13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਮਜੀਠੀਆ ਦੀ ਜ਼ਮਾਨਤ ਬਦਲੇਗੀ ਪੰਜਾਬ ਦਾ ਸਿਆਸੀ ਖੇਲ੍ਹ

Ad Position 21
No active advertisement
ਅਜੀਤ ਡੈਸਕ 04-02-2026
ਵੀਰਪਾਲ ਸਿੰਘ
ਬਠਿੰਡਾ, 3 ਫਰਵਰੀ-ਬਿਕਰਮ ਸਿੰਘ ਮਜੀਠੀਆ ਦੇ 7 ਮਹੀਨੇ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਮਿਲੀ ਜ਼ਮਾਨਤ ਪੰਜਾਬ ਦੀ ਸਿਆਸਤ ਦਾ ਖੇਲ੍ਹ ਬਦਲਣ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ | ਪੰਜਾਬ ਦੀਆਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ 2026 ਦਾ ਵਰ੍ਹਾ ਚੋਣਾਂ ਦੀਆਂ ਤਿਆਰੀਆਂ ਵਜੋਂ ਮੰਨਿਆ ਜਾ ਰਿਹਾ | ਪੰਜਾਬ ਦੀ ਸੱਤਾ ਦਾ ਤਾਜ ਹਾਸਿਲ ਕਰਨ ਲਈ ਪੰਜਾਬ ਦੀਆਂ ਸਮੂਹ ਰਾਜਨੀਤਕ ਪਾਰਟੀਆਂ, ਆਪ, ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ, ਪੁਨਰ ਸੁਰਜੀਤ ਅਕਾਲੀ ਦਲ, ਭਾਜਪਾ ਤੇ ਬਸਪਾ ਵਲੋਂ 2026 ਦੇ ਸ਼ੁਰੂਆਤੀ ਮਹੀਨਿਆਂ ਵਿਚ ਹੀ ਆਪਣੇ-ਆਪਣੇ ਦਾਅ-ਪੇਚ ਖੇਡਣੇ ਸ਼ੁਰੂ ਕਰ ਦਿੱਤੇ ਹਨ | ਚੋਣ ਪ੍ਰਚਾਰ ਲਈ ਅਹਿਮ ਵਰ੍ਹੇ 2026 ਦੇ ਦੂਸਰੇ ਮਹੀਨੇ ਵਿਚ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਜ਼ਮਾਨਤ ਤੋਂ ਬਾਅਦ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਨਾਲ ਪੰਜਾਬ ਦੀ ਰਾਜਨੀਤੀ ਵਿਚ ਲੰਬੇ ਸਮੇਂ ਤੋਂ ਪਿੱਛੇ ਚੱਲ ਰਹੇ ਅਕਾਲੀ ਦਲ ਲਈ ਸ਼ੁੱਭ ਸੰਕੇਤ ਮੰਨਿਆ ਜਾ ਰਿਹਾ ਹੈ | ਮਜੀਠੀਆ ਦੀ ਰਿਹਾਈ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਹਿਲਜੁੱਲ ਤੇਜ਼ ਹੋਣ ਜਾ ਰਹੀ ਹੈ | ਮਜੀਠੀਆ ਵਲੋਂ ਯੂਥ ਅਕਾਲੀ ਦਲ ਦੇ ਨੌਜਵਾਨ ਸਮਰਥਕਾਂ ਵਿਚ ਜੋਸ਼ ਭਰੇ ਜਾਣ ਨਾਲ ਪੰਜਾਬ ਸਰਕਾਰ 'ਤੇ ਸਿਆਸੀ ਹੱਲੇ ਤੇਜ਼ ਹੋ ਸਕਦੇ ਹਨ | ਦੱਸਣਯੋਗ ਮਾਝੇ ਦੇ ਲੋਕਾਂ ਵਿਚ ਮਜੀਠੀਆ ਦੀ ਹਰਮਨਪਿਆਰਤਾ ਨੂੰ ਠੁਕਰਾਇਆ ਨਹੀਂ ਜਾ ਸਕਦਾ |

Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਨੂੰ ਜ਼ਮਾਨਤ ਮਿਲਣ ਮਗਰੋਂ ਮੁਹਾਲੀ ਅਦਾਲਤ ਵਲੋਂ ਜ਼ਮਾਨਤੀ ਮੁਚੱਲਕੇ ਦੀਆਂ ਸ਼ਰਤਾਂ ਤੈਅ <br/> ਅਗਲੀ ਖ਼ਬਰ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਨੇ ਨਿਊਜ਼ਪਿ੍ੰਟ ਦੀ ਲਗਾਤਾਰ ਘਾਟ 'ਤੇ ਚਿੰਤਾ ਪ੍ਰਗਟਾਈ <br/>
Ad Position 24