂ ਜ਼ਹਿਰ ਵੰਡਿਆ-ਰਾਹੁਲ ਗਾਂਧੀ ਅਗਲੀ ਖ਼ਬਰ ਪਾਕਿ ਨੂੰ ਜੜ੍ਹੋਂ ਪੁੱਟ ਦਿਓ, ਅਸੀਂ ਭਾਰਤ ਦੇ ਨਾਲ ਖੜ੍ਹੇ ਹਾਂ-ਬਲੋਚ ਨੇਤਾ
Ad Position 24