ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਕੈਂਸਰ ਨਾਲ ਜੁੜੀਆਂ 17 ਦਵਾਈਆਂ 'ਚ ਛੋਟ ਦਿੱਤੀ ਜਾਵੇਗੀ | ਇਸ ਤਰ੍ਹਾਂ 7 ਹੋਰ ਦਰਲੱਭ ਬਿਮਾਰੀਆਂ ਦੀਆਂ ਦਵਾਈਆਂ 'ਚ , ਖ਼ਾਸ ਕਰਕੇ ਮੈਡੀਕਲ ਉਦੇਸ਼ ਲਈ ਇਨ੍ਹਾਂ ਦੇ ਆਯਾਤ 'ਚ ਛੋਟ ਮਿਲੇਗੀ | ਇਸੇ ਤਰ੍ਹਾਂ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ, ਸੀਤਾਰਮਨ ਨੇ ਬਜਟ ਵਿਚ 3 ਨਵੇਂ ਆਯੁਰਵੈਦਿਕ ਏਮਜ਼ ਦੇ ਨਿਰਮਾਣ ਦਾ ਐਲਾਨ ਕੀਤਾ | ਇਕ ਨੈਸ਼ਨਲ ਇੰਸਟੀਚਿਊਟ ਆਫ਼ ਹਾਸਪਿਟੈਲਿਟੀ ਵੀ ਸਥਾਪਿਤ ਕੀਤੀ ਜਾਵੇਗੀ¢ ਸੀਤਾਰਮਨ ਨੇ ਬਜਟ ਵਿਚ 5 ਖੇਤਰੀ ਮੈਡੀਕਲ ਹੱਬਾਂ ਦੇ ਨਿਰਮਾਣ ਦਾ ਵੀ ਐਲਾਨ ਕੀਤਾ¢ ਉਨ੍ਹਾਂ ਕਿਹਾ ਕਿ ਬਾਇਓ ਫਾਰਮਾ ਲਈ 10 ਹਜ਼ਾਰ ਕਰੋੜ ਰੁਪਏ ਦਿੱਤੇ ਜਾਣੇਗੇ | ਲੋਕਾਂ ਨੂੰ ਸ਼ੂਗਰ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਲਈ ਸਸਤੀਆਂ ਦਵਾਈਆਂ ਦਿੱਤੀਆਂ ਜਾਣਗੀਆਂ¢ ਬਜ਼ੁਰਗਾਂ ਦੀ ਦੇਖਭਾਲ ਲਈ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ¢ ਡੇਢ ਲੱਖ ਸੇਵਾ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਜਾਵੇਗਾ |