ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪ੍ਰਧਾਨ ਮੰਤਰੀ ਵਲੋਂ ਤਾਮਿਲਨਾਡੂ 'ਚ ਚੋਣ ਮੁਹਿੰਮ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 24-01-2026
ਮਦੁਰੰਤਕਮ (ਤਾਮਿਲਨਾਡੂ), 23 ਜਨਵਰੀ (ਪੀ.ਟੀ.ਆਈ.)-ਤਾਮਿਲਨਾਡੂ ਵਿਖੇ ਭਾਜਪਾ ਸਰਕਾਰ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੱਤਾਧਾਰੀ ਡੀ.ਐਮ.ਕੇ. ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ | ਉਨ੍ਹਾਂ ਡੀ.ਐਮ.ਕੇ. 'ਤੇ ਤਿੱਖਾ ਹਮਲਾ ਕਰਦਿਆਂ ਪਾਰਟੀ ਨੂੰ ਨਿਸ਼ਾਨਾ ਬਣਾਉਣ ਲਈ ਇਕ ਸੰਖੇਪ ਸ਼ਬਦ 'ਸੀ.ਐਮ.ਸੀ.' ਵਰਤਿਆ | ਪ੍ਰਧਾਨ ਮੰਤਰੀ ਅਨੁਸਾਰ 'ਸੀ.ਐਮ.ਸੀ.' ਦਾ ਅਰਥ ਹੈ 'ਭਿ੍ਸ਼ਟਾਚਾਰ, ਮਾਫੀਆ, ਅਪਰਾਧ' | ਏ.ਆਈ.ਏ.ਡੀ.ਐਮ.ਕੇ., ਏ.ਐਮ.ਐਮ.ਕੇ. ਅਤੇ ਪੀ.ਐਮ.ਕੇ. (ਅੰਬੂਮਨੀ ਧੜੇ) ਸਮੇਤ ਐਨ.ਡੀ.ਏ. ਦੇ ਹਲਕਿਆਂ ਦੇ ਲੋਕਾਂ ਅਤੇ ਵਰਕਰਾਂ ਦੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਡੀ.ਐਮ.ਕੇ. ਇਕ 'ਸੀ.ਐਮ.ਸੀ. ਸਰਕਾਰ ਹੈ ਜੋ ਭਿ੍ਸ਼ਟਾਚਾਰ, ਮਾਫੀਆ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਦੀ ਹੈ | ਉਨ੍ਹਾਂ ਕਿਹਾ ਕਿ ਹੁਣ ਤਾਮਿਲਨਾਡੂ ਦੇ ਲੋਕਾਂ ਨੇ ਡੀ.ਐਮ.ਕੇ. ਅਤੇ ਸੀ.ਐਮ.ਸੀ. ਨੂੰ ਜੜ੍ਹੋਂ ਪੁੱਟਣ ਦਾ ਮਨ ਬਣਾ ਲਿਆ ਹੈ | ਤਾਮਿਲਾਡੂ 'ਚ ਅਗਲੇ ਕੁਝ ਮਹੀਨਿਆਂ ਦੌਰਾਨ ਚੋਣਾਂ ਹੋਣੀਆਂ ਹਨ ਅਤੇ ਪ੍ਰਧਾਨ ਮੰਤਰੀ ਵਲੋਂ ਇਸ ਚੋਣ ਮੁਹਿੰਮ ਦੌਰਾਨ ਤਾਮਿਲਨਾਡੂ 'ਚ ਅੱਜ ਆਪਣੇ ਪਹਿਲੇ ਦੌਰੇ ਦੌਰਾਨ ਰੈਲੀ ਕਰਕੇ ਆਪਣੀ ਸ਼ਕਤੀ ਦਾ ਪਦਰਸ਼ਨ ਵੀ ਕੀਤਾ | ਉਨ੍ਹਾਂ ਕਿਹਾ ਕਿ ਬੀਤੇ 11 ਸਾਲਾਂ 'ਚ ਐਨ.ਡੀ.ਏ. ਦੀ ਕੇਂਦਰ ਸਰਕਾਰ ਨੇ ਤਾਮਿਲਨਾਡੂ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਕਾਰਜ ਕੀਤੇ ਹਨ | 2014 ਤੋਂ ਪਹਿਲਾਂ ਜਦੋਂ ਦਿੱਲੀ 'ਚ ਡੀ.ਐਮ.ਕੇ. ਅਤੇ ਕਾਂਗਰਸ ਦੀ ਗੱਠਜੋੜ ਵਾਲੀ ਸਰਕਾਰ ਸੀ | ਇਸ ਦੌਰਾਨ ਤਾਮਿਲਨਾਡੂ ਦੇ ਵਿਕਾਸ ਲਈ ਬਹੁਤ ਘੱਟ ਫ਼ੰਡ ਦਿੱਤਾ ਜਾਂਦਾ ਸੀ ਪਰ ਬੀਤੇ 11 ਸਾਲਾਂ 'ਚ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਲਗਪਗ 3 ਲੱਖ ਕਰੋੜ ਰੁਪਏ ਤਾਮਿਲਨਾਡੂ ਨੂੰ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਪਿਆ ਮੀਂਹ ਕਣਕ ਦੀ ਫ਼ਸਲ ਲਈ ਵਰਦਾਨ ਮੌਸਮ ਦਾ ਮੌਜੂਦਾ ਮਿਜ਼ਾਜ ਕਣਕ ਦੇ ਚੰਗੇ ਝਾੜ ਦੇ ਸੰਕੇਤ ਅਗਲੀ ਖ਼ਬਰ ਦਿੱਲੀ ਪੁਲਿਸ ਵਲੋਂ ਪੰਨੂ ਖ਼ਿਲਾਫ਼ ਨਵਾਂ ਮਾਮਲਾ ਦਰਜ
Ad Position 24
No active advertisement