22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਬੰਗਲਾਦੇਸ਼ 'ਚ ਹਿੰਦੂ ਕਾਰੋਬਾਰੀ ਤੇ ਪੱਤਰਕਾਰ ਦੀ ਸਿਰ 'ਚ ਗੋਲੀਆਂ ਮਾਰ ਕੇ ਹੱਤਿਆ <br/>

Ad Position 21
No active advertisement
ਅਜੀਤ ਡੈਸਕ 06-01-2026

ਢਾਕਾ, 5 ਜਨਵਰੀ (ਪੀ.ਟੀ.ਆਈ)-ਬੰਗਲਾਦੇਸ਼ ਦੇ ਜੇਸੋਰ ਜ਼ਿਲ੍ਹੇ 'ਚ ਸੋਮਵਾਰ ਨੂੰ ਅਣਪਛਾਤੇ ਲੋਕਾਂ ਨੇ ਇਕ ਹਿੰਦੂ ਕਾਰੋਬਾਰੀ, ਜੋ ਇਕ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਵੀ ਸਨ, ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਮਿ੍ਤਕ ਦੀ ਪਛਾਣ 38 ਸਾਲ ਦੇ ਰਾਣਾ ਪ੍ਰਤਾਪ ਬੈਰਾਗੀ ਦੇ ਰੂਪ 'ਚ ਹੋਈ ਹੈ, ਜੋ ਖੁਲਨਾ ਡਿਵੀਜ਼ਨ ਦੇ ਜੇਸੋਰ ਦੇ ਕੇਸ਼ਬਪੁਰ ਉਪ ਜ਼ਿਲ੍ਹਾ ਦੇ ਅਰੂਆ ਪਿੰਡ ਦੇ ਰਹਿਣ ਵਾਲੇ ਸਨ, ਇਹ ਗੱਲ ਬੰਗਲਾ ਭਾਸ਼ਾ ਦੇ ਰੋਜ਼ਾਨਾ ਪ੍ਰੋਥੋਮ ਆਲੋ ਨੇ ਰਿਪੋਰਟ ਕੀਤੀ ਹੈ | ਇਸ ਵਿਚ ਦੱਸਿਆ ਗਿਆ ਹੈ ਕਿ ਬੈਰਾਗੀ, ਜਿਨ੍ਹਾਂ ਦੀ ਮੋਨੀਰਾਮਪੁਰ ਦੇ ਕਪਾਲੀਆ ਬਾਜ਼ਾਰ 'ਚ ਇਕ ਬਰਫ ਬਣਾਉਣ ਦੀ ਫੈਕਟਰੀ ਸੀ, ਉਹ ਨਰੇਲ ਤੋਂ ਪ੍ਰਕਾਸ਼ਿਤ ਹੋਣ ਵਾਲੇ ਰੋਜ਼ਾਨਾ ਬੀਡੀ ਖਬਰ ਨਾਂਅ ਦੇ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਸਨ | ਬੀਡੀਨਿਊਜ਼24 ਦੇ ਨਿਊਜ਼ ਪੋਰਟਲ ਅਨੁਸਾਰ ਵਧੀਕ ਪੁਲਿਸ ਸੁਪਰਡੈਂਟ ਅਬੁਲ ਬਸ਼ਰ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਸ਼ਾਮ ਕਰੀਬ 5:45 ਵਜੇ ਕਪਾਲੀਆ ਬਾਜ਼ਾਰ 'ਚ ਹੋਈ | ਸਥਾਨਕ ਲੋਕਾਂ ਅਤੇ ਪੁਲਿਸ ਦੇ ਹਵਾਲੇ ਨਾਲ ਪ੍ਰੋਥੋਮ ਆਲੋ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ 3 