ਲਾਸ ਏਾਜਲਸ, 2 ਫਰਵਰੀ (ਪੀ. ਟੀ. ਆਈ.)-ਦਲਾਈ ਲਾਮਾ ਨੇ ਇਕ ਸ਼ਾਨਦਾਰ ਅਤੇ ਰਾਜਨੀਤਕ ਤੌਰ 'ਤੇ ਚਾਰਜ ਕੀਤੇ ਰਾਜਨੀਤਕ ਸਮਾਰੋਹ ਵਿਚ ਆਪਣੇ ਬੋਲੇ ਸ਼ਬਦ ਐਲਬਮ 'ਮੈਡੀਟੇਸ਼ਨਸ: ਦ ਰਿਫਲੈਕਸ਼ਨ ਆਫ ਹਿਜ਼ ਹੋਲੀਨੈੈਸ ਦਾ ਦਲਾਈ ਲਾਮਾ' ਦੇ ਲਈ ਗ੍ਰੈਮੀ ਜਿੱਤਿਆ, ਜੋ 90 ਸਾਲਾਂ ਦੇ ਤਿੱਬਤੀ ਅਧਿਆਤਮਕ ਆਗੂ ਦੇ ਲਈ ਪਹਿਲਾ ਗੋਲਡਨ ਗ੍ਰਾਮੋਫੋਨ ਹੈ | ਟ੍ਰੇਵਰ ਨੂਹ ਦੀ ਮੇਜ਼ਬਾਨੀ 'ਚ ਐਤਵਾਰ ਰਾਤ ਇਥੇ ਕਿ੍ਪਟੋ ਡਾਟ ਕਾਮ ਅਰੇਨਾ 'ਚ ਕਰਵਾਏ ਗਏ 68ਵੇਂ ਗ੍ਰੈਮੀ ਐਵਾਰਡ 'ਚ 90 ਤੋਂ ਵੱਧ ਸ਼੍ਰੇਣੀਆਂ 'ਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਜਿਥੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸ਼ਹਿਰ ਅਤੇ ਹੋਰ ਥਾਵਾਂ 'ਤੇ ਦਲਾਈ ਲਾਮਾ ਦੇ ਪੈਰੋਕਾਰਾਂ ਨੇ ਜਸ਼ਨ ਮਨਾਇਆ, ਉਥੇ ਅਨੁਸ਼ਕਾ ਸ਼ੰਕਰ, ਫਿਊਜ਼ਨ ਬੈਂਡ ਸ਼ਕਤੀ ਅਤੇ ਸਿਧਾਂਤ ਭਾਟੀਆ ਸਮੇਤ ਭਾਰਤੀ ਅਤੇ ਭਾਰਤੀ ਮੂਲ ਦੇ ਕਲਾਕਾਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਪ੍ਰੰਤੂ ਉਹ ਜਿੱਤ ਹਾਸਿਲ ਨਹੀਂ ਕਰ ਸਕੇ |
ਗਾਇਕ ਰੂਫਸ ਵੇਨਰਾਈਟ ਨੇ ਦਲਾਈ ਲਾਮਾ ਦੀ ਤਰਫੋਂ 'ਆਡੀਓ ਬੁਕਸ, ਨਰੇਸ਼ਨ ਅਤੇ ਸਟੋਰੀਟੈਲਿੰਗ' ਸ਼੍ਰੇਣੀ 'ਚ ਪੁਰਸਕਾਰ ਸਵੀਕਾਰ ਕੀਤਾ। ਉਹ ਗਾਇਕ ਮੈਗੀ ਰੋਜਰਸ ਅਤੇ ਏਂਡਰਾ ਡੇ ਦੇ ਨਾਲ ਐਲਬਮ 'ਚ ਸ਼ਾਮਿਲ ਹਨ। ਕਬੀਰ ਸਹਿਗਲ ਵਲੋਂ ਨਿਰਮਤ ਇਸ ਐਲਬਮ 'ਚ ਸਰੋਦ ਉਸਤਾਦ ਅਮਜਦ ਅਲੀ ਖਾਨ ਅਤੇ ਉਨ੍ਹਾਂ ਦੇ ਬੇਟੇ ਅਮਾਨ ਅਲੀ ਬੰਗਸ਼ ਅਤੇ ਅਯਾਨ ਅਲੀ ਬੰਗਸ਼ ਦੇ ਇਲਾਵਾ ਅਮਰੀਕੀ ਸੈਕਸੋਫੋਨਿਸਟ ਟੇਡ ਨੈਸ਼, ਗਾਇਕ-ਗੀਤਕਾਰ ਡੇਬੀ ਨੋਵਾ ਅਤੇ ਪਰਕਸ਼ਨਿਸਟ-ਸੰਗੀਤਕਾਰ ਟੋਨੀ ਸੁਕਰ ਸ਼ਾਮਿਲ ਹਨ।
ਚੀਨ ਨੇ ਕੀਤੀ ਦਲਾਈ ਲਾਮਾ ਨੂੰ ਗ੍ਰੈਮੀ ਪੁਰਸਕਾਰ ਮਿਲਣ ਦੀ ਆਲੋਚਨਾ
ਬੀਜਿੰਗ, (ਪੀ.ਟੀ.ਆਈ.)-ਚੀਨ ਨੇ ਸੋਮਵਾਰ ਨੂੰ ਦਲਾਈ ਲਾਮਾ ਨੂੰ ਗ੍ਰੈਮੀ ਪੁਰਸਕਾਰ ਮਿਲਣ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਉਹ ਤਿੱਬਤੀ ਅਧਿਆਤਮਿਕ ਆਗੂ ਦੁਆਰਾ 'ਚੀਨ ਵਿਰੋਧੀ ਗਤੀਵਿਧੀਆਂ' ਲਈ ਇਸ ਸਨਮਾਨ ਦੀ ਵਰਤੋਂ ਕਰਨ ਦਾ ਸਖਤ ਵਿਰੋਧ ਕਰਦਾ ਹੈ।