14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜਲ ਸੈਨਾ ਮੁਖੀ ਐਡਮਿਰਲ ਤਿ੍ਪਾਠੀ ਵਲੋਂ 'ਗੋਆ ਮੈਰੀਟਾਈਮ ਕਨਕਲੇਵ 2026' ਦਾ ਉਦਘਾਟਨ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
14 ਦੇਸ਼ਾਂ ਦੇ ਜਲ ਸੈਨਾ ਮੁਖੀ ਹੋਏ ਸ਼ਾਮਿਲ
ਪਣਜੀ, 21 ਫਰਵਰੀ (ਪੀ.ਟੀ.ਆਈ.)-ਹਿੰਦ ਮਹਾਸਾਗਰ ਖੇਤਰ ਵਿਚ ਵਧਦੀਆਂ ਸਮੁੰਦਰੀ ਚੁਣੌਤੀਆਂ ਦੇ ਵਿਚਕਾਰ ਭਾਰਤ ਨੇ ਇਕ ਵਾਰ ਫਿਰ ਲੀਡਰਸ਼ਿਪ ਦੀ ਭੂਮਿਕਾ ਨਿਭਾਈ ਹੈ¢ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਤਿ੍ਪਾਠੀ ਨੇ ਗੋਆ ਵਿਚ 'ਗੋਆ ਮੈਰੀਟਾਈਮ ਕਨਕਲੇਵ 2026' ਦਾ ਉਦਘਾਟਨ ਕੀਤਾ ਅਤੇ ਇਸ ਦੌਰਾਨ ਹਿੰਦ ਮਹਾਸਾਗਰ ਦੇ ਪਾਰ 14 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਕਾਨਫ਼ਰੰਸ 'ਚ ਸ਼ਿਰਕਤ ਕੀਤੀ | ਸੰਮੇਲਨ ਦਾ ਉਦੇਸ਼ ਵਧ ਰਹੇ ਸਮੁੰਦਰੀ ਖਤਰਿਆਂ ਨੂੰ ਹੱਲ ਕਰਨ ਅਤੇ ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਕ ਸਾਂਝੀ ਰਣਨੀਤੀ ਵਿਕਸਿਤ ਕਰਨਾ ਹੈ | ਸੰਮੇਲਨ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਅਤੇ ਅਨਿਯਮਤ ਮੱਛੀਆਂ ਫੜਨ ਵਰਗੇ ਗੰਭੀਰ ਮੁੱਦਿਆਂ 'ਤੇ ਚਰਚਾ ਕੀਤੀ ਗਈ | ਇਸ ਮੌਕੇ ਜਲ ਸੈਨਾ ਮੁਖੀ ਨੇ ਕਿਹਾ ਕਿ ਇਹ ਚੁਣੌਤੀਆਂ ਕਿਸੇ ਇਕ ਦੇਸ਼ ਲਈ ਵਿਸ਼ੇਸ਼ ਨਹੀਂ ਹਨ ਸਗੋਂ ਪੂਰੇ ਖੇਤਰ ਦੀ ਸਥਿਰਤਾ ਨੂੰ ਪ੍ਰਭਾਵਿਤ ਕਰਦੀਆਂ ਹਨ | ਸੰਮੇਲਨ ਦਾ ਵਿਸ਼ਾ 'ਹਿੰਦ ਮਹਾਸਾਗਰ ਖੇਤਰ 'ਚ ਸਾਂਝੀਆਂ ਸਮੁੰਦਰੀ ਸੁਰੱਖਿਆ ਚੁਣÏਤੀਆਂ ਅਤੇ ਵਿਕਸਤ ਹੋ ਰਹੇ ਖਤਰਿਆਂ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਸੀ | ਇਸ ਮੌਕੇ ਦੱਖਣੀ ਜਲ ਸੈਨਾ ਕਮਾਂਡ ਦੇ ਮੁਖੀ ਵਾਈਸ ਐਡਮਿਰਲ ਸਮੀਰ ਸਕਸੈਨਾ ਅਤੇ ਸਾਬਕਾ ਜਲ ਸੈਨਾ ਮੁਖੀ ਐਡਮਿਰਲ ਅਰੁਣ ਪ੍ਰਕਾਸ਼ ਵੀ ਹਾਜ਼ਰ ਸਨ | ਇਸ ਸੰਮੇਲਨ 'ਚ ਬੰਗਲਾਦੇਸ਼, ਇੰਡੋਨੇਸ਼ੀਆ, ਕੋਮੋਰੋਸ, ਮਲੇਸ਼ੀਆ, ਕੀਨੀਆ, ਸਿੰਗਾਪੁਰ, ਮੈਡਾਗਾਸਕਰ, ਥਾਈਲੈਂਡ, ਮਿਆਂਮਾਰ, ਮਾਲਦੀਵ, ਮਾਰੀਸ਼ਸ, ਸੇਸ਼ੇਲਸ, ਸ੍ਰੀਲੰਕਾ ਅਤੇ ਤਨਜ਼ਾਨੀਆ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ | ਇਨ੍ਹਾਂ ਦੇਸ਼ਾਂ ਨੇ ਸਮੁੰਦਰੀ ਸੁਰੱਖਿਆ ਨਾਲ ਸੰਬੰਧਿਤ ਆਪਣੇ ਤਜ਼ਰਬੇ ਸਾਂਝੇ ਕੀਤੇ |

Ad Position 22
No active advertisement
ਪਿਛਲੀ ਖ਼ਬਰ ਪਹਿਲੀ ਮਾਰਚ ਤੋਂ ਪੱਛਮੀ ਬੰਗਾਲ ਪੁੱਜਣਗੇ ਕੇਂਦਰੀ ਸੁਰੱਖਿਆ ਕਰਮੀ ਅਗਲੀ ਖ਼ਬਰ ਭਾਰਤ ਨਿਰਮਿਤ ਟੈਟਨਸ ਤੇ ਬਾਲਗ ਡਿਪਥੀਰੀਆ ਦਾ ਟੀਕਾ ਲਾਂਚ
Ad Position 24