ਬਦਮਾਸ਼ਾਂ ਨੇ ਉਨ੍ਹਾਂ ਨੂੰ ਬਰਫ਼ ਦੀ ਫੈਕਟਰੀ ਤੋਂ ਬੁਲਾਇਆ ਅਤੇ ਕਪਾਲੀਆ ਬਾਜ਼ਾਰ ਦੇ ਪੱਛਮ 'ਚ ਕਪਾਲੀਆ ਕਲੀਨਿਕ ਅਤੇ ਡਾਇਗਨੋਸਿਕ ਸੈਂਟਰ ਦੇ ਸਾਹਮਣੇ ਵਾਲੀ ਗਲੀ 'ਚ ਲੈ ਗਏ ਅਤੇ ਨੇੜਿਓਾ ਉਨ੍ਹਾਂ ਦੇ ਸਿਰ 'ਚ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਏ | ਮੋਨੀਰਾਮਪੁਰ ਥਾਣੇ ਦੇ ਇੰਚਾਰਜ ਮੁਹੰਮਦ ਰਜ਼ੀਓਲਾਹ ਖ਼ਾਨ ਨੇ ਦੱਸਿਆ ਕਿ ਬੈਰਾਗੀ ਦੇ ਸਿਰ 'ਚ 3 ਗੋਲੀਆਂ ਮਾਰੀਆਂ ਗਈਆਂ ਅਤੇ ਉਨ੍ਹਾਂ ਦਾ ਗਲਾ ਵੀ ਵੱਢਿਆ ਗਿਆ | ਉਨ੍ਹਾਂ ਕਿਹਾ ਕਿ ਹੱਤਿਆ ਦਾ ਕਾਰਨ ਅਜੇ ਪਤਾ ਨਹੀਂ ਲੱਗਾ ਹੈ | ਪੁਲਿਸ ਨੇ ਦੱਸਿਆ ਕਿ ਮਿ੍ਤਕ ਦੇ ਖ਼ਿਲਾਫ਼ ਦੋ ਥਾਣਿਆਂ 'ਚ ਚਾਰ ਮਾਮਲੇ ਦਰਜ ਸਨ | ਬੰਗਲਾਦੇਸ਼ ਵਿਚ ਪਿਛਲੇ 3 ਹਫ਼ਤਿਆਂ 'ਚ 4 ਹਿੰਦੂਆਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ |
ਬੰਗਲਾਦੇਸ਼ 'ਚ ਵਾਪਰੀ ਇਕ ਹੋਰ ਘਟਨਾ 'ਚ ਇਕ 44 ਸਾਲ ਦੀ ਹਿੰਦੂ ਵਿਧਵਾ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ | ਦੋਸ਼ੀਆਂ ਨੇ ਜਬਰ ਜਨਾਹ ਕਰਨ ਦੇ ਬਾਅਦ ਉਸ ਨੂੰ ਦਰਖ਼ਤ ਨਾਲ ਬੰਨ੍ਹ ਦੇ ਕੁੱਟਿਆ | ਇਹ ਘਟਨਾ ਝੇਨਾਈਦਾਹ ਜ਼ਿਲ੍ਹੇ ਦੇ ਕਾਲੀਗੰਜ ਇਲਾਕੇ ਦੀ ਹੈ | ਪੁਲਿਸ ਵਲੋਂ ਇਸ ਮਾਮਲੇ 'ਚ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ | ਪੀੜਤਾ ਨੇ ਸੋਮਵਾਰ ਦੁਪਹਿਰ ਕਾਲੀਗੰਜ ਥਾਣੇ 'ਚ 4 ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ | ਪੁਲਿਸ ਨੇ ਜਿਸ ਦੋਸ਼ੀ ਹਸਨ (45) ਨੂੰ ਹਿਰਾਸਤ 'ਚ ਲਿਆ ਹੈ, ਉਹ ਉਸੇ ਇਲਾਕੇ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ | ਦੋਸ਼ ਹੈ ਕਿ ਇਸ ਦੌਰਾਨ ਔਰਤ ਦੇ ਵਾਲ ਵੀ ਕੱਟ ਦਿੱਤੇ ਗਏ, ਉਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਪੂਰੀ ਘਟਨਾ ਦੀ ਮੋਬਾਈਲ ਫੋਨ 'ਤੇ ਵੀਡੀਓ ਵੀ ਬਣਾਈ ਗਈ | ਪੁਲਿਸ ਅਤੇ ਸਥਾਨਕ ਲੋਕਾਂ ਅਨੁਸਾਰ ਔਰਤ ਨੇ ਕਰੀਬ ਦੋ ਸਾਲ ਪਹਿਲਾਂ ਪਿੰਡ 'ਚ ਇਕ ਘਰ ਤੇ ਜ਼ਮੀਨ ਖ਼ਰੀਦੀ ਸੀ | ਇਹ ਜ਼ਮੀਨ ਉਸ ਨੇ ਦੋਸ਼ੀ ਸ਼ਾਹੀਨ ਦੇ ਭਰਾ ਤੋਂ ਲਈ ਸੀ | ਜ਼ਮੀਨ ਦੀ ਖ਼ਰੀਦ ਦੇ ਬਾਅਦ ਤੋਂ ਹੀ ਸ਼ਾਹੀਨ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸ ਤੋਂ ਪੈਸੇ ਮੰਗ ਰਿਹਾ ਸੀ | ਔਰਤ ਦੇ ਦੋ ਪੁਰਸ਼ ਰਿਸ਼ਤੇਦਾਰ ਸਨਿਚਰਵਾਰ ਸ਼ਾਮ ਉਸ ਨੂੰ ਮਿਲਣ ਆਏ ਸਨ | ਉਸੇ ਦੌਰਾਨ ਸ਼ਾਹੀਨ ਅਤੇ ਹਸਨ ਜਬਰਨ ਉਸ ਦੇ ਘਰ ਵੜ ਗਏ | ਉਨ੍ਹਾਂ ਨੇ ਔਰਤ ਦੇ ਰਿਸ਼ਤੇਦਾਰਾਂ ਨੂੰ ਕਮਰੇ 'ਚ ਬੰਦ ਕਰ ਦਿੱਤਾ ਤੇ ਔਰਤ ਨਾਲ ਦੂਜੇ ਕਮਰੇ 'ਚ ਜਬਰ ਜਨਾਹ ਕੀਤਾ | ਇਸ ਦੇ ਬਾਅਦ ਦੋਸ਼ੀ ਔਰਤ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਘਰ ਤੋਂ ਬਾਹਰ ਘੜੀਸਦੇ ਹੋਏ ਲੈ ਗਏ ਅਤੇ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਉਸ 'ਤੇ ਅਸ਼ਲੀਲ ਗਤੀਵਿਧੀਆਂ ਦਾ ਝੂਠਾ ਦੋਸ਼ ਲਾਇਆ | ਔਰਤ ਆਪਣੇ 10 ਸਾਲ ਦੇ ਬੇਟੇ ਨਾਲ ਉਸੇ ਪਿੰਡ 'ਚ ਰਹਿੰਦੀ ਹੈ | ਸਨਿਚਰਵਾਰ ਰਾਤ ਸਥਾਨਕ ਲੋਕਾਂ ਨੇ ਔਰਤ ਨੂੰ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ, ਸੰਜੀਵ ਅਰੋੜਾ, ਸੰਸਦ ਮੈਂਬਰ ਚੱਬੇਵਾਲ ਵਲੋਂ ਮੇਅਰ ਨਾਲ ਦੁੱਖ ਪ੍ਰਗਟ <br/> ਅਗਲੀ ਖ਼ਬਰ ਦਿੱਲੀ ਵਿਧਾਨ ਸਭਾ 'ਚ ਹੰਗਾਮਾ 'ਆਪ' ਦੇ 4 ਵਿਧਾਇਕ ਮੁਅੱਤਲ <br/>
Ad Position 24