14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਟਰੰਪ ਨੇ ਗਲੋਬਲ ਟੈਰਿਫ਼ ਵਧਾ ਕੇ 15 ਫ਼ੀਸਦੀ ਕੀਤਾ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਵਾਸ਼ਿੰਗਟਨ, 21 ਫਰਵਰੀ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਲੋਬਲ ਟੈਰਿਫ਼ 10 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰਨ ਦਾ ਐਲਾਨ ਕੀਤਾ ਹੈ | ਉਨ੍ਹਾਂ ਸਨਿਚਰਵਾਰ ਨੂੰ ਟਰੁੱਥ ਸੋਸ਼ਲ 'ਤੇ ਪੋਸਟ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ | ਇਸ ਤੋਂ ਪਹਿਲਾਂ ਟਰੰਪ ਨੇ ਸ਼ੁੱਕਰਵਾਰ ਰਾਤ ਨੂੰ ਪ੍ਰੈੱਸ ਕਾਨਫਰੰਸ ਕਰਕੇ ਸਾਰੇ ਦੇਸ਼ਾਂ 'ਤੇ 10 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਸੀ | ਦਰਅਸਲ ਅਮਰੀਕੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਟਰੰਪ ਦੇ ਦੁਨੀਆ ਭਰ ਦੇ ਦੇਸ਼ਾਂ 'ਤੇ ਲਗਾਏ ਗਏ ਟੈਰਿਫ਼ ਨੂੰ ਰੱਦ ਕਰ ਦਿੱਤਾ ਸੀ | ਸੁਪਰੀਮ ਕੋਰਟ ਨੇ 6-3 ਦੇ ਬਹੁਮਤ ਨਾਲ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਟਰੰਪ ਨੂੰ ਆਈ. ਈ. ਈ. ਪੀ. ਏ. ਕਾਨੂੰਨ ਦਾ ਇਸਤੇਮਾਲ ਕਰਨ ਦਾ ਅਧਿਕਾਰ ਨਹੀਂ ਹੈ | ਇਹ ਅਧਿਕਾਰ ਸਿਰਫ਼ ਸੰਸਦ ਨੂੰ ਹੈ | ਇਸ ਤੋਂ ਨਾਰਾਜ਼ ਹੋ ਕੇ ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ 'ਤੇ ਨਵੇਂ ਕਾਨੂੰਨ (ਸੈਕਸ਼ਨ-122) ਦਾ ਇਸਤੇਮਾਲ ਕਰਕੇ 10 ਫ਼ੀਸਦੀ ਟੈਰਿਫ਼ ਲਗਾ ਦਿੱਤਾ ਸੀ | ਇਸ ਕਾਨੂੰਨ ਤਹਿਤ ਵੱਧ ਵੱਧ 15 ਫ਼ੀਸਦੀ ਟੈਰਿਫ਼ ਲਗਾਇਆ ਜਾ ਸਕਦਾ ਹੈ | ਹਾਲਾਂਕਿ ਇਹ ਟੈਰਿਫ਼ 150 ਦਿਨਾਂ ਲਈ ਲਾਗੂ ਰਹੇਗਾ, ਜੇ ਇਸ ਨੂੰ ਅੱਗੇ ਵਧਾਉਣਾ ਹੈ ਤਾਂ ਕਾਂਗਰਸ ਦੀ ਮਨਜ਼ੂਰੀ ਲੈਣੀ ਹੋਵੇਗੀ | ਟਰੰਪ ਨੇ ਇਕ ਆਦੇਸ਼ 'ਤੇ ਹਸਤਾਖ਼ਰ ਕਰਕੇ ਦੁਨੀਆ ਭਰ ਦੇ ਦੇਸ਼ਾਂ 'ਤੇ ਨਵਾਂ ਟੈਰਿਫ਼ ਲਗਾਇਆ ਹੈ | ਇਹ 15 ਫ਼ੀਸਦੀ ਟੈਰਿਫ਼ 24 ਫਰਵਰੀ ਤੋਂ ਲਾਗੂ ਹੋ ਜਾਵੇਗਾ | ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀਤੇ ਕੱਲ੍ਹ ਟੈਰਿਫ਼ ਨੂੰ ਗੈਰ ਕਾਨੂੰਨੀ ਕਹਿਣ ਵਾਲੇ ਜੱਜਾਂ ਦੀ ਵੀ ਨਿਖੇਧੀ ਕੀਤੀ | ਟਰੰਪ ਨੇ ਕਿਹਾ ਕਿ ਮੈਨੂੰ ਅਦਾਲਤ ਦੇ ਕੁਝ ਜੱਜਾਂ 'ਤੇ ਸ਼ਰਮ ਆ ਰਹੀ ਹੈ | ਉਨ੍ਹਾਂ 'ਚ ਸਾਡੇ ਦੇਸ਼ ਲਈ ਸਹੀ ਕੰਮ ਕਰਨ ਦੀ ਹਿੰਮਤ ਨਹੀਂ ਹੈ | ਭਾਰਤ ਨਾਲ ਵਪਾਰ ਸਮਝੌਤੇ 'ਤੇ ਟਰੰਪ ਨੇ ਕਿਹਾ ਕਿ ਇਸ ਸਮਝੌਤੇ 'ਚ ਕੋਈ ਬਦਲਾਅ ਨਹੀਂ ਹੋਵੇਗਾ | ਪ੍ਰਧਾਨ ਮੰਤਰੀ ਮੋਦੀ ਮੇਰੇ ਚੰਗੇ ਮਿੱਤਰ ਹਨ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਲੋਂ ਰੱਦ ਕੀਤੇ ਗਏ ਟੈਰਿਫ਼ ਲਾਗੂ ਕਰਨ ਲਈ ਮੈਨੂੰ ਸੰਸਦ ਦੀ ਲੋੜ ਨਹੀਂ ਹੈ | ਮੈਂ ਇਨ੍ਹਾਂ ਨੂੰ ਰਾਸ਼ਟਰਪਤੀ ਨੂੰ ਮਿਲੇ ਅਧਿਕਾਰਾਂ ਜ਼ਰੀਏ ਲਾਗੂ ਕਰ ਸਕਦਾ ਹਾਂ | ਸੈਕਸ਼ਨ 122 ਅਮਰੀਕਾ ਦੇ ਇਕ ਕਾਨੂੰਨ ਦਾ ਹਿੱਸਾ ਹੈ, ਜਿਸ ਨੂੰ 'ਟਰੇਡ ਐਕਟ ਆਫ਼ 1974' ਕਿਹਾ ਜਾਂਦਾ ਹੈ | ਇਹ ਕਾਨੂੰਨ ਅਮਰੀਕੀ ਰਾਸ਼ਟਰਪਤੀ ਨੂੰ ਅਧਿਕਾਰ ਦਿੰਦਾ ਹੈ ਕਿ ਜੇਕਰ ਦੇਸ਼ ਨੂੰ ਅਚਾਨਕ ਵਪਾਰ ਘਾਟਾ ਜਾਂ ਆਰਥਿਕ ਸੰਕਟ ਦਾ ਖਤਰਾ ਹੋਵੇ ਤਾਂ ਉਹ ਤੁਰੰਤ ਦਰਾਮਦ 'ਤੇ ਟੈਰਿਫ਼ ਲਗਾ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸਾਫ਼ ਤੇ ਸਿਹਤਮੰਦ ਵਾਤਾਵਰਨ ਜੀਵਨ ਦੇ ਅਧਿਕਾਰ ਦਾ ਅਟੁੱਟ ਹਿੱਸਾ-ਸੁਪਰੀਮ ਕੋਰਟ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਟ੍ਰਾਈਸਿਟੀ 'ਚ ਨੈਸ਼ਨਲ ਬਾਈਪਾਸ ਬਣਾਉਣ ਸੰਬੰਧੀ ਦਿੱਤੀ ਮਨਜ਼ੂਰੀ- ਗੋਲਡੀ
Ad Position 24