27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪਾਰਟੀ ਵਰਕਰਾਂ ਨੂੰ ਧਮਕਾ ਰਹੀ ਹੈ ਦਿੱਲੀ ਸਰਕਾਰ-'ਆਪ'

Ad Position 21
No active advertisement
ਅਜੀਤ ਡੈਸਕ 03-01-2026
ਨਵੀਂ ਦਿੱਲੀ, 2 ਜਨਵਰੀ (ਪੀ.ਟੀ.ਆਈ.)-ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ ਉਸ ਦੇ ਵਰਕਰਾਂ ਨੂੰ ਇਕ ਸਰਕੂਲਰ ਦੇ ਮਾਮਲੇ 'ਤੇ ਪੁਲਿਸ ਕਾਰਵਾਈ ਦੀ ਧਮਕੀ ਦੇ ਰਹੀ ਹੈ, ਜਿਸ 'ਚ ਸ਼ਹਿਰ 'ਚ ਲਾਵਾਰਸ ਕੁੱਤਿਆਂ ਦੀ ਗਿਣਤੀ ਕਰਨ ਲਈ ਅਧਿਆਪਕਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ | ਪਾਰਟੀ ਦੋਸ਼ ਲਗਾ ਰਹੀ ਹੈ ਕਿ ਇਸ ਸੰਬੰਧੀ ਇਕ ਸਰਕੂਲਰ ਅਸਲ 'ਚ ਜਾਰੀ ਕੀਤਾ ਗਿਆ ਸੀ, ਜਦੋਂ ਕਿ ਸਰਕਾਰ ਨੇ ਅਜਿਹਾ ਕੋਈ ਵੀ ਹੁਕਮ ਜਾਰੀ ਕਰਨ ਤੋਂ ਇਨਕਾਰ ਕੀਤਾ ਹੈ | 'ਆਪ' ਵਿਧਾਇਕ ਸੰਜੀਵ ਝਾਅ ਨੇ ਕਿਹਾ ਕਿ ਸਿੱਖਿਆ ਡਾਇਰੈਕਟੋਰੇਟ ਨੇ ਸਰਕੂਲਰ ਇਕ 20 ਨਵੰਬਰ ਨੂੰ ਅਤੇ ਦੂਜਾ 5 ਦਸੰਬਰ ਨੂੰ ਜਾਣਕਾਰੀ ਮੰਗਣ ਅਤੇ ਲਾਵਾਰਸ ਕੁੱਤਿਆਂ ਦੀ ਨਿਗਰਾਨੀ ਲਈ ਨੋਡਲ ਅਫਸਰ ਨਿਯੁਕਤ ਕਰਨ ਲਈ ਜਾਰੀ ਕੀਤੇ ਸਨ | ਝਾਅ ਨੇ ਕਿਹਾ ਕਿ ਸਰਕੂਲਰ ਮÏਜੂਦ ਹੈ | ਅਧਿਆਪਕਾਂ ਨੂੰ ਤਾਇਨਾਤ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਨਾਂਅ ਦੱਸੇ ਗਏ ਸਨ | ਉਨ੍ਹਾਂ ਕਿਹਾ ਕਿ ਸਾਨੂੰ ਐਫ. ਆਈ. ਆਰਜ਼ ਨਾਲ ਡਰਾਉਣ ਦੀ ਕੋਸ਼ਿਸ਼ ਨਾ ਕਰੋ |

Ad Position 22
No active advertisement
ਪਿਛਲੀ ਖ਼ਬਰ ਲਾਵਾਰਸ ਕੁੱਤਿਆਂ ਦੇ ਮਾਮਲੇ 'ਚ ਦਿੱਲੀ ਸਰਕਾਰ ਦੀ ਸ਼ਿਕਾਇਤ 'ਤੇ ਐੱਫ਼.ਆਈ.ਆਰ. ਦਰਜ ਅਗਲੀ ਖ਼ਬਰ ਮੋਦੀ ਸਰਕਾਰ ਨਾ ਤਾਂ ਸਾਫ਼ ਪਾਣੀ ਦੇ ਸਕੀ ਤੇ ਨਾ ਹੀ ਸਾਫ਼ ਹਵਾ-ਖੜਗੇ
Ad Position 24