22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਕੀ ਅਮਰੀਕਾ ਤੋਂ ਤੈਅ ਹੋ ਰਹੀ ਹੈ ਭਾਰਤ ਦੀ ਵਿਦੇਸ਼ ਨੀਤੀ-ਕਾਂਗਰਸ <br/>

Ad Position 21
No active advertisement
ਅਜੀਤ ਡੈਸਕ 06-01-2026
ਨਵੀਂ ਦਿੱਲੀ, 5 ਜਨਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਡਰੰਪ ਦੇ ਟੈਰਿਫ ਨੂੰ ਲੈ ਕੇ ਦਿੱਤੇ ਗਏ ਹਾਲੀਆ ਬਿਆਨ 'ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ | ਕਾਂਗਰਸ ਨੇ ਕੇਂਦਰ ਨੂੰ ਸਵਾਲੀਆ ਅੰਦਾਜ਼ 'ਚ ਘੇਰਦਿਆਂ ਕਿਹਾ ਕਿ ਕੀ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਅਮਰੀਕਾ ਤੋਂ ਤੈਅ ਹੋ ਰਹੀ ਹੈ? ਕਾਂਗਰਸ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਪਾਏ ਬਿਆਨ 'ਚ ਟਰੰਪ ਦੇ ਉਸ ਬਿਆਨ ਦਾ ਹਵਾਲਾ ਦਿੱਤਾ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਭਾਰਤ ਨੇ ਰੂਸ ਤੋਂ ਤੇਲ ਖ਼ਰੀਦਣਾ ਘੱਟ ਕਰ ਦਿੱਤਾ, ਕਿਉਂਕਿ ਮੋਦੀ ਉਨ੍ਹਾਂ (ਟਰੰਪ) ਨੂੰ ਖੁਸ਼ ਕਰਨਾ ਚਾਹੁੰਦਾ ਸੀ | ਉਹ (ਮੋਦੀ) ਜਾਣਦਾ ਹੈ ਕਿ ਉਹ (ਟਰੰਪ) ਉਨ੍ਹਾਂ ਤੋਂ ਖੁਸ਼ ਨਹੀਂ ਹੈ ਅਤੇ ਉਨ੍ਹਾਂ (ਟਰੰਪ) ਨੂੰ ਖੁਸ਼ ਕਰਨਾ ਜ਼ਰੂਰੀ ਹੈ | ਟਰੰਪ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਗੱਲ ਨਹੀਂ ਮਨੀ ਗਈ ਤਾਂ ਉਹ ਬਹੁਤ ਛੇਤੀ ਟੈਰਿਫ ਵਧਾ ਦੇਣਗੇ ਜਿਸ ਦਾ ਮੋਦੀ ਨੂੰ ਨੁਕਸਾਨ ਹੋਵੇਗਾ | ਕਾਂਗਰਸ ਨੇ ਕਿਹਾ ਕਿ ਟਰੰਪ ਦੇ ਮੁਤਾਬਿਕ ਮੋਦੀ ਨੇ ਰੂਸ ਤੋਂ ਤੇਲ ਖ਼ਰੀਦਣਾ ਇਸ ਲਈ ਬੰਦ ਕਰ ਦਿੱਤਾ ਕਿਉਂਕਿ ਅਮਰੀਕਾ ਨੇ ਭਾਰਤ 'ਤੇ ਟੈਰਿਫ ਨਾਲ ਦਬਾਅ ਬਣਾਇਆ | ਕਾਂਗਰਸ ਨੇ ਸਵਾਲੀਆ ਲਹਿਜ਼ੇ 'ਚ ਪੁੱਛਿਆ ਕਿ ਕੀ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਅਮਰੀਕਾ ਤੋਂ ਤੈਅ ਹੋ ਰਹੀ ਹੈ? ਰੂਸ ਤੋਂ ਤੇਲ ਖ਼ਰੀਦਣਾ ਇਸ ਲਈ ਬੰਦ ਹੋਇਆ ਕਿਉਂਕਿ ਟਰੰਪ ਨੂੰ ਖੁਸ਼ ਕਰਨਾ ਸੀ? ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ 'ਤੇ ਵੀ ਸਵਾਲ ਉਠਾਏ | ਕਾਂਗਰਸ ਨੇ ਇਕ ਹੋਰ ਸੰਦੇਸ਼ 'ਚ ਅਮਰੀਕੀ ਸੈਨੇਟਰ ਲਿਡਨੇ ਗ੍ਰਾਹਮ ਦੇ ਉਸ ਬਿਆਨ ਦਾ ਵੀ ਹਵਾਲਾ ਦਿੱਤਾ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਹ ਇਕ ਮਹੀਨੇ ਪਹਿਲਾਂ ਭਾਰਤੀ ਰਾਜਦੂਤ ਦੇ ਘਰ ਸੀ ਅਤੇ ਉਹ ਸਿਰਫ ਇਸ ਬਾਰੇ 'ਚ ਗੱਲ ਕਰਨਾ ਚਾਹੁੰਦੇ ਸਨ ਕਿ ਭਾਰਤ ਕਿਵੇਂ ਘੱਟ ਰੂਸੀ ਤੇਲ ਖਰੀਦ ਰਿਹਾ ਹੈ | ਉਹ ਚਾਹੁੰਦੇ ਸਨ ਕਿ ਉਹ (ਸੈਨੇਟਰ) ਰਾਸ਼ਟਰਪਤੀ ਟਰੰਪ ਨੂੰ ਇਹ ਗੱਲ ਦੱਸਣ ਅਤੇ ਭਾਰਤ ਨੂੰ ਟੈਰਿਫ 'ਚ ਕੁਝ ਛੋਟ ਦਿੱਤੀ ਜਾਵੇ | ਕਾਂਗਰਸ ਨੇ ਹਮਲਾਵਰ ਹੁੰਦਿਆਂ ਤਨਜ਼ ਕੀਤਾ ਕਿ ਟਰੰਪ ਨੂੰ ਖੁਸ਼ ਕਰਨ ਲਈ ਨਰਿੰਦਰ ਮੋਦੀ ਨੇ ਸਾਡੇ ਸਦਾਬਹਾਰ ਦੋਸਤ ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਦਿੱਤਾ | ਅਖੀਰ ਖੁਦ ਦਾ ਪੀ.ਆਰ. ਸੰਭਾਲਣ ਲਈ ਅਤੇ ਟਰੰਪ ਨੂੰ ਖੁਸ਼ ਕਰਨ ਲਈ ਮੋਦੀ ਦੇਸ਼ ਦਾ ਨੁਕਸਾਨ ਕਿਉਂ ਕਰ ਰਹੇ ਹਨ?

Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਧਾਨ ਸਭਾ 'ਚ ਹੰਗਾਮਾ 'ਆਪ' ਦੇ 4 ਵਿਧਾਇਕ ਮੁਅੱਤਲ <br/> ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਹੱਲ ਕਰਨ ਲਈ ਵਚਨਬੱਧ-ਚੀਮਾ <br/>
Ad Position 